ਸਿਖਾਂ ਅਤੇ ਕਸ਼ਮੀਰੀਆਂ ਦੀ ਰਾਅ ਲਈ ਜਸੂਸੀ ਕਰਨ ਕਰਨ ਵਾਲੇ ਜੋੜੇ ਨੂੰ ਅਦਾਲਤ ਵਲੋਂ ਸਜ਼ਾ

ਸਿਖਾਂ ਅਤੇ ਕਸ਼ਮੀਰੀਆਂ ਦੀ ਰਾਅ ਲਈ ਜਸੂਸੀ ਕਰਨ ਕਰਨ ਵਾਲੇ ਜੋੜੇ ਨੂੰ ਅਦਾਲਤ ਵਲੋਂ ਸਜ਼ਾ

ਫਰੈਂਕਫਰਟ: ਜਰਮਨੀ ਵਿੱਚ ਰਹਿੰਦੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਭਾਰਤੀ ਖੂਫੀਆ ਏਜੰਸੀਆਂ ਵਾਸਤੇ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਮਨਮੋਹਨ ਸਿੰਘ (50) ਅਤੇ ਉਸਦੀ ਪਤਨੀ ਕੰਵਲਜੀਤ ਕੌਰ (51) ਨੂੰ ਜਰਮਨੀ ਦੀ ਅਦਾਲਤ ਨੇ ਦੋਸ਼ੀ ਮੰਨਿਆ ਹੈ। ਅਦਾਲਤ ਨੇ ਇਸ ਜੋੜੇ ਨੂੰ ਭਾਰਤੀ ਖੂਫੀਆ ਏਜੰਸੀ ‘ਰਾਅ’ ਲਈ ਜਰਮਨੀ ਰਹਿੰਦੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦਾ ਦੋਸ਼ੀ ਪਾਇਆ ਹੈ।

'ਰਾਅ' ਲਈ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਨੂੰ ਜਰਮਨੀ ਦੀ ਅਦਾਲਤ ਨੇ ਸਜ਼ਾ ਸੁਣਾਈ

ਅਦਾਲਤ ਨੇ ਮਨਮੋਹਨ ਸਿੰਘ ਨੂੰ ਡੇੜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਦਕਿ ਉਸਦੀ ਪਤਨੀ ਕੰਵਲਜੀਤ ਕੌਰ ਨੂੰ ਕੰਮ ਦੇ 180 ਦਿਨਾਂ ਦੇ ਮਿਹਨਤਾਨੇ ਜਿੰਨੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਲੱਗੇ ਦੋਸ਼ਾਂ ਮੁਤਾਬਿਕ ਜਨਵਰੀ 2015 ਤੋਂ ਮਨਮੋਹਨ ਸਿੰਘ ਜਰਮਨੀ ਵਿੱਚ ਕੰਮ ਕਰਦੀਆਂ ਸਿੱਖ ਅਤੇ ਕਸ਼ਮੀਰੀ ਸੰਸਥਾਵਾਂ ਦੀ ਜਾਣਕਾਰੀ ਫਰੈਂਕਫਰਟ ਵਿੱਚ ਸਥਿਤ ਭਾਰਤੀ ਦੂਤਘਰ ‘ਚ ਤੈਨਾਤ ਭਾਰਤੀ ਖੂਫੀਆ ਏਜੰਸੀ ਰਾਅ ਦੇ ਏਜੰਟਾਂ ਨੂੰ ਦੇ ਰਿਹਾ ਸੀ।

ਜੁਲਾਈ 2017 ਤੋਂ ਮਨਮੋਹਨ ਸਿੰਘ ਦੀ ਪਤਨੀ ਕੰਵਲਜੀਤ ਵੀ ਇਸ ਕੰਮ ਵਿੱਚ ਨਾਲ ਜੁੜ ਗਈ ਸੀ। ਲਗਾਏ ਗਏ ਦੋਸ਼ਾਂ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਦੇਣ ਬਦਲੇ ਇਸ ਜੋੜੇ ਨੂੰ ਰਾਅ ਵੱਲੋਂ 7,974 ਅਮਰੀਕੀ ਡਾਲਰ ਵੀ ਦਿੱਤੇ ਗਏ।

Bulandh-Awaaz

Website: