Bulandh Awaaz

Headlines
ਖੇਤੀ ਨਾਲ ਸਬੰਧਤ ਤਿੰਨ ਨਵੇਂ ਕਾਨੂੰਨ ਕ੍ਰਿਸਾਨੀ ਨੂੰ ਕਰਨਗੇ ਕੰਗਾਲ : ਰਿਵੀਸ਼ ਕੁਮਾਰ ਪਰਾਲੀ ਨੂ ੰਅੱਗ ਲਾਉਣ ਵਾਲੇ 15 ਕਿਸਾਨਾਂ ਦੇ ਕੀਤੇ ਚਲਾਨ-ਡਿਪਟੀ ਕਮਿਸ਼ਨਰ ਖੇਤੀ ਬਿਲ : ਕਿਸਾਨਾਂ ਲਈ ਮੌਤ ਦਾ ਫਰਮਾਨ ਐ ਨਵਾਂ ਕਾਨੂੰਨ : ਰਾਹੁਲ ਗਾਂਧੀ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ : ਬਿਡੇਨ ਡਿਬੇਟ ਤੋਂ ਪਹਿਲਾਂ ਡਰੱਗ ਟੈਸਟ ਕਰਾਉਣ : ਟਰੰਪ ਕੈਨੇਡੀਅਨ ਸੰਸਦ ਦੀ ਸੁਰੱਖਿਆ ‘ਚ ਕੀਤਾ ਗਿਆ ਵਾਧਾ ਗ੍ਰਾਂਮ ਸਭਾਵਾ ਖੇਤੀ ਆਰਡੀਨੈਂਸ ਖਿਲਾਫ਼ ਮਤੇ ਪਾਉਣ – ਸਿੱਧੂਪੁਰ ਖਮਾਣੋਂ ਵਿਖੇ ਝੋਨੇ ਦੀ ਖਰੀਦ ਚੇਅਰਮੈਨ ਰਾਮਗੜ ਨੇ ਸ਼ੁਰੂ ਕਰਵਾਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖਟਕੜ ਕਲਾਂ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਦੇ ਰੱਖ ਰਖਾਅ ਲਈ 50 ਲੱਖ ਰੁਪਏ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨਾ ਇਤਿਹਾਸਕ ਫੈਸਲਾ : ਡਾ ਰਾਣਾ ਪਾਕਿਸਤਾਨ ਦੇ ਕਰਾਚੀ ਵਿਚ ਬਸ ਨੂੰ ਅੱਗ ਲੱਗ ਜਾਣ ਕਾਰਨ 13 ਮੌਤਾਂ

ਸਿੱਖ ਲੀਡਰ ਨੇ ਛੱਡਿਆ ਪਾਕਿਸਤਾਨ, ਭਾਰਤ ਤੋਂ ਮੰਗੀ ਸ਼ਰਨ

ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਹੁਣ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਲਈ ਬਹੁਤ ਸਾਰੇ ਲੋਕ ਦੇਸ਼ ਛੱਡ ਰਹੇ ਹਨ। ਹੁਣ ਸਿੱਖ ਲੀਡਰ ਰਾਦੇਸ਼ ਸਿੰਘ ਟੋਨੀ ਨੇ ਵੀ ਭਾਰਤ ਵਿੱਚ ਸ਼ਰਨ ਲੈਣ ਦਾ ਫੈਸਲਾ ਕੀਤਾ ਹੈ। ਟੋਨੀ ਨੂੰ ਅੱਤਵਾਦੀਆਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਦੱਸ ਦਈਏ ਕਿ ਧਮਕੀਆਂ ਮਿਲਣ ਮਗਰੋਂ ਰਾਦੇਸ਼ ਸਿੰਘ ਟੋਨੀ ਆਪਣਾ ਟਵਿੱਟਰ ਅਕਾਉਂਟ ਬੰਦ ਕਰਕੇ ਪਿਸ਼ਾਵਰ ਛੱਡ ਲਾਹੌਰ ਵੱਸ ਗਏ ਸਨ। ਉਨ੍ਹਾਂ ਉੱਪਰ ਕੁਝ ਹਫ਼ਤੇ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਵੀ ਕੀਤਾ ਸੀ। ਹੁਣ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਪਾਕਿਸਤਾਨ ਹੀ ਛੱਡ ਦਿੱਤਾ ਹੈ।

ਸੂਤਰਾਂ ਮੁਤਾਬਕ ਧਮਕੀਆਂ ਮਿਲਣ ਕਾਰਨ ਖੈਬਰ ਪਖਤੂਨਖਵਾ ਤੋਂ ਘੱਟ ਗਿਣਤੀ ਅਧਿਕਾਰਾਂ ਬਾਰੇ ਕਾਰਕੁਨ ਤੇ ਸਿੱਖ ਆਗੂ ਰਾਦੇਸ਼ ਸਿੰਘ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿੱਤਾ ਹੈ। ਉਸ ਵੱਲੋਂ ਭਾਰਤ ਵਿੱਚ ਸ਼ਰਨ ਲਏ ਜਾਣ ਦੀ ਸੰਭਾਵਨਾ ਹੈ। ਟੋਨੀ ਇਸਲਾਮੀ ਦਹਿਸ਼ਤਗਰਦਾਂ ਦੇ ਨਿਸ਼ਾਨੇ ’ਤੇ ਰਿਹਾ ਹੈ ਤੇ ਉਸ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਉਹ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦਾ ਵੀ ਆਲੋਚਕ ਹੈ ਤੇ ਕਈ ਵਾਰ ਮੁਲਕ ਵਿੱਚ ਅਮਨ-ਕਾਨੂੰਨ ਦੇ ਵਿਗੜੇ ਹਾਲਾਤ ਬਾਰੇ ਸ਼ਿਕਾਇਤ ਕਰ ਚੁੱਕਿਆ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਨਕਾਣਾ ਸਾਹਿਬ ਦੇ ਗੁਰਦੁਆਰਾ ’ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਖਾਂ ਦਾ ਘੱਟ ਗਿਣਤੀ ਭਾਈਚਾਰਾ ਦਹਿਸ਼ਤ ਹੇਠ ਦਿਨ ਕੱਟ ਰਿਹਾ ਹੈ। ਟੋਨੀ ਨੇ ਪਿਛਲੇ ਸਾਲ ਪਿਸ਼ਾਵਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਹਾਰ ਗਿਆ ਸੀ।

ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਦਹਿਸ਼ਤਗਰਦਾਂ ਵੱਲੋਂ ਮਿਲੀਆਂ ਧਮਕੀਆਂ ਕਾਰਨ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰਕੇ ਲਾਹੌਰ ਆ ਵਸਿਆ ਸੀ। ਹੁਣ ਉਸ ਨੇ ਪਾਕਿਸਤਾਨ ਹੀ ਛੱਡ ਦਿੱਤਾ ਹੈ। ਉਸ ਨੇ ਧਮਕੀਆਂ ਮਿਲਣ ਦਾ ਕਾਰਨ ਪਿਸ਼ਾਵਰ ਵਿੱਚ ਉਸ ਦੀ ਆਗੂ ਵਜੋਂ ਵੱਧ ਰਹੀ ਲੋਕਪ੍ਰਿਯਤਾ ਦੱਸਿਆ ਸੀ।

0 Reviews

Write a Review

bulandhadmin

Read Previous

ਕੇਜਰੀਵਾਲ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੇ ਉਤਾਰੇ 87 ਉਮੀਦਵਾਰ

Read Next

ਹੈਰੀਟੇਜ਼ ਸਟਰੀਟ ‘ਤੇ ਲਾਏ ਬੁੱਤਾਂ ਦੀ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਆਈ ਯਾਦ….

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />