ਸਿੱਧੂ ਦੀ ਤਾਜਪੋਸ਼ੀ ਦੇ ਸੰਬੰਧ ‘ਚ ਚੰਡੀਗੜ੍ਹ ਜਾ ਰਹੀ ਬੱਸ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਈ

221

ਮੋਗਾ, 23 ਜੁਲਾਈ (ਬੁਲੰਦ ਆਵਾਜ ਬਿਊਰੋ) – ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਵਿਚ ਸ਼ਾਮਲ ਹੋਣ ਚੰਡੀਗੜ੍ਹ ਜਾ ਰਹੇ ਕਾਂਗਰਸੀ ਵਰਕਰਾਂ ਦੀ ਮਿੰਨੀ ਬਸ ਸਾਹਮਣੇ ਤੋਂ ਆ ਰਹੀ ਯਾਤਰੀ ਬਸ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ 15 ਤੋਂ ਜ਼ਿਆਦਾ ਗੰਭੀਰ ਜ਼ਖ਼ਮੀ ਹਨ। ਯਾਤਰੀ ਬਸ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਸਵੇਰੇ ਸਾਢੇ ਨੌਂ ਵਜੇ ਤੱਕ ਚਾਰ ਲਾਸ਼ਾਂ ਮਥਰਾਦਾਸ ਹਸਪਤਾਲ ਵਿਚ ਪਹੁੰਚ ਚੁੱਕੀਆਂ ਸਨ ਲੇਕਿਨ ਮ੍ਰਿਤਕਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਜਾਣਕਾਰੀ ਦੇ ਅਨੁਸਾਰ ਮੋਗਾ ਤੋਂ ਸਵੇਰੇ ਕਰੀਬ ਸਾਢੇ ਸੱਤ ਵਜੇ ਕਾਂਗਰਸ ਦੇ ਵਰਕਰ ਮਿੰਨੀ ਬਸ ਦੇ ਜ਼ਰੀਏ ਚੰਡੀਗੜ੍ਹ ਵਿਚ ਕਾਂਗਰਸ ਪ੍ਰਧਾਨ ਸਿੱਧੂ ਦੀ ਤਾਜਪੋਸ਼ੀ ਸਮਾਰੋਹ ਲਈ ਜਾ ਰਹੇ ਸੀ। ਮਿੰਨੀ ਬਸ ਜਨੇਰ ਨੂੰ ਨੇੜੇ ਅਚਾਨਕ Çਲੰਕ ਰੋਡ ਤੋਂ ਨਿਕਲ ਕੇ ਹਾਈਵੇ ’ਤੇ ਆਈ ਤਾਂ ਸਾਹਮਣੇ ਤੋਂ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬਸ ਦੇ ਨਾਲ ਮਿੰਨੀ ਬਸ ਦੀ ਸਿੱਧੀ ਟੱਕਰ ਹੋ ਗਈ।

Italian Trulli

ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਬੱਸਾਂ ਦੇ ਡਰਾਈਵਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਦੀਆਂ ਚੀਕਾਂ ਸੁਣਨ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਵਾਲੇ ਲੋਕ ਮਦਦ ਦੇ ਲਈ ਪਹੁੰਚ ਗਏ ਸੀ, ਉਨ੍ਹਾਂ ਨੇ ਦੋਵੇਂ ਬੱਸਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਹਾਦਸੇ ਦੇ ਸਿਰਫ 30-40 ਮਿੰਟ ਬਾਅਦ ਹੀ ਐਂਬੂਲੈਂਸ ਮੌਕੇ ’ਤੇ ਪਹੁੰਚ ਗਈ, ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਐਸਐਮਓ ਡਾ. ਸੁਖਪ੍ਰੀਤ ਬਰਾੜ ਨੇ ਸਾਰੇ ਡਾਕਟਰਾਂ ਨੂੰ ਤੁਰੰਤ ਬੁਲਾ ਲਿਆ ਸੀ। ਹਸਪਤਾਲ ਦੀ ਡਿਊਟੀ ’ਤੇ ਦੂਜੇ ਵਿਭਾਗਾਂ ਵਿਚ ਮੌਜੂਦ ਪੈਰਾ ਮੈਡੀਕਲ ਸਟਾਫ ਵੀ ਤੁਰੰਤ ਅੇਮਰਜੈਂਸੀ ਪਹੁੰਚ ਕੇ ਜ਼ਖ਼ਮੀਆਂ ਦੇ ਇਲਾਜ ਵਿਚ ਲੱਗ ਗਿਆ ਸੀ। ਨਿੱਜੀ ਹਸਪਤਾਲ ਦੇ ਡਾਕਟਰਾਂ ਨੂੰ ਸਿਵਲ ਹਸਪਤਾਲ ਵਿਚ ਬੁਲਾ ਲਿਆ ਗਿਆ। ਦੋਵੇਂ ਹੀ ਬਸਾਂ ਵਿਚ ਸਵਾਰ ਲੋਕ ਜ਼ਿਆਦਾ ਜ਼ਖਮੀ ਹੋਏ ਹਨ।