ਅਧਿਆਪਕਾਂ ਨੂੰ ਸੀਨੀਆਰਤਾ ਕਮ ਮੈਰਿਟ ਦੇ ਆਧਾਰ ਤੇ ਹੀ ਮਿਲਣਗੇ ਸਟੇਸ਼ਨ – ਮਾਨ
ਅੰਮ੍ਰਿਤਸਰ, 22 ਨਵੰਬਰ (ਗਗਨ) – ਬੀਤੇ ਦਿਨੀਂ ਐਲੀਮੈਂਟਰੀ ਟੀਚਰ ਯੂਨੀਅਨ ਦੇ ਆਗੂਆਂ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈੱਡ ਟੀਚਰਾਂ ਦੀਆਂ ਕਰੀਬ 5 ਸਾਲ ਤੋ ਤਰੱਕੀਆਂ ਨਾ ਹੋਣ ਸਬੰਧੀ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਰੀਬ 200 ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਤੇ ਸਮਾਜ ਭਲਾਈ ਅਫ਼ਸਰ ਦੀ ਆਪਸੀ ਖਿੱਚੋਤਾਣ ਕਾਰਨ ਦੇਰੀ ਹੋ ਰਹੀ ਹੈ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਣਯੋਗ ਸਿੱਖਿਆ ਮੰਤਰੀ ਵੱਲੋਂ ਇਸ ਦਾ ਸਖ਼ਤ ਨੋਟਿਸ ਲਿਆ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਨੂੰ ਮੋਕੇ ਤੇ ਹੀ ਸਖ਼ਤ ਆਦੇਸ਼ ਦਿੱਤੇ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈੱਡ ਟੀਚਰਾਂ ਦੀਆਂ ਤਰੱਕੀਆਂ ਇੱਕ ਹਫ਼ਤੇ ਵਿੱਚ ਮੁਕੰਮਲ ਕੀਤੀਆਂ ਜਾਣ ਨਹੀਂ ਤੇ ਉਨ੍ਹਾਂ ਖਿਲਾਫ ਬਣਦੀ ਸਖਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਤਰੱਕੀਆਂ ਵਿੱਚ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਉਪਰੰਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਵੱਲੋਂ ਤਰੱਕੀਆਂ ਦਾ ਕੰਮ ਤਰੁੰਤ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਅੱਜ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਸੁਰੇਸ਼ ਕੁਮਾਰ ਤੁਲੀ ਨਾਲ ਫੋਨ ਤੇ ਗੱਲ ਕੀਤੀ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਸ਼ੀਲ ਕੁਮਾਰ ਤੁੱਲੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹੈੱਡ ਟੀਚਰਾਂ ਦੀਆਂ ਤਰੱਕੀਆਂ ਦਾ ਕੰਮ ਤਰੁੰਥ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਤਰੱਕੀ ਹੋਣ ਵਾਲੇ ਅਧਿਆਪਕਾਂ ਦੀਆਂ ਫਾਈਲਾਂ ਨੂੰ ਚੈੱਕ ਕਰਨ ਲਈ ਉਨ੍ਹਾਂ ਵੱਲੋਂ 6 ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਕੱਲ੍ਹ ਦੁਪਹਿਰ ਤੱਕ ਅਧਿਆਪਕਾਂ ਦੀਆਂ ਫਾਈਲਾਂ ਚੈੱਕ ਕਰ ਕੇ ਰਿਪੋਰਟ ਦੇਣਗੀਆਂ ਤੇ ਬੁੱਧਵਾਰ ਨੂੰ ਅਧਿਆਪਕਾਂ ਨੂੰ ਸਟੇਸ਼ਨ ਅਲਾਟਮੈਂਟ ਕੀਤੀ ਜਾਵੇਗੀ ਤੇ ਸਾਰਾ ਰਿਕਾਰਡ ਡੀਪੀਆਈ ਐਲੀਮੈਂਟਰੀ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ।
ਈ ਟੀ ਯੂ ਦੇ ਸੂਬਾ ਕਨਵੀਨਰ ਹਰਜਿੰਦਰਪਾਲ ਸਿੰਘ ਸਠਿਆਲਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਮਨਜੀਤ ਸਿੰਘ ਬਾਠ ਮਨਜੀਤ ਸਿੰਘ ਔਲਖ ਦੋਨੋਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਉਪ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ ਜਨਰਲ ਸਕੱਤਰ ਸੁਰੇਸ਼ ਕੁਮਾਰ ਖੁੱਲਰ ਹਰਮਨਦੀਪ ਸਿੰਘ ਛੀਨਾਂ,ਬਲਾਕ ਪ੍ਰਧਾਨ ਸੁਖਚੈਨ ਸਿੰਘ ਬੱਲ, ਅਮਰਿੰਦਰ ਸਿੰਘ ਫਤਹਿਗੜ੍ਹ ਸ਼ੁਕਰਚੱਕ,ਜਗਦੀਸ਼ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਸੁਰੇਸ਼ ਕੁਮਾਰ ਖੁੱਲਰ ਜਨਰਲ ਸਕੱਤਰ ਜ਼ਿਲ੍ਹਾ, ਰਾਕੇਸ਼ ਕੁਮਾਰ ਵੇਰਕਾ ਖਜ਼ਾਨਚੀ ਜ਼ਿਲ੍ਹਾ, ਜਸਮੀਤ ਸਿੰਘ ਰੋਖੇ , ਸੁਰਿੰਦਰ ਸਿੰਘ ਸੋਢੀ ਬ੍ਰਿਜ਼ਨੇਵ ਸਿੰਘ ਢਿੱਲੋਂ,ਗੁਰਚਰਨ ਸਿੰਘ ਮੁਹਾਵਾ, ਜਸਮੀਤ ਸਿੰਘ ਰੋਖੇ,ਹਰਮਨਦੀਪ ਸਿੰਘ ਛੀਨਾ, ਅਮਰਿੰਦਰਪਾਲ ਸਿੰਘ ਫਤਹਿਗੜ੍ਹ ਸ਼ੁਕਰਚੱਕ (ਸਾਰੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ(,ਸੁਖਚੈਨ ਸਿੰਘ ਬੱਲ ਬਲਾਕ ਪ੍ਰਧਾਨ ਅੰਮ੍ਰਿਤਸਰ 2 ,ਚਰਨਜੀਵ ਕੁਮਾਰ ਬਲਾਕ ਪ੍ਰਧਾਨ ਅਜਨਾਲਾ-1 ਵਰਿੰਦਰ ਕੁਮਾਰ ਅਵਾਨ ਬਲਾਕ ਪ੍ਰਧਾਨ ਅਜਨਾਲਾ -2, ਬਲਜੀਤ ਸਿੰਘ ਚੁਗਾਵਾਂ, ਦਿਲਰਾਜ ਸਿੰਘ ਬਲਾਕ ਪ੍ਰਧਾਨ -1, ਵਿਜੇ ਸਿੰਘ ਮਾਨ ,ਵਿਜੈ ਕੁਮਾਰ ਭਗਤ , ਸੋਹਣ ਸਿੰਘ ਪੰਡੋਰੀ, ਨਰਿੰਦਰ ਸਿੰਘ ਖਿਆਲਾ, ਮਨਮੋਹਨ ਸਿੰਘ ਵੱਲਾ, ਹਰਪ੍ਰੀਤ ਸਿੰਘ ਸੋਹੀ, ਯਾਦਵਿੰਦਰ ਸਿੰਘ ਯਾਦੂ, ਯਾਦਵਿੰਦਰ ਸਿੰਘ ਸੰਧੂ, ਸੰਦੀਪ ਸ਼ਰਮਾ ਅਜਨਾਲਾ, ਵਰਿੰਦਰ ਸਿੰਘ, ਬਿਲਾਵਰ ਸਿੰਘ, ਮਨਮੋਹਨ ਸਿੰਘ ਵੇਰਕਾ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਮੱਖਣ ਵਿੰਡੀ,ਤਰਸੇਮ ਸਿੰਘ ਲਦੇਹ ,ਪਰਮਿੰਦਰ ਸਿੰਘ, ਮਨਜੀਤ ਸਿੰਘ ਵੇਰਕਾ, ਮਨਜੀਤ ਸਿੰਘ ਸੋਹੀਆਂ, ਸੰਜੇ ਸੋਹਲ, ਚਮਕੌਰ ਸਿੰਘ ਜਹਾਂਗੀਰ, ਪਵਿੱਤਰ ਪ੍ਰੀਤ ਸਿੰਘ ਗੋਲਡੀ, ਜੋਗਾ ਸਿੰਘ ,ਅਵਤਾਰ ਸਿੰਘ, ਸਤਨਾਮ ਸਿੰਘਹਰਜੀਤ ਸਿੰਘ ਥੋਥੀਆ ਹਰਵਿੰਦਰ ਸਿੰਘ ਬੱਲਸਰਾਂ ਦਲਾਵਰ ਸਿੰਘ ਡੇਅਰੀਵਾਲ ,ਗੁਰਿੰਦਰ ਸਿੰਘ ਥੋਥੀਆਂ, ਸੁਰਿੰਦਰ ਸਿੰਘ ਹੈਡ ਟੀਚਰ ਗਗਨਦੀਪ ਸਿੰਘ ਹੈੱਡ ਟੀਚਰ, ਜਰਨੈਲ ਸਿੰਘ ਖਾਨਪੁਰ ਹੈੱਡਟੀਚਰ,ਬਲਜਿੰਦਰ ਸਿੰਘ ਬੁੱਟਰ, ਹਰਮਨ ਸਿੰਘ ਠੱਠੀਆਂ, ਸ਼ਾਮ ਲਾਲ ਬਲਸਰਾਂ ,ਜਗਦੇਵ ਸਿੰਘ ਬੱਲਸਰਾਂ ,ਰਾਜਿੰਦਰ ਸਿੰਘ ਬੁਤਾਲਾ, ਕੰਵਲਜੀਤ ਸਿੰਘ ਬਾਬਾ, ਰਾਮ ਸਿੰਘ ਝੀਤਾ ਆਦਿ ਹਾਜ਼ਰ ਸਨ।