More

  ਸਿੱਖ ਕੌਮ ਦਾ ਬਾਦਲਾਂ ਨੂੰ ਸਵਾਲ, 328 ਪਾਵਨ ਸਰੂਪ ਕਿੱਥੇ ਗਏ?

  ਬਠਿੰਡਾ 3 ਸਤੰਬਰ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਅੱਜ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਰਿਹਾਇਸ਼ ਅੱਗੇ ਰੋਸ ਮਾਰਚ ਕੀਤਾ ਅਤੇ ਸਿੱਖ ਕੌਮ ਵੱਲੋਂ ਸਵਾਲ ਕੀਤਾ ਕਿ ਗ਼ਾਇਬ ਹੋਏ ਸਰੂਪ ਸਾਹਿਬ ਕਿੱਥੇ ਹਨ ਜਿਸਦਾ ਜਵਾਬ ਬਾਦਲ ਪਰਿਵਾਰ ਸਿੱਖ ਕੌਮ ਨੂੰ ਦੇਵੇ । ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਕਦੇ ਵੀ ਸਿੱਖ ਕੌਮ ਲਈ ਸ਼ਹਿਰ ਦੇ ਨਹੀਂ ਰਿਹਾ ਬਲਕਿ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਕੀਤਾ ਹੈ ਅਤੇ ਪੂਰੀ ਦੁਨੀਆਂ ਵਿੱਚ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ ਹੈ ਅਤੇ ਹੁਣ ਸਰੂਪ ਸਾਹਿਬ ਗਾਇਬ ਹੋਣ ਦਾ ਮਾਮਲਾ ਵੀ ਵੱਡਾ ਹੈ ਪ੍ਰੰਤੂ ਇਸ ਮਾਮਲੇ ਦਾ ਸੱਚ ਵੀ ਬਾਹਰ ਨਹੀਂ ਆ ਰਿਹਾ ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਚੌਕੇ ਸਰੂਪ ਸਾਹਿਬ ਵੱਡੀ ਸਾਜ਼ਿਸ਼ ਦੇ ਹਿੱਸੇ ਤਹਿਤ ਗਾਇਬ ਹੋਏ ਹਨ ਅਤੇ ਸਾਰੀ ਜਾਣਕਾਰੀ ਬਾਦਲ ਪਰਿਵਾਰ ਕੋਲ ਮੌਜੂਦ ਹੈ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੱਤੀ ਕਿ ਉਹ ਵੀ ਇਸ ਮਸਲੇ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਚ ਸੱਚ ਸਾਹਮਣੇ ਲਿਆਉਣ ਲਈ ਅੱਗੇ ਆਉਣ। ਇਸ ਮੌਕੇ ਗੁਰਦੀਪ ਸਿੰਘ, ਸੋਹਣ ਿਂਘ, ਸੋਲੀ ਬਾਬਾ, ਕਾਲਾ ਸਿੰਘ, ਜਸਵਿੰਦਰ ਸਿੰਘ, ਪਵਨਪ੍ਰੀਤ ਸਿੰਘ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img