More

    ਸੀ.ਆਈ.ਆਈ ਨੇ ਕੋਵਿਡ-19 ਰਲੀਫ ਫੰਡ ਵਿੱਚ ਦਿੱਤੇ 4 ਲੱਖ ਰੁਪਏ

    ਅੰਮ੍ਰਿਤਸਰ, 20 ਮਈ (ਇੰਦ੍ਰਜੀਤ ਉਦਾਸੀਨ) -ਕੋਵਿਡ-19 ਮਹਾਂਮਾਰੀ ਦੌਰਾਨ ਜ਼ਿਲੇ੍ਹ ਦੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਅੱਗੇ ਆਈਆਂ ਹਨ ਅਤੇ ਨਿੱਜੀ ਤੌਰ ਉਤੇ ਵੀ ਕਈ ਲੋਕਾਂ ਸਿੱਧੇ ਕੋਰੋਨਾ ਪੀੜਤ ਪਰਿਵਾਰਾਂ ਜਾਂ ਹੋਰ ਲੋੜਵੰਦ ਲੋਕਾਂ ਦੀ ਬਾਂਹ ਫੜ ਕੇ ਵੱਡਾ ਸਹਿਯੋਗ ਦਿੱਤਾ ਹੈ। ਇਸ ਤੋਂ ਇਲਾਵਾ ਕਾਰੋਬਾਰੀ ਅਦਾਰਿਆਂ ਵੱਲੋਂ ਰੈਡ ਕਰਾਸ ਰਾਹੀਂ ਲੋੜਵੰਦਾਂ ਤੱਕ ਸਹਾਇਤਾ ਸਮਗਰੀ ਪਹੁੰਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਅੱਜ ਇਸੇ ਹੀ ਲੜੀ ਤਹਿਤ ਅੱਜ ਕੰਨਫੀਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ) ਨੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਕੋਵਿਡ-19 ਰਲੀਫ ਫੰਡ ਵਿੱਚ 4 ਲੱਖ ਰੁਪਏ ਦਾ ਚੈਕ ਭੇਟ ਕੀਤਾ। ਸ: ਖਹਿਰਾ ਨੇ ਸੀ.ਆਈ.ਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਾਲ ਕਈ ਲੋੜਵੰਦਾਂ ਦੀ ਮਦਦ ਹੋ ਸਕੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲੇ੍ਹ ਦੀਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਅੱਗੇ ਆ ਕੇ ਕੋਵਿਡ ਰਲੀਫ ਫੰੰਡ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੈਡ ਕਰਾਸ ਵੱਲਂੋ ਕਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਨੂੰ ਦਵਾਈਆਂ ਦੇ ਨਾਲ ਨਾਲ ਰਾਸ਼ਨ ਦੀ ਵੰਡ ਵੀ ਕੀਤੀ ਗਈ ਹੈ ਅਤੇ ਇਹ ਸਭ ਕੱੁਝ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਇਸ ਮੌਕੇ ਸੀ ਆਈ ਆਈ ਅੰਮ੍ਰਿਤਸਰ ਦੇ ਚੇਅਰਮੈਨ ਸ਼੍ਰੀ ਰਾਜੀਵ ਸੱਜਦੇ ਅਤੇ ਵਾਇਸ ਚੇਅਰਮੈਨ ਸ੍ਰ੍ਰੀ ਕਰਨ ਵਰਮਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋ ਇਸ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨਾਲ ਮਿਲ ਕੇ ਇਸ ਮਹਾਂਮਾਰੀ ਦਾ ਟਾਕਰਾ ਕੀਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਸਹਾਇਤਾ ਵਿੱਚ ਕੋਚਰ ਇੰਫੋਟੈਕ ਪ੍ਰਾਈਵੇਟ ਲਿਮਟਿਡ, ਟੀ ਕੇ ਰਬੜ ਇੰਡਸਟਰੀ, ਸਾਨਿਲ ਕੈਮੀਕਲ, ਇੰਡੋ ਜਰਮਨ ਯਾਰਨ ਐਂਡ ਫਾਈਬਰ, ਸ੍ਰੀ ਏਤਿਨ ਸਹਿਗਲ, ਆਰ. ਵੀ ਇੰਟਰਪ੍ਰਾਇਜ਼, ਵਿੱਕੀ ਟਰੇਡਿੰਗ ਕੰਪਨੀ, ਚਾਂਦ ਇੰਜੀਨੀਅਰਿੰਗ, ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ, ਖੰਨਾ ਪੇਪਰ ਮਿਲ, ਬੀ ਡੀ ਬਾਂਸਲ ਚੈਰੀਟੇਬਲ ਟਰੱਸਟ, ਸੁਪਲ ਟੇਕ ਇੰਡਸਟਰੀ, ਚਮਨ ਲਾਲ ਸੇਤੀਆ ਐਕਪੋਰਟ, ਐਮਡਟ ਇੰਜੀਨੀਅਰ ਪ੍ਰਾਈਵੇਟ ਲਿਮਟਿਡ, ਸਿਰਾਜ ਇੰਟਰਨੈਸ਼ਨਲ ਅਤੇ ਸ੍ਰੀ ਅਨਿਲ ਕੁਮਾਰ ਨੇ ਯੋਗਦਾਨ ਦਿੱਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img