More

  ਸਿੱਖ ਯੂਥ ਆਫ ਅਮਰੀਕਾ ਦੇ ਫਾਊਂਡਰ ਮੈਂਬਰ ਰਵੀ ਸ਼ੇਰਗਿੱਲ ਦਾ ਸ਼ਰਧਾਂਜਲੀ ਸਮਾਗਮ 30 ਮਈ ਨੂੰ

  ਫਰੀਮਾਂਟ, 27 ਮਈ (ਬੁਲੰਦ ਆਵਾਜ ਬਿਊਰੋ) ਰਵੀ ਸ਼ੇਰਗਿੱਲ ਜੋ ਕਿ 1984 ਦੇ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖ ਯੂਥ ਆਫ ਅਮਰੀਕਾ ਦੇ ਸਰਗਰਮ ਮੈਂਬਰ ਰਹੇ ਸਨ ਦੀ 22 ਅਪ੍ਰੈਲ ਨੂੰ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ। ਜੱਥੇਬੰਦੀ ਨੇ ਉਹਨਾਂ ਵੱਲੋਂ ਕੀਤੀਆਂ ਪੰਥਕ ਸੇਵਾਵਾਂ ਅਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ 30 ਮਈ ਨੂੰ 12 ਤੋਂ 1 ਵਜੇ ਤੱਕ ਸ਼ਰਧਾਂਜਲੀ ਸਮਾਗਮ ਰੱਖਿਆ ਹੈ। ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਵਲੋਂ ਸਾਰੇ ਮੈਂਬਰਾਂ ਅਤੇ ਪੰਥਕ ਜੱਥੇਬੰਦੀਆਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਰਵੀ ਸ਼ੇਰਗਿੱਲ ਉਹਨਾਂ ਕੁੱਝ ਸੂਝਵਾਨ ਮੈਂਬਰਾਂ ਵਿੱਚੋਂ ਸੀ ਜਿਹਨਾਂ ਨੇ ਅਮਰੀਕਾ ਵਿੱਚ ਨੌਜਵਾਨਾਂ ਨੂੰ ਲਾਮਬੰਦ ਕੀਤਾ, ਖਾਲਿਸਤਾਨ ਸੰਘਰਸ਼ ਵਿੱਚ ਇੱਥੋਂ ਜਾ ਕੇ ਪੰਜਾਬ ਵਿੱਚ 6 ਨੌਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਲਾਲ ਸਿੰਘ ਜੋ ਹਾਲ ਹੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਏ ਹਨ ਨੇ ਵੀ ਰਵੀ ਸ਼ੇਰਗਿੱਲ ਨਾਲ ਅਮਰੀਕਾ ਵਿੱਚ ਸੇਵਾ ਕੀਤੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img