ਅੰਮ੍ਰਿਤਸਰ, 29 ਨਵੰਬਰ (ਗਗਨ) – ਮਾਨਯੋਗ ਡਾਕਟਰ ਸੁਖਚੈਨ ਸਿੰਘ ਗਿੱਲ, ਆਈ ਪੀ ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਰਸ਼ਪਾਲ ਸਿੰਘ PPS, DCP Detective, ਅੰਮ੍ਰਿਤਸਰ, ਸ੍ਰੀ ਜੁਗਰਾਜ ਸਿੰਘ PPS, ADCP Detective, ਅੰਮ੍ਰਿਤਸਰ ਅਤੇ ਸ੍ਰੀ ਸੁਖਨਿੰਦਰ ਸਿੰਘ PPS, ACP Detective, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਸਪੈਕਟਰ , ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਤਲਾਸ਼ ਭੇੜੇ ਪੁਰਸ਼ਾ ਦੇ ਸਬੰਧ ਵਿੱਚ ਸੀ ਆਈ ਏ ਸਟਾਫ ਦੀਆਂ ਵੱਖ ਟੀਮਾਂ ਬਣਾਕੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਆ ਵਿੱਚ ਗਸ਼ਤ ਕਰਨ ਲਈ ਲਗਾਈਆ ਗਈਆ ਸਨ।
ਦੌਰਾਨੇ ਗਸ਼ਤ ਏ.ਐਸ.ਆਈ ਪਵਨ ਕੁਮਾਰ, ਸੀ ਆਈ ਏ ਸਟਾਫ ਸਮੇਤ ਪੁਲਿਸ ਪਾਰਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਘੇਰਾਬੰਦੀ ਕਰਕੇ ਸਕਤਰੀ ਬਾਗ ਨੇੜੇ ਬਿਜਲੀਘਰ ਤੇ ਸਾਜਨ ਥਿੰਦ ਉਰਫ ਸੰਜੂ ਮਲ ਪੁੱਤਰ ਭਾਨੂੰ ਪ੍ਰਤਾਪ ਅਤੇ ਇਸਦੇ ਸਾਥੀ ਗੁਰਸੇਵਕ ਸਿੰਘ ਉਰਫ ਰਵੀ ਪੁੱਤਰ ਲੇਟ ਬਲਰਾਜ ਸਿੰਘ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿਚ ਚਾਰ ਚੋਰੀ ਸੁਦਾ ਮੋਟਰਸਾਇਕਲ ਬਾਮਦ ਕਰਕੇ ਮੁਕੱਦਮਾਂ ਉੱਕਤ ਦਰਜ ਰਜਿਸਟਰ ਕੀਤਾ ਗਿਆ। ਉੱਕਤ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁਛ ਗਿਛ ਕੀਤੀ ਜਾਵੇਗੀ ਕਿ ਇਹ ਮੋਟਰਸਾਇਕਲ ਅੰਮ੍ਰਿਤਸਰ ਸ਼ਹਿਰ ਵਿਚ ਕਿਸ ਜਗਾ ਤੇ ਚੋਰੀ ਕੀਤੇ ਹਨ ਅਤੇ ਅੱਗੇ ਕਿਹੜੇ ਵਿਅਕਤੀਆਂ ਨੂੰ ਵੇਚਣ ਦੀ ਤਿਆਰੀ ਵਿੱਚ ਸਨ। ਇਹਨਾਂ ਪਾਸੇ ਹੋਰ ਵੀ ਚੋਰੀਸੁਦਾ ਵਹੀਕਲ ਬਾਮਦ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।