More

    ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਬਿੱਤ ਛੰਦ

    ਭੁੱਲਿਓ ਨਾ ਭੁੱਲ ਕੇ ਵੀ, ਗੜ੍ਹੀ ਚਮਕੌਰ ਵਾਲੀ ,
    ਸਵਾ ਲੱਖ ਨਾਲ ਜਿੱਥੇ, ਇੱਕ ਨੂੰ ਲੜਾਇਆਂ ਸੀ ।

    ਪੰਜਾਂ ਪੰਜਾਂ ਸਿੰਘਾਂ ਦੇ, ਬਣਾਕੇ ਭੇਜੇ ਜਥੇ ਗੁਰਾਂ ,
    ਅਜੀਤ ਤੇ ਜੁਝਾਰ ਜਿੱਥੇ, ਜੌਹਰ ਦਿਖਾਇਆ ਸੀ ।

    ਸ਼ਕਤੀ ਹੈ ਕਿੰਨੀ ਸਿੰਘੋ, ਖੰਡੇ ਵਾਲੀ ਪੌਹਲ ਵਿੱਚ ,
    ਚਿੜੀਆਂ ਤੋਂ ਪਾਤਸ਼ਾਹ ਨੇ, ਬਾਜ ਨੂੰ ਤੜਾਇਆ ਸੀ ।

    ਬਚਨ ਉਚਾਰੇ ਮੁੱਖੋਂ, ਪੂਰੇ ਕੀਤੇ ਗੁਰਾਂ ਉੱਥੇ ,
    ਤਬੇਹ ਗੋਬਿੰਦ ਸਿੰਘ, ਨਾਮ ਕਹਾਇਆ ਸੀ ।

    ਜਹਿਨ ਵਿੱਚ ਰੱਖਿਓ, ਕੰਧ ਤੇ ਬੁਰਜ ਠੰਢਾ ,
    ਦਾਦੀ ਜਿੱਥੇ ਪੋਤਿਆਂ ਨੂੰ, ਸਬਕ ਪੜ੍ਹਾਇਆ ਸੀ ।

    ਡੋਲ ਕਿਤੇ ਜਾਇਓ ਨਾ, ਧਰਮ ਦੇ ਮਾਰਗ ਤੋਂ ,
    ਦਾਦੇ ਤੋਹਡੇ ਸੀਸ ਦੇਕੇ, ਧਰਮ ਬਚਾਇਆ ਸੀ ।

    ਸੂਬੇ ਦੀ ਕਚਿਹਰੀ ਜਦੋਂ, ਪੇਸ਼ ਕੀਤਾ ਲਾਲਾਂ ਤਾਈਂ ,
    ਫਤਿਹ ਵਾਲੀ ਸਾਂਝ ਪਾਈ, ਸੀਸ ਨਾ ਝੁਕਾਇਆ ਸੀ ।

    ਵੇਖ ਲਿਆ ਜੋਰ ਲਾਕੇ, ਈਨ ਨਾ ਕਬੂਲੀ ਲਾਲਾਂ ,
    ਨੀਹਾਂ ਵਿੱਚ ਚਿਣ ਦੇਵੋ, ਸੂਬੇ ਫਰਮਾਇਆ ਸੀ ।

    ਕੋਹਲੂ ਵਿੱਚ ਪੀੜੀਆ ਸੀ, ਟੱਬਰ ਮੋਤੀ ਮੈਹਰੇ ਦਾ,
    ਦਸਮੇਸ਼ ਦੇ ਲਾਲਾਂ ਨੂੰ , ਦੁੱਧ ਜੁ ਪਲਾਇਆ ਸੀ ।

    ਪਰਿਵਾਰ ਵਿਛੋੜੇ ਤੋਂ, ਬਾਅਦ ਦਾ ਏ ਵਾਕਾਂ ਸਾਰਾ,
    ਮਾਤਾ ਅਤੇ ਬੱਚਿਆਂ ਨੂੰ, ਗੰਗੂ ਲੈਕੇ ਆਇਆ ਸੀ ।

    ਵਫਾਦਾਰ ਰਹੇ ਗੁਰੂ ਘਰ ਦੇ ਰਸੋਈਏ ਗੰਗੂ ।
    ਲਾਲਚ ਦੇ ਵੱਸ ਪੈ ਕੇ, ਜ਼ੁਲਮ ਕਮਾਇਆ ਸੀ ।

    ਘਰ ਮੇਰੇ ਠਹਿਰੇ ਮਾਤਾ, ਗੁਜ਼ਰੀ ਤੇ ਸਾਹਿਬ ਛੋਟੇ
    ਸੱਦ ਕੇ ਸਿਪਾਹੀ ਹੱਥੀਂ, ਆਪ ਹੀ ਫੜਾਇਆ ਸੀ ।

    ਰਾਜ ਦਵਿੰਦਰ ਬਿਆਸ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img