More

  ਸਿੱਖ ਨਸ਼ਲਕੁਸ਼ੀ ਨੂੰ ਅੱਜ ਕਿਹੜੇ-ਕਿਹੜੇ ਨੇ ਚੁੱਪ ਰਹਿ ਕੇ ਦਿੱਤੀ ਸਹਿਮਤੀ 

  ਮਹਿਕਮਾ ਪੰਜਾਬੀ

  ਸਦੀ ਪਹਿਲਾਂ ਅੰਗਰੇਜਾਂ ਨੇ ਜੱਲ੍ਹਿਆ ਵਾਲੇ ਬਾਗ ਅੰਮ੍ਰਿਤਸਰ ਵਿਚ ਗੋਲੀ ਚਲਾਈ, ਜਿਸ ਵਿਚ ਇਕ ਸੌ ਦੇ ਕਰੀਬ ਲੋਕ ਅੰਗਰੇਜ਼ ਦੀ ਗੋਲੀ ਨਾਲ ਮਾਰੇ ਗਏ। ਗੋਲੀ ਨਾਲ ਮਰਨ ਵਾਲਿਆਂ ਨਾਲੋੰ ਵੱਧ ਬੰਦੇ ਓਥੇ ਗੋਲੀ ਵੱਜਣ ਦੇ ਡਰ ਨਾਲ ਮੱਚੀ ਭਗਦੜ ਤੇ ਅਪੋਧਾਪੀ ‘ਚ ਮਾਰੇ ਗਏ। ਬਹੁਗਿਣਤੀ ਮਰਨ ਵਾਲੇ ਕੋਈ ਅਜ਼ਾਦੀ ਦੀ ਜੰਗ ਨਹੀੰ ਸੀ ਲੜ ਰਹੇ, ਸਗੋੰ ਬਾਗ ‘ਚ ਘੜੀ ਪਲ ਅਰਾਮ ਲਈ ਬੈਠੇ ਸਨ। ਜਿੰਨਾ ਹੰਸ ਰਾਜ ਵਰਗਿਆਂ ਨੇ ਜਲਸੇ ਦਾ ਸੱਦਾ ਦਿੱਤਾ ਸੀ ਉਹ ਗੋਲੀ ਚਲਾਓਣ ਦਾ ਇਸ਼ਾਰਾ ਕਰਕੇ ਆਪ ਬਹਿ ਬਹਿ ਕੇ ਨਿਕਲ ਗਏ। ਕੋਈ ਵੀ ਲੀਡਰ ਗੋਲੀ ਦਾ ਸ਼ਿਕਾਰ ਨਾ ਹੋਇਆ। ਹਰ ਸਾਲ ਇਹਨਾ ਲੀਡਰਾਂ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਾਰੇ ਮੀਡੀਆ ਅਦਾਰੇ ਪ੍ਰੋਗਰਾਮ ਬਣਾਉੰਦੇ ਹਨ। ਅਖਬਾਰਾਂ ਤੇ ਵੈਬਸਾਇਟਾਂ ਤੇ ਲੰਬੇ ਲੰਬੇ ਲੇਖ ਲਿਖੇ ਜਾਂਦੇ ਹਨ। ਇਹਨਾ ਲੇਖਾਂ ਦੌਰਾਨ ਹੋਈਆਂ ਖੋਜਾਂ ਦੀ ਬਦੌਲਤ ਜੱਲ੍ਹਿਆ ਵਾਲੇ ਬਾਗ ਦੇ ਸ਼ਹੀਦਾਂ ਦੀ ਗਿਣਤੀ 300 ਤੋੰ ਵੱਧ ਕੇ 800 ਹੋ ਗਈ।

  ਦੂਜੇ ਪਾਸੇ ਭਾਰਤ ਦੀ ਹਿੰਦੂ ਸਰਕਾਰ ਨੇ ਆਪਣੇ ਕਰਿੰਦਿਆਂ (ਜਿੰਨਾ ਵਿੱਚ ਕਾਮਰੇਡ, ਦਲਿਤ, ਮੁਸਲਮਾਨ, ਇਸ‍ਾਈ, ਭਾਜਪਾਈ ਤੇ ਹਰ ਜਾਤ ਦਾ ਹਿੰਦੂ ਸ਼ਾਮਲ ਸਨ) ਰਾਹੀੰ 40 ਹਜ਼ਾਰ ਸਿੱਖ ਬੱਚੇ, ਬਜੁਰਗ, ਮਾਈਆਂ ਨੂੰ ਕੋਹ ਕੋਹਕੇ ਮਾਰਿਆ। ਸਿੱਖ ਬੀਬੀਆਂ ਦੇ ਖੁੱਲ਼ੇ ਬਲਾਤਕਾਰ ਦੇ ਸੱਦੇ ਦੇ ਕੇ ਚੌਂਕਾਂ ‘ਚ ਚੱਕਲੇ ਖੋਲੇ ਗਏ। ਕਿਸੇ ਇਕ ਵੀ ਬੰਦੇ ਨੂੰ ਕੋਈ ਸਜਾ ਨਹੀੰ ਹੋਈ, ਸਗੋੰ ਹਕੂਮਤ ਨੇ ਗੁਨਾਹਗਾਰਾਂ ਨੂੰ ਸਿਆਸੀ ਅਹੁਦਿਆਂ ਨਾਲ ਨਿਵਾਜਿਆ। ਹਰ ਸਾਲ ਨਵਾਂ ਕਮੀਸ਼ਨ ਬਹਿੰਦਾ ਰਿਹਾ, ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋੰ ਘੱਟ ਕੇ 4500 ਹੋ ਗਈ। ਕਿਉੰਕਿ ਉਹੀ ਮਰਿਆ ਮੰਨਿਆ ਗਿਆ ਜਿਸ ਦੀ ਦੇਰ ਸਵੇਰ FIR ਰਜਿਸਟਰ ਹੋਈ ਸੀ।

  ਸਾਡੇ ਕੁਝ ਸਵਾਲ ਨੇ ?

  ਖੱਬੇ ਪੱਖੀ ਅਖਬਾਰਾਂ ਤੇ ਚੈਨਲ ਜਿਵੇੰ ਕਿ Scroll, BBC, NDTV, The wire, Tribune, India Express, News Laundry, caravan, The print, the quint ਆਦਿ.. ਤਾਂ ਇਸ ਕਰਕੇ ਚੁੱਪ ਨੇ ਕਿ ਕਾਂਗਰਸ ਤੇ ਇੰਦਰਾ ਉਹਨਾ ਦੀ ਮਾਂ ਏ, ਤੇ ਫੰਡਿੰਗ ਤੋੰ ਬਿਨ‍ਾਂ ਸਭ ਬੇਰੁਜ਼ਗਾਰ ਹੋ ਜਾਣਗੇ। ਦੂਜਾ ਲਿਬਰਾਂਡੂ ਮੀਡੀਏ ਨੇ ਅਗਲੀਆਂ ਚੋਣਾ ਤੱਕ ਕਾਂਗਰਸ ਲਈ ਰਾਹ ਵੀ ਪੱਧਰਾ ਕਰਨਾ। ਪਰ ਹਿੰਦੂਤਵੀ ਤੇ ਭਾਜਪਾਈ ਮੀਡੀਆ ਵੀ ਇਸ ਮਸਲੇ ਤੇ ਕਾਂਗਰਸ ਦੇ ਖਿਲਾਫ ਨਹੀੰ ਬੋਲਦਾ ਕਿ ਕਿਤੇ ਗੱਲ ਸਿੱਖਾਂ ਦੇ ਹੱਕ ‘ਚ ਨਾ ਹੋ ਜਾਵੇ। ਹੋਰ ਤੇ ਹੋਰ ਦਲਿਤ ਤੇ ਮੁਸਲਮਾਨ ਸਕਾਲਰਾਂ ਨੂੰ 1 ਤੋੰ 3 ਨਵੰਬਰ ਤੱਕ ਸੱਪ ਸੁੰਘ ਜਾਂਦਾ। ਪੰਜ‍ਾਬ ਦੇ ਫਰਜੀ ਯੂ-ਟਿਊਬ ਚੈਨਲ ਤਾਂ ਚਲੋ ਰਾਜੇਵਾਲ ਤੋੰ ਜੋਗਿੰਦਰ ਉਗਰਾਹਾਂ ਤੱਕ ਦਾ ਸਫਰ ਹੀ ਕਰ ਸਕਦੇ ਨੇ, ਪਰ ਜਨਾਨੀਵਾਦ ਦੇ ਜਜ਼ਬੇ ਨਾਲ ਭਰੇ ਵਿਦਵਾਨ ਹਜਾਰਾਂ ਬਲਾਤਕਾਰ ਹੋ ਜਾਣ ਤੋੰ 37 ਸਾਲ ਪਿਛੋੰ ਵੀ ਇਕ ਅੱਖਰ ਨਹੀਂ ਲਿਖਦੇ ਬੋਲਦੇ। ਇਹ ਵੀ ਦੱਸ ਦਈਏ ਕਿ ਪੰਜਾਬੀ ਸਹਿਤਕਾਰ ਦੀ ਕਿਤਾਬ 150 ਤੋੰ ਵੱਧ ਨਹੀੰ ਛਪਦੀ ਤੇ ਵੰਡਣੀ ਵੀ ਇਹਨਾ ਨੂੰ ਆਪ ਈ ਪੈੰਦੀ ਏ, ਜਿਸ ਦਾ ਵੱਡਾ ਕਾਰਨ ਇਹਨਾ ਦਾ 84 ਦੀ ਸਿੱਖ ਨਸ਼ਲਕੁਸ਼ੀ ਤੇ ਗੂੰਗੇ ਹੋਣਾ ਸੀ। ਸੋ ਜੋ ਨਹੀੰ ਬੋਲਦਾ, ਉਸਦੀ ਚੁੱਪ ਦਾ ਹਿਸਾਬ ਜਰੂਰ ਹੋਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img