More

    ਸਿਹਤਮੰਦ ਅਤੇ ਖੁਸ਼ਹਾਲੀ ਭਰੇ ਸ਼ਹਿਰੀ ਜੀਵਨ ਲਈ ਵਾਤਾਵਰਣ ਦੇ ਮੁੱਦਿਆਂ ਨੂੰ ਪਹਿਲ ਦੇਣੀ ਪਵੇਗੀ – ਵਾਈਸ ਚਾਂਸਲਰ ਪ੍ਰੋ. ਸੰਧੂ

    ਅੰਮ੍ਰਿਤਸਰ, 5 ਜੂਨ (ਰਛਪਾਲ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਸ਼ਹਿਰੀ ਵਿਕਾਸ ਦੀ ਸੰਪੂਰਨਤਾ ਵਾਤਾਵਰਣ ਮੁੱਦਿਆਂ ਤੋਂ ਬਿਨਾ ਨਹੀਂ ਹੋ ਸਕਦੀ। ਸ਼ਹਿਰੀ ਵਿਕਾਸ ਵਿਚ ਵਾਤਾਵਰਣ ਦੇ ਮੁੱਦਿਆਂ ਨੂੰ ਮੁੱਖ ਪ੍ਰੋਗਰਾਮਾਂ ਦੀ ਲੜੀ ਵਿਚ ਰੱਖਣਾ ਮੌਜੂਦਾ ਸਮੇਂ ਦੀ ਲੋੜ ਬਣ ਗਿਆ ਹੈ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਵਿਖਤ ਸ਼ਹਿਰੀ ਜੀਵਨ ਸਿਹਤਮੰਦ ਤੇ ਖੁਸ਼ਹਾਲੀ ਭਰਿਆ ਹੋਵੇ ਤਾਂ ਵਾਤਾਵਰਣ ਦੇ ਮੁੱਦੇ ਸਾਡੀ ਸੋਚਪ੍ਰਣਾਲੀ ਅਤੇ ਕਾਰਜਪ੍ਰਣਾਲੀ ਦੀ ਮੁੱਖ ਧਾਰਾ ਵਿਚ ਰਹਿਣੇ ਜਰੂਰੀ ਹਨ। ਪ੍ਰੋ. ਸੰਧੂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਸਟੇਨੇਬਲ ਹੈਬੀਟੈਟ (ਸੀਐਸਐਚ) ਅਤੇ ਮਨੁੱਖੀ ਸਰੋਤ ਵਿਕਾਸ ਕੇਂਦਰ (ਐਚਆਰਡੀਸੀ) ਵੱਲੋਂ ਵਿਸ਼ਵ ਵਾਤਾਵਰਣ ਦਿਵਸ 2021 ਮਨਾਉਂਦਿਆਂ ਕੋਵਿਡ ਦੀਆਂ ਚੁਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ ਸੰਤੁਲਿਤ ਸ਼ਹਿਰੀ ਵਾਤਾਵਰਣ ਅਤੇ ਸਿਹਤਮੰਦ ਮਾਹੌਲ ਦੀ ਬਹਾਲੀ ਵਿਸ਼ੇ ‘ਤੇ ਕਰਵਾਏ ਇਕ ਵੈਬਿਨਾਰ ਮੌਕੇ ਪੇਸ਼ ਕੀਤੇ। ਇਸ ਮੌਕੇ ਵੱਖ ਵੱਖ ਅਦਾਰਿਆਂ ਤੋਂ ਵਿਦਵਾਨਾਂ, ਮਾਹਿਰਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਹਿੱਸਿਆ ਲਿਆ। ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਸ਼ਵ ਵਿਚ ਵਾਤਾਵਰਣ ਦੀ ਸੰਤੁਲਿਤ ਮਾਹੌਲ ਦੀ ਬਹਾਲੀ ਵੱਲ ਧਿਆਨ ਦਿਵਾਉਣਾ ਸੀ।

    ਵੈਬੀਨਾਰ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਸ਼ਹਿਰਾਂ ਦੀ ਵੱਧ ਰਹੀ ਅਬਾਦੀ ਪਾਣੀ, ਹਵਾ ਅਤੇ ਧਰਤੀ ਨਾਲ ਜੁੜੀਆਂ ਬਹੁਤ ਸਾਰੀਆਂ ਚੁਣੌਤੀਆਂ ਲਈ ਜ਼ਿੰਮੇਵਾਰ ਹੈ। ਜਿਸ ਨਾਲ ਸ਼ਹਿਰੀ ਜੀਵਨ ਦਾ ਸਿਹਤ ਪੱਧਰ ਨਿਮਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਇੰਨਾ ਡੂੰਘਾ ਹੋ ਗਿਆ ਹੈ ਕਿ ਅਗਲੇ 20-30 ਸਾਲਾਂ ਵਿੱਚ ਪੰਜਾਬ ਨੂੰ ਪਾਣੀ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪਏਗਾ। ਗੈਰਜ਼ਿੰਮੇਵਾਰਾਨਾ ਅਤੇ ਵਿਵੇਕਹੀਨਤਾ ਨਾਲ ਜ਼ਮੀਨਾਂ ਦੀ ਹੋ ਰਹੀ ਵਰਤੋਂ ਅਤੇ ਪਾਣੀ ਦੇ ਵਾਧੂ ਪ੍ਰਯੋਗ ਨਾਲ ਸਾਡੇ ਭਵਿੱਖ ਨੂੰ ਕਈ ਜ਼ਮੀਨੀ ਅਤੇ ਪਾਣੀ ਨਾਲ ਸਬੰਧਤ ਤਰਾਸਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰਾਂ ਵਿਚ ਵੱਧ ਰਹੀ ਆਵਾਜਾਈ, ਲਾਲ ਉਦਯੋਗ ਅਤੇ ਖੇਤਾਂ ‘ਚ ਅੱਗ ਲਗਾਉਣਾ ਵੱਧ ਰਹੇ ਹਵਾ ਪ੍ਰਦੂਸ਼਼ਣ ਲਈ ਜਿੰਮੇਵਾਰ ਹਨ ਜੋ ਸ਼ਹਿਰੀ ਜੀਵਨ ਪੱਧਰ ਨੂੰ ਖਰਾਬ ਕਰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਯੋਗ ਪ੍ਰਬੰਧ ਕੀਤੇ ਗਏ ਹਨ ਜਿਸ ਵਿਚ ਗੰਦੇ ਪਾਣੀ ਨੂੰ ਸਾਫ ਕਰਕੇ ਮੁੜ ਵਰਤੋਂ ਵਿਚ ਲਿਆਉਣ ਤੋਂ ਇਲਾਵਾ ਕੂੜਾ ਕਰਕਟ ਪ੍ਰਬੰਧਨ, ਰੁੱਖ, ਜੰਗਲੀ ਇਲਾਕਾ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਹੋਰ ਵਾਤਾਵਰਣ ਗਤੀਵਿਧੀਆਂ ਨੂੰ ਅਮਲ ਲਿਆ ਰੋਜ਼ਾਨਾ ਪੱਧਰ ‘ਤੇ ਅਮਲ ਵਿਚ ਲਿਆਦਾ ਜਾਂਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇਕਰ ਹੁਣ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵਾਤਾਵਰਣ ਪ੍ਰਣਾਲੀ ਦੀ ਬਹਾਲੀ ਨੂੰ ਸਾਡੀ ਮੁੱਖ ਧਾਰਾ ਵਿਚ ਨਾ ਲਿਆਦਾ ਗਿਆ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਵੇਗਾ।

    ਵਾਤਾਵਰਣ ਮਾਹਰ, ਸ਼੍ਰੀ ਰਜਨੀਸ਼ ਸਰੀਨ, ਪ੍ਰੋਗਰਾਮ ਡਾਇਰੈਕਟਰ, ਸਸਟੇਨੇਬਲ ਬਿਲਡਿੰਗਜ਼ ਐਂਡ ਹੈਬੀਟੈਟ ਪ੍ਰੋਗਰਾਮ ਫਾਰ ਸਾਇੰਸ ਐਂਡ ਐਨਵਾਇਰਮੈਂਟ, ਨਵੀਂ ਦਿੱਲੀ ਨੇ ਆਪਣੇ ਭਾਸ਼ਣ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸ਼ਹਿਰਾਂ ਲਈ ਵੱਖ-ਵੱਖ ਚੁਣੌਤੀਆਂ ਬਾਰੇ ਕੀਤੇ ਗਏ ਅਧਿਐਨ ਬਾਰੇ ਦੱਸਿਆ। ਲੰਡਨ ਦੇ ਸਿਟੀਜ਼ ਫੋਰਮ ਦੇ ਸਹਿ-ਸੰਸਥਾਪਕ ਸ੍ਰੀ ਸ਼ੈਲੇਂਦਰ ਕੌਸ਼ਿਕ ਨੇ ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਦੀਆਂ ਚੁਣੌਤੀਆਂ ਬਾਰੇ ਵਿਚਾਰ ਪੇਸ਼ ਕਰਦਿਆਂ ਸੁਝਾਅ ਦਿੱਤਾ ਕਿ ਸ਼ਹਿਰੀ ਯੋਜਨਾਬੰਦੀ ਅਤੇ ਵਾਤਾਵਰਣ ਸੁਧਾਰ ਗਤੀਸ਼ੀਲਤਾ ਸਬੰਧੀ ਯੋਜਨਾਵਾਂ ਦਾ ਅਮਲ ਭਵਿੱਖਤ ਮਹਾਂਮਾਰੀਆਂ ਦੀ ਰੋਕਥਾਮ ਵਿਚ ਪੂਰਨ ਵਿਚ ਸ਼ਹਿਯੋਗ ਦੇਣ ਦੀ ਸਮਰੱਥਾ ਰਖਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਵਾਇਤੀ ਬਾਲਣ ਵਾਹਨਾਂ ਤੋਂ ਇਲੈਕਟ੍ਰਿਕ ਵਾਹਨਾਂ ਵੱਲ ਤਬਦੀਲ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਆਵਾਜਾਈ ਪ੍ਰਣਾਲੀ ਦੀ ਕੁਸ਼ਲਤਾ ਵਿਚ ਸੁਧਾਰ ਲਿਆਉਣ ਲਈ ਟ੍ਰੈਫਿਕ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

    ਸੀਐਸਐਚ ਕੋਆਰਡੀਨੇਟਰ ਪ੍ਰੋਫੈਸਰ ਅਸ਼ਵਨੀ ਲੂਥਰਾ ਨੇ ਵੈਬੀਨਾਰ ਦੇ ਉਦੇਸ਼ਾਂ ਅਤੇ ਕਾਰਵਾਈ ਬਾਰੇ ਚਾਨਣਾ ਪਾਉਂਦਿਆਂ ਬਿਹਤਰ ਸ਼ਹਿਰੀ ਜੀਵਣ ਲਈ ਸ਼ਹਿਰੀ ਵਾਤਾਵਰਣ ਦੀ ਸੰਤੁਲਿਤ ਤੇ ਟਿਕਾਊ ਬਹਾਲੀ ਬਾਰੇ ਕਰਨ ਬਾਰੇ ਦੱਸਿਆ। ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿੱਗ ਨੇ ਉਪ ਕੁਲਪਤੀ, ਮਾਹਰ ਬੁਲਾਰਿਆਂ, ਭਾਗੀਦਾਰਾਂ ਅਤੇ ਸੈਂਟੇਨੇਬਲ ਹੈਬੀਟੇਟ ਸੈਂਟਰ ਦੀ ਤਕਨੀਕੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਵਾਤਾਵਰਣ ਨੂੰ ਸਹੀ ਰੱਖਣਾ ਹੈ ਤਾਂ ਯਤਨ ਆਪਣੇ ਆਪ ਤੋਂ ਸ਼ੁਰੂ ਕਰਨੇ ਪੈਣੇ ਹਨ ਤਾਂ ਹੀ ਦੂਜਿਆਂ ਨੂੰ ਇਸ ਪ੍ਰਤੀ ਹੌਸਲਾ ਅਫਜ਼ਾਈ ਮਿਲ ਸਕਦੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img