ਸਿੱਖ ਪਰਚਾਰਕਾਂ ਨੂੰ ਲਾਵਾਰਸ ਨਾ ਸਮਝਿਆ ਜਾਵੇ : ਸਿੱਖ ਸਟੂਡੈਂਟਸ ਫੈਡਰੇਸ਼ਨ

ਦਮਦਮੀ ਟਕਸਾਲ ਦੇ13 ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਓਹਨਾਂ ਦੇ ਹੋਣਹਾਰ ਵਿਦਿਆਰਥੀ ਤੇ ਲਾਡਲੇ ਵਫ਼ਾਦਾਰ ਭਤੀਜੇ ਅਤੇ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਭੂਰਾ ਕੋਹਨਾ ਤੇ ਓਹਨਾਂ ਦੀ ਕਥਾ ਨੂੰ ਲੈ ਕੇ ਈਸਾਈ ਧਰਮ ਦੇ ਪਾਸਟਰ ਵੱਲੋਂ ਓਹਨਾ ਤੇ ਪਰਚਾ ਦਰਜ ਕਰਵਾਉਣ ਦਾ ਸਖਤ ਨੋਟਿਸ ਲੈਂਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠੀਆਂ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਪਾਸਟਰ ਵੱਲੋਂ ਮੁਕਦਮਾ ਵਾਪਸ ਲੈ ਕੇ ਅਪਣੀ ਭੁੱਲ ਦਾ ਅਹਿਸਾਸ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਗੱਲ ਹੁਣ ਦੂਰ ਤੱਕ ਨਿਕਲੇਗੀ । ਓਹਨਾਂ ਕਿਹਾ ਸਿੱਖ ਪਰਚਾਰਕਾਂ ਨੂੰ ਲਾਵਾਰਸ ਨਾ ਸਮਝਿਆ ਜਾਵੇ ਪੂਰੀ ਸਿੱਖ ਇਹਨਾਂ ਪਿੱਛੇ ਖੜ੍ਹੀ ਹੈ । ਓਹਨਾਂ ਇਸਾਈ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਉਹ ਪੰਥ ਤੇ ਈਸਾਈ ਭਾਈਚਾਰੇ ਦਾ ਟਕਰਾਅ ਟਾਲਣ ਵਾਸਤੇ ਅੱਗੇ ਆਉਣ । ਓਹਨਾਂ ਕਿਹਾ ਜੇਕਰ ਕਿਸੇ ਨੇ ਇਸ ਮਸਲੇ ਦਾ ਹੱਲ ਨਾ ਕੱਢਿਆ ਤਾਂ ਫੈਡਰੇਸ਼ਨ ਇਹਨਾਂ ਲੋਕਾਂ ਦੇ ਪਰਦੇਪਾਸ਼ ਕਰੇਗੀ ।ਓਹਨਾ ਕਿਹਾ ਗਿਆਨੀ ਜਸਵੰਤ ਸਿੰਘ ਦੀ ਜੁਬਾਨ ਬੰਦੀ ਨਹੀਂ ਕੀਤੀ ਜਾ ਸਕਦੀ ਨਾ ਉਹ ਵਿਕਣ ਵਾਲਾ ਹੈ ਨਾ ਉਹ ਝੁਕਣ ਵਾਲਾ ।ਓਹਨਾ ਕਿਹਾ ਕਿ ਅੱਜ ਸਿੱਖ ਧਰਮ ਦੇ ਪ੍ਰਸਿੱਧ ਤਿੰਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਗਿਆਨੀ ਜਸਵੰਤ ਸਿੰਘ ਤੇ ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਪੰਥ ਵਿਰੋਧੀਆਂ ਨੂੰ ਕੰਡੇ ਵਾਂਗੂ ਚੁੱਭਦੇ ਹਨ । ਇਹਨਾਂ ਦੀ ਆਜਾਦ ਪੰਥਕ ਸੋਚ ਤੇ ਪ੍ਰਚਾਰ ਨੂੰ ਖ੍ਰੀਦਣ ਤੇ ਦਬਾਉਣ ਲਈ ਕਈ ਵਾਰੀ ਯਤਨ ਹੋ ਚੁੱਕੇ ਹਨ । ਪਹਿਲਾਂ ਆਰਐਸਐਸ ਵਾਲੇ ਤੜਕਸਾਰ 4ਵਜੇ ਗਿਆਨੀ ਜਸਵੰਤ ਸਿੰਘ ਜੀ ਦੇ ਘਰ ਓਹਨਾਂ ਨੂੰ ਖਰੀਦਣ ਲਈ ਵੱਡੀਆਂ ਥੈਲੀਆਂ ਲੇ ਕੇ ਗਏ ਸਨ ਪਰ ਉਹ ਵਿਕੇ ਨਹੀਂ ਤੇ ਹੁਣ ਈਸਾਈ ਧਰਮ ਦੇ ਪਾਸਟਰ ਵੱਲੋਂ ਓਹਨਾ ਤੇ ਮੁਕਦਮਾ ਦਰਜ ਕਰਵਾਕੇ ਓਹਨਾਂ ਨੂੰ ਉਲਝਾਉਣ ਦੀ ਕੋਸਿਸ਼ ਕੀਤੀ ਗਈ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਈਸਾਈ ਧਰਮ ਦੇ ਪਾਸਟਰ ਨੂੰ ਸਲਾਹ ਦਿੱਤੀ ਹੈ ਕਿ ਉਹ ਸਿੱਖ ਪੰਥ ਨਾਲ ਮੱਥਾ ਲਾਉਣ ਦੀ ਬਜਾਏ ਉਨ੍ਹਾਂ ਲੋਕਾਂ ਨਾਲ ਮੱਥਾ ਲਾਵੇ ਜਿਨ੍ਹਾਂ ਨੇ ਤੁਹਾਡੇ ਭਾਈਚਾਰੇ ਦੇ ਲੋਕਾਂ ਨੂੰ ਜਿਉਂਦਾ ਸਾੜਿਆ ਹੈ ਉਥੇ ਤੇ ਤੁਸੀਂ ਭਾਣਾ ਮੰਨ ਲਿਆ ਹੈ । ਓਹਨਾਂ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਸਲੇ ਤੇ ਜਥੇਦਾਰਾਂ ਤੇ ਸਰੋਮਣੀ ਕਮੇਟੀ ਦੀ ਮੀਸਨ੍ਹੀ ਚੁੱਪ ਕਿਉਂ ਹੈ ? ਓਹਨਾਂ ਸਿੱਖ ਪੰਥ ਦੀਆਂ ਪੰਥਕ ਜਥੇਬੰਦੀਆਂ ਨੂੰ ਸੁਚੇਤ ਕਰਦਿਆਂ ਕਿਹਾ ਪੀਟੀਸੀ ਚੈਨਲ ਵੱਲੋਂ ਹੁਕਮਨਾਮਾ ਸਾਹਿਬ ਨੂੰ ਕੈਦ ਕਰਨ ਦਾ ਮੁੱਦਾ ਕਿਉਂ ਗਾਇਬ ਹੋ ਗਿਅਾ ਹੈ ? ਜਦੋਂ ਕਿ ਇਹ ਪੰਥ ਦਾ ਭਖਦਾ ਤੇ ਸੀਰੀਅਸ ਮੁੱਦਾ ਹੈ ਤੇ ਸੀ । ਆਪਾਂ ਸਾਰਿਆਂ ਨੂੰ ptc ਵਾਲੇ ਹੁਕਮਨਾਮੇ ਵਾਲੇ ਮੁੱਦੇ ਨੂੰ ਤੇ ਗਿਆਨੀ ਜਸਵੰਤ ਸਿੰਘ ਦੇ ਮੁਕਦਮੇ ਨੂੰ ਵਾਪਸ ਕਰਵਾਉਣ ਲਈ ਆਪਣੇ ਸੰਘਰਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ ।

Leave a Reply

Your email address will not be published. Required fields are marked *