ਸਿੱਖ ਲੜਕੀ ਨੂੰ ਅਗ਼ਵਾ ਕਰ ਜ਼ਬਰੀ ਮੁਸਲਿਮ ਬਣਾਇਆ, ਪਰਿਵਾਰ ਨੇ ਮੰਗੀ ਪੀਐਮ ਤੋਂ ਮਦਦ

ਸਿੱਖ ਲੜਕੀ ਨੂੰ ਅਗ਼ਵਾ ਕਰ ਜ਼ਬਰੀ ਮੁਸਲਿਮ ਬਣਾਇਆ, ਪਰਿਵਾਰ ਨੇ ਮੰਗੀ ਪੀਐਮ ਤੋਂ ਮਦਦ

ਉਕਤ ਮੁਟਿਆਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉੱਥੋਂ ਦੇ ਹੀ ਇੱਕ ਮੁਸਲਿਮ ਗਰੋਹ ਨੇ ਕੁੜੀ ਨੂੰ ਅਗ਼ਵਾ ਕਰ ਲਿਆ ਸੀ।

sikh girl abducted in pakistan and forcible converted to islam and marries to muslim boy

ਲਾਹੌਰ: ਇਸਲਾਮਕ ਬਹੁਤਾਤ ਵਾਲੇ ਦੇਸ਼ ਵਿੱਚ ਨਨਕਾਣਾ ਸਾਹਿਬ ਦੀ ਰਹਿਣ ਵਾਲੀ ਸਿੱਖ ਕੁੜੀ ਨੂੰ ਅਗ਼ਵਾ ਕਰ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮਦਦ ਮੰਗੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਉਕਤ ਮੁਟਿਆਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉੱਥੋਂ ਦੇ ਹੀ ਇੱਕ ਮੁਸਲਿਮ ਗਰੋਹ ਨੇ ਕੁੜੀ ਨੂੰ ਅਗ਼ਵਾ ਕਰ ਲਿਆ ਸੀ।

Twitter पर छबि देखेंTwitter पर छबि देखेंਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪੀੜਤ ਪਾਕਿਸਤਾਨੀ ਸਿੱਖ ਪਰਿਵਾਰ ਦੀ ਵੀਡੀਓ ਸਾਂਝੀ ਕੀਤੀ ਹੈ। ਸਿਰਸਾ ਨੇ ਆਪਣੇ ਟਵੀਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੋਂ ਵੀ ਦਖ਼ਲ ਮੰਗਿਆ ਹੈ। ਵੀਡੀਓ ਵਿੱਚ ਸਿੱਖ ਨੌਜਵਾਨ ਮਨਮੋਹਨ ਸਿੰਘ ਦੱਸ ਰਿਹਾ ਹੈ ਕਿ ਉਸ ਦੀ ਭੈਣ ਜਗਜੀਤ ਕੌਰ ਨੂੰ ਕਿਹਾ ਗਿਆ ਕਿ ਜੇਕਰ ਉਸ ਨੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਉਸ ਦੇ ਪਿਤਾ ਤੇ ਭਰਾਵਾਂ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ।

एम्बेडेड वीडियो
ਵੀਡੀਓ ਵਿੱਚ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਮਦਦ ਕਰਨ ਲਈ ਕਿਹਾ ਹੈ ਤਾਂ ਜੋ ਇਸ ਮਸਲੇ ਕਾਰਨ ਕਰਤਾਰਪੁਰ ਸਾਹਿਬ ਕੌਰੀਡੋਰ ਤੇ ਕਸ਼ਮੀਰ ਜਿਹੇ ਮੁੱਦਿਆਂ ‘ਤੇ ਪਾਕਿਸਤਾਨ ਨੂੰ ਨਮੋਸ਼ੀ ਝੱਲਣੀ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 31 ਅਗਸਤ ਤਕ ਉਨ੍ਹਾਂ ਦੀ ਭੈਣ ਨਾ ਵਾਪਸ ਆਈ ਤਾਂ ਉਹ ਲਹਿੰਦੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਸਾਹਮਣੇ ਖ਼ੁਦ ਆਤਮਦਾਹ ਕਰ ਲੈਣਗੇ। ਇਸ ਘਟਨਾ ਉਪਰੰਤ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਤੇ ਉਹ ਛੇਤੀ ਇਨਸਾਫ ਦੀ ਮੰਗ ਕਰ ਰਹੇ ਹਨ। ਉੱਧਰ, ਕੁੜੀ ਦੇ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਤੇ ਨਿਕਾਹ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

एम्बेडेड वीडियो

एम्बेडेड वीडियो

Bulandh-Awaaz

Website: