21 C
Amritsar
Friday, March 31, 2023

“ਸਿੱਖ ਇਤਿਹਾਸ” 18 ਦਸੰਬਰ 1845 ਅੱਜ ਦੇ ਦਿਨ

Must read

ਅੰਮ੍ਰਿਤਪਾਲ ਸਿੰਘ ਘੋਲੀਆ

ਜੇਕਰ ਲਾਲ ਸਿਹੂੰ ਅੰਗ੍ਰੇਜਾਂ ਦੀ ਫਿਰੋਜਪੁਰ ਵਾਲੀ 8000 ਫੌਜ ਤੇ ਹਮਲਾ ਕਰ ਦਿੰਦਾ ਤਾਂ ਉਸਦਾ ਸਫਾਇਆ ਤਹਿ ਸੀ। ਫੇਰ ਖਾਲਸੇ ਦੀ 60,000 ਫੌਜ ਨੇ ਜਿੱਤ ਪ੍ਰਾਪਤ ਕਰਦੇ ਹੋਏ ਗਵਰਨਰ ਜਨਰਲ ਹੈਨਰੀ ਹਾਰਡਿੰਗ ਦੀ 8000 ਫੌਜ ਉਪਰ ਟੁੱਟ ਪੈਣਾ ਸੀ ਤੇ ਅੰਗ੍ਰੇਜਾਂ ਦਾ ਜਵਾਂ ਸਫਾਇਆ ਕਰ ਦੇਣਾ ਸੀ। ਪਰ ਅਜਿਹਾ ਨਹੀਂ ਹੋਇਆ।

ਗਿਣਤੀ:

17 ਦਸੰਬਰ ਨੂੰ ਪਿੰਡ ਚੜਿਕ ਵਿਖੇ ਅੰਗ੍ਰੇਜ ਫੌਜਾਂ ਮਿਲਣ ਕਾਰਨ ਉਹਨਾਂ ਦੀ ਗਿਣਤੀ 12,000 ਹੋ ਗਈ। ਜਿਸ ਵਿੱਚ 42 ਤੋਪਾਂ ਵੀ ਸਨ। 18 ਦਸਬੰਰ ਨੂੰ ਉਹ ਮੁੱਦਕੀ ਆ ਪਹੁੰਚੇ।

ਮੁਦਕੀ ਵਿਖੇ ਦੁਪਹਿਰ ਸਮੇਂ ਸਿੱਖ ਫੌਜ ਆ ਧਮਕੀ। ਜਾਰਜ ਬਰੂਸ ਅਨੁਸਾਰ ਸਿੱਖਾਂ ਦੀ ਗਿਣਤੀ 2000 ਪੈਦਲ, 8000-10,000 ਘੋੜ ਸਵਾਰ, ਤੇ 22 ਤੋਪਾਂ ਸੀ।

ਗੱਦਾਰ:

ਲੜਾਈ ਸ਼ੁਰੂ ਹੁੰਦੇ ਸਾਰ ਹੀ ਲਾਲ ਸਿਹੁੰ ਭੱਜ ਗਿਆ ਤੇ ਉਸ ਨਾਲ ਸਾਰੀ ਘੋੜ ਸਵਾਰ ਫੌਜ ਵੀ ਖਿਸਕ ਗਈ।ਲਾਲ ਸਿੰਹੁ ਦੇ ਨਾਲ ਅੱਯੁਧਿਆ ਪ੍ਰਸਾਦ,ਅਮਰ ਨਾਥ, ਬਖਸ਼ੀ ਘਨੱਈਆ ਲਾਲ ਵੀ ਭੱਜ ਗਏ।

ਸੂਰਮੇ:

ਪਰ ਫੌਜ ਨੂੰ ਜਨਰਲ ਰਾਮ ਸਿੰਘ, ਜਨਰਲ ਮਹਿਤਾਬ ਸਿੰਘ ਮਜੀਠੀਆ, ਜਨਰਲ ਬੁਧ ਸਿੰਘ ਤੇ ਸਰਦਾਰ ਚਤਰ ਸਿੰਘ ਕਾਲਿਆਂ ਵਾਲਾ ਨੇ ਸੰਭਾਲਿਆ ਤੇ ਹਲਾਂਸ਼ੇਰੀ ਦਿੰਦੇ ਰਹੇ।

ਸਿੱਖਾਂ ਦੇ ਇੱਕ ਪੈਦਲ ਸਿਪਾਹੀ ਦੇ ਬਦਲੇ ਅੰਗ੍ਰੇਜਾਂ ਦੇ ਪੰਜ ਪੈਦਲ ਸਿਪਾਹੀ ਸਨ। ਪਰ ਫੇਰ ਵੀ ਅੰਗ੍ਰੇਜ ਪਿੱਛੇ ਧੱਕ ਦਿੱਤੇ ਗਏ।

ਲੜਾਈ ਦਾ ਹਾਲ:

ਪਹਿਲੇ ਹੱਲੇ ਹੀ ਤੋਪਾਂ ਦੀ ਮਾਰ ਨਾ ਸਹਾਰਦੇ ਹੋਏ ਅੰਗ੍ਰੇਜੀ ਫੌਜ ਦੇ ਪੂਰਬੀਅੇ ਸਿਪਾਹੀ ਭੱਜ ਉਠੇ ਜਿਹਨਾਂ ਨੂੰ ਰੋਕਣ ਲਈ ‘ਲੌਰਡ ਗੱਫ’ ਨੇ ਕੈਪਟਨ ‘ਹੈਵਲਾਕ’ ਨੂੰ ਭੇਜਿਆ। ਜੋ ਚੀਕ ਚੀਕ ਕੇ ਉਹਨਾਂ ਨੂੰ ਕਹਿ ਰਿਹਾ ਸੀ ਕਿ ਦੁਸ਼ਮਣ ਤੁਹਾਡੇ ਪਿੱਛੇ ਨਹੀਂ, ਤੁਹਾਡੇ ਸਾਹਮਣੇ ਹੈ।

ਮੁਦਕੀ ਵਿਚ ਸਿੱਖ ਬੇਹਦ ਜਬਰਦਸਤ ਮੁਕਾਬਲਾ ਕਰ ਰਹੇ ਸਨ। ਅੰਗ੍ਰੇਜ ਜਿਹਨਾਂ ਨੇ ਸਾਰੇ ਹਿੰਦੋਸਤਾਨ ਨੂੰ ਬਹੁਤ ਸੌਖੇ ਹੀ ਜਿੱਤ ਲਿਆ ਸੀ, ਸਿੱਖਾਂ ਉਪਰ ਪੂਰਾ ਤਾਣ ਲਾ ਕੇ ਲੜਨ ਤੋਂ ਬਾਅਦ ਵੀ ਸਿੱਖਾਂ ਨੂੰ ਹਰਾ ਨਾ ਸਕੇ। ਹਾਲਾਂਕਿ ਸਿੱਖਾਂ ਦੇ ਗਦਾਰ ਕਮਾਂਡਰ ਭੱਜ ਚੁੱਕੇ ਸਨ ਤੇ ਅੰਗ੍ਰੇਜ ਸਿੱਖਾਂ ਨਾਲੋਂ 5 ਗੁਣਾ ਜਿਆਦਾ ਸਨ।

ਰਾਤ ਪੈਣ ਉਪਰੰਤ ਲੜਾਈ ਹੌਲੀ ਹੌਲੀ ਬੰਦ ਹੁੰਦੀ ਗਈ। ਸਿੱਖ ਅੱਧੀ ਰਾਤ ਤੋਂ ਬਾਅਦ ਆਪਣੇ ਕੈਂਪ ਫਿਰੋਜਸ਼ਾਹ ਪਹੁੰਚ ਗਏ। ਸਿੱਖਾਂ ਦੇ ਤੋਪਾਂ ਖਿੱਚਣ ਵਾਲੇ ਘੋੜੇ ਮਾਰੇ ਜਾਣ ਕਾਰਨ ਸਿੱਖ ਤੋਪਾਂ ਵਾਪਿਸ ਨਾ ਲਿਜਾ ਸਕੇ ਤੇ 17 ਤੋਪਾਂ ਉਥੇ ਹੀ ਛੱਡ ਗਏ। ਜਿਹਨਾਂ ਦੇ ਅਗਲੇ ਦਿਨ ਅੰਗ੍ਰੇਜਾਂ ਨੇ ਕਬਜਾ ਕਰ ਲਿਆ।

ਅੰਗ੍ਰੇਜ ਮੀਲਾਂ ਤੱਕ ਮੁੱਦਕੀ ਤੇ ਰੇਤਲੇ ਮੈਦਾਨਾਂ ਵਿੱਚ ਨੀਮ ਜੰਗਲੀ ਇਲਾਕੇ ਵਿੱਚ ਬਿਨਾਂ ਕੁਝ ਖਾਧੇ ਪੀਤੇ ਰੇਤੇ ਤੇ ਲਿਟੇ ਹੋਏ ਸੌਂ ਨਾ ਸਕੇ ਕਿ ਸਿੱਖ ਕਿਤੇ ਰਾਤ ਨੂੰ ਹਮਲਾ ਨਾ ਕਰ ਦੇਣ। ਹੁਣ ਤੱਕ ਅੰਗ੍ਰੇਜਾਂ ਦੇ ਸਾਰੇ ਭੁਲੇਖੇ ਦੂਰ ਹੋ ਚੁੱਕੇ ਸਨ।

ਅੰਗ੍ਰੇਜ ਸਿੱਖਾਂ ਨੂੰ ਬਾਕੀ ਹਿੰਦੋਸਤਾਨੀਆਂ ਵਾਂਗ ਆਪਣੇ ਮੁਕਾਬਲੇ ਦੇ ਸਮਰੱਥ ਨਹੀੰ ਸੀ ਸਮਝਦੇ। ਤੇ ਨੌਜਵਾਨ ਮਨਚਲੇ ਫੌਜੀ ਸਿੱਖਾਂ ਨੂੰ ਹਰਾਉਣਾ 2-3 ਘੰਦੇ ਦੀ ਖੇਡ ਸਮਝਦੇ ਸਨ। ਅੰਗ੍ਰੇਜ ਹੱਥੋ-ਹੱਥ ਲੜਾਈ ਚ ਆਪਣੇ ਆਪ ਨੂੰ ਮਾਹਰ ਸਮਝਦੇ ਸਨ। ਪਰ ਉਹ ਇਹ ਵੇਖਦੇ ਹੈਰਾਨ ਸਨ ਕਿ ਕਿਵੇਂ ਸਿੱਖ ਆਪਣੇ ਖੱਬੇ ਹੱਥ ਨਾਲ ਆਪਣੇ ਉਪਰ ਹੋ ਰਹੇ ਵਾਰ ਨੂੰ ਰੋਕਦੇ ਹੋਏ, ਸੱਜੇ ਹੱਥ ਨਾਲ ਐਨੀ ਫੁਰਤੀ ਨਾਲ ਤਲਵਾਰ ਦਾ ਵਾਰ ਕਰਦੇ ਜੋ ਦੁਸ਼ਮਣ ਦੇ ਸ਼ਰੀਰ ਨੂੰ ਧੁਰ ਅੰਦਰ ਤੱਕ ਚੀਰਦੀ ਹੋਈ ਨਿਕਲ ਜਾਂਦੀ।

ਇਸ ਲੜਾਈ ਚ 215 ਅੰਗ੍ਰੇਜ ਮਾਰੇ ਗਏ ਅਤੇ 657 ਜਖਮੀ ਹੋਏ। ਮਰਨ ਵਾਲੇ 15 ਉੱਚ ਅਫਸਰ ਸਨ। ਜਿਹਨਾਂ ਵਿੱਚ 3 ਜਨਰਲ ਵੀ ਸਨ। ਮੇਜਰ ਜਨਰਲ ਰੋਬਰਟ ਸੈਲ, ਜਿਸਨੇ ਆਪਣੀ ਬਹਾਦੀ ਨਾਲ ਅਫਗਾਨਿਸਤਾਨ ਵਿੱਚ ਜਲਾਲਾਬਾਦ ਵਿੱਖੇ ਅੰਗ੍ਰੇਜ ਫੌਜ ਨੂੰ ਅਫਗਾਨਾਂ ਤੋਂ ਬਚਾਈ ਰਖਿਆ ਸੀ, ਉਹ ਵੀ ਸਿੱਖਾਂ ਨੇ ਵੱਢ ਸੁੱਟਿਆ।

ਬਿਰਧ ਬਾਬਾ ਮਸਤਾਨ ਸਿੰਘ ਜੈਲਦਾਰ, ਪਿੰਡ ਮੁੱਦਕੀ ਅਤੇ ਬਾਬਾ ਬੁੱਟਾ ਸਿੰਘ ਲੁਹਾਮਾਂ, ਜੋ ਲੜਾਈ ਸਮੇਂ ਹਾਜਰ ਸਨ, 400 ਸਿੱਖਾਂ ਦੇ ਮਾਰੇ ਜਾਂ ਜਖਮੀ ਹੋਣ ਬਾਰੇ ਲਿਖਦੇ ਹਨ।

ਗਦਾਰ ਪਹਾੜਾ ਸਿੰਘ ਫਰੀਦਕੋਟੀਆ ਅੰਗ੍ਰੇਜਾਂ ਦੀ ਮਦਦ ਲਈ ਚੰਦ ਪੁਰਾਣੇ ਪਹੁੰਚਿਆ ਹੋਇਆ ਸੀ। ਉਹ ਆਪਣੇ ਮੁੰਡੇ, ਵਕੀਲ ਨਾਲ ਅੰਗ੍ਰੇਜਾਂ ਪਾਸ ਜਾ ਹਾਜਿਰ ਹੋਇਆ। ਬਾਅਦ ਵਿੱਚ ਇਹਨਾਂ ਗਦਾਰੀਆਂ ਬਦਲੇ ਉਹ ਫਰੀਦਕੋਟ ਦਾ ਰਾਜਾ ਵੀ ਬਣਿਆ। ਪਰ ਹੁਣ ਇਸ ਦੁਸ਼ਟ ਘਰਾਣੇ ਦਾ ਆਖਰੀ ਵਾਰਿਸ 1980 ਵਿਆਂ ਚ ਮਰ ਗਿਆ ਤੇ ਜਾਇਦਾਦ ਦੀ ਲੜਾਈ ਕੁੜੀਆਂ ਵਿੱਚਕਾਰ ਚੱਲ ਰਹੀ ਹੈ।

- Advertisement -spot_img

More articles

- Advertisement -spot_img

Latest article