More

    ਸਿੰਚਾਈ ਵਿਭਾਗ ਵਿੱਚ 38 ਸਾਲ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਸੁਪਰਡੈਂਟ ਨਿਰਮਲ ਸਿੰਘ ਅਨੰਦ

    ਅਮ੍ਰਿੰਤਸਰ ਇਰੀਗੇਸਨ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਅਨੰਦ ਅਜ ਆਪਣੀ 58 ਸਾਲ ਦੀ ਉਮਰ ਪੂਰੀ ਕਰਕੇ ਜਲ ਸਰੋਤ ਵਿਭਾਗ ਅਮ੍ਰਿੰਤਸਰ ਦੇ  ਸਰਕਲ ਸੁਪਰਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ।ਉਹਨਾਂ ਕਲਰਕ ਤੋਂ ਲੈ ਕੇ ਸਰਕਲ ਸੁਪਰਡੈਂਟ ਤਕ ਤਕਰੀਬਨ 38 ਸਾਲ ਮਹਿਕਮੇ ਵਿੱਚ ਬੇਦਾਗ,ਇਮਾਨਦਾਰੀ,ਲਗਨ ਤੇ ਮਿਹਨਤ ਨਾਲ ਸਰਕਾਰੀ ਸੇਵਾ ਨਿਭਾਈ। ਉਨ੍ਹਾਂ ਨੇ ਸਿੰਚਾਈ ਵਿਭਾਗ ਵਿਚ ਮੁਲਾਜਮਾਂ ਨੂੰ ਦਰਪੇਸ਼ ਮੁਸਕਲਾ ਨੂੰ ਹਲ ਕਰਨ ਦਾ ਬੀੜਾ ਚੁੱਕਿਆ। ਉਹ 12 ਸਾਲ ਕਲੈਰੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ,2 ਸਾਲ ਚੇਅਰਮੈਨ ਅਤੇ 5 ਸਾਲ ਫੈਡਰੇਸ਼ਨ ਦੇ ਪ੍ਰਧਾਨ ਰਹੇ। ਅਜ ਸੇਵਾ ਮੁਕਤੀ ਤੇ ਉਹਨਾਂ ਦੇ ਦਫਤਰ ਵਿਖੇ ਵਿਭਾਗ ਦੇ ਸਮੂੰਹ ਸਟਾਫ ਅਤੇ ,ਵਖ ਵਖ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਸੁਪਰਡੈਂਟ ਨਿਰਮਲ ਸਿੰਘ ਅਨੰਦ ਵੱਲੋ ਕੀਤੀਆਂ ਲਾਮਿਸਾਲ ਸੇਵਾਵਾਂ ਸੰਬੰਧੀ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

    ਅਜ ਸਟਾਫ ਵੱਲੋਂ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰ ਮਨਜੀਤ ਸਿੰਘ,ਅਮ੍ਰਿੰਤਸਰ ਵਿਕਾਸ ਮੰਚ ਦੇ ਪ੍ਰਧਾਨ ਇੰਜੀ: ਦਲਜੀਤ ਸਿੰਘ ਕੋਹਲੀ,ਕਾਰਜਕਾਰੀ ਇੰਜੀਨੀਅਰ ਕੁਲਵਿੰਦਰ ਸਿੰਘ ਅਤੇ ਇੰਜੀ: ਰਜੇਸ਼ ਗੁਪਤਾ, ਇੰਜੀ: ਰਾਕੇਸ਼ ਗੁਪਤਾ,ਇੰਜੀ: ਵਿਸਾਲ ਮਹਿਤਾ,  ਇੰਜੀ: ਮਨਜੀਤ ਸਿੰਘ ਸੈਣੀ,ਡਰਾਫਟਮੈਨ ਐਸੋਸੀਏਸ਼ਨ ਪ੍ਰਧਾਨ ਸੁਖਬੀਰ ਸਿੰਘ,ਗੁਰਦਿਆਲ ਰਾਏ ਮੁਹਾਵਾ, ਭੁਪਿੰਦਰ ਸਿੰਘ,   ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ,ਰਾਜਮਹਿੰਦਰ ਸਿੰਘ ਮਜੀਠਾ, ਹਰਜਾਪ ਸਿੰਘ, ਸੁਸਪਾਲ ਠਾਕੁਰ, ਫੀਲਡ ਮਕੈਨੀਕਲ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਔਲਖ,ਇੰਦਰਜੀਤ ਸਿੰਘ ਤੋ ਇਲਾਵਾ ਮੈਡਮ ਪਲਕ ਸਰਮਾ,ਰਜੇਸ਼ ਕੁਮਾਰ,ਅਮਨਦੀਪ ਕੌਰ,ਬਿੰਦੂ ਬਾਲਾ,ਕੁਲਦੀਪ ਸਿੰਘ, ਆਦਿ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img