More

  ਸਿੱਖ ਪਰਿਵਾਰਾਂ ਨੇ ਮਸਜਿਦ ਉਸਾਰਨ ਲਈ ਦਿੱਤੀ ਜ਼ਮੀਨ

  ਕੁੱਪ ਕਲਾਂ, 22 ਜੂਨ (ਬੁਲੰਦ ਆਵਾਜ ਬਿਊਰੋ) – ਪਿੰਡ ਭਲੂਰ ਵਿੱਚ ਬੀਤੇ ਦਿਨ ਜਿੱਥੇ ਸਿੱਖ-ਮੁਸਲਿਮ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ, ਉੱਥੇ ਹੀ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪਹਿਲਾਂ ਹੀ ਬਰਕਰਾਰ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਪਿੰਡ ਜਿੱਤਵਾਲ ਕਲਾਂ ਦੇ ਸਿੱਖ ਪਰਿਵਾਰਾਂ ਨੇ ਆਪਣੀ ਸਾਢੇ ਸੱਤ ਵਿਸਵੇ ਜਗ੍ਹਾ ਮਸਜਿਦ ਬਣਾਉਣ ਲਈ ਮੁਸਲਿਮ ਭਾਈਚਾਰੇ ਨੂੰ ਦਿੱਤੀ ਹੈ।ਜਾਣਕਾਰੀ ਅਨੁਸਾਰ ਜਗਮੇਲ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ ਅਤੇ ਸਵਰਨ ਸਿੰਘ ਦੇ ਪਰਿਵਾਰ ਨੇ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਦੂਰ-ਦੁਰਾਡੇ ਜਾਣ ਦੀ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਆਪਣੀ ਛੇ ਵਿਸਵੇ ਜਗ੍ਹਾ ਮਸਜਿਦ ਬਣਾਉਣ ਲਈ ਦਾਨ ਵਜੋਂ ਦਿੱਤੀ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸੋਸ਼ਲ ਮੀਡੀਆ ’ਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਹੈ। ਇਸ ਪਰਿਵਾਰ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਹੀ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਵੀ ਆਪਣੀ ਡੇਢ ਵਿਸਵਾ ਨਾਲ ਲੱਗਦੀ ਜਗ੍ਹਾ ਮਸਜਿਦ ਲਈ ਦੇ ਦਿੱਤੀ ਹੈ।ਉਧਰ, ਜਗਮੇਲ ਸਿੰਘ ਦੀ ਦਸ ਸਾਲਾ ਧੀ ਰਸਲੀਨ ਕੌਰ, ਜੋ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਆਪਣੀ ਬੁਗਨੀ ਵਿੱਚ ਧਨ ਰਾਸ਼ੀ ਜਮ੍ਹਾਂ ਕਰ ਰਹੀ ਸੀ, ਨੇ ਜਮ੍ਹਾਂ ਹੋਈ ਇਹ ਰਾਸ਼ੀ ਮਸਜਿਦ ਉਸਾਰੀ ਲਈ ਪ੍ਰਬੰਧਕਾਂ ਨੂੰ ਸੌਂਪ ਦਿੱਤੀ। ਇਸ ’ਤੇ ਸ਼ਾਹੀ ਇਮਾਮ ਨੇ ਸਿੱਖ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img