ਯੂਥ ਪ੍ਰਧਾਨ ਸੁਖਜੀਤ ਸਿੰਘ ਭੁੱਲਰ ਨੇ ਚੋਰਾਂ ਨੂੰ ਨੱਥ ਪਾਉਣ ਦੀ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਮੰਗ
ਮੱਲਾਂਵਾਲਾ, 25 ਸਤੰਬਰ (ਹਰਪਾਲ ਸਿੰਘ ਖਾਲਸਾ) – ਸਾਵਧਾਨ.!! ਪਿੰਡ ਲੋਹਗੜ੍ਹ ਤੋਂ ਸੁਰ ਸਿੰਘ ਵਾਲਾ ਅਤੇ ਫਰੀਦੇਵਾਲਾ ਨੂੰ ਜਾਦੀ ਲਿੰਕ ਸੜਕ ਤੇ ਜਾਣ ਵਾਲੇ ਰਾਹੀਗਿਰ ਤੇ ਲੋਕ ਇਕੱਲੇ ਸੜਕ ਉੱਪਰ ਦੀ ਰਾਤ ਅੱਠ ਵਜੇ ਤੋਂ ਬਾਅਦ ਨਾ ਆਇਓ ਕਿਉਂਕਿ ਤੁਹਾਡੀ ਜਾਨ ਤੇ ਮਾਲ ਨੂੰ ਖਤਰਾ ਵੀ ਹੋ ਸਕਦਾ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ ਕਿਉਂਕਿ ਬੀਤੀ ਰਾਤ ਕਰੀਬ ਅੱਠ ਵਜੇ ਸੁਖਜੀਤ ਸਿੰਘ ਭੁੱਲਰ ਯੂਥ ਪ੍ਰਧਾਨ ਲੋਕ ਇੰਨਸਾਫ਼ ਪਾਰਟੀ ਫਿਰੋਜ਼ਪੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਫਿਰੋਜ਼ਪੁਰ ਤੋਂ ਜੀਰਾ ਵਾਇਆ ਸੜਕ ਰਾਹੀਂ ਮੋਟਰਸਾਈਕਲ ਤੇ ਆਪਣੇ ਪਿੰਡ ਬੀੜ ਸਰਕਾਰ ਨੂੰ ਜਾ ਰਹੇ ਸਨ ਤਾਂ ਪਿੰਡ ਲੋਹਗੜ੍ਹ ਤੋਂ ਸੁਰ ਸਿੰਘ ਵਾਲਾ ਦੇ ਨਜ਼ਦੀਕ ਛੋਟੀ ਨਹਿਰ ਨੂੰ ਪਾਰ ਕਰਨ ਲੱਗਾ ਸੀ ਕਿ ਪਿੱਛੋਂ ਬੁੱਲਟ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਕਾਲੇ ਸੂਟ ਪਾਏ ਹੋਏ ਤੇ ਮੂੰਹਾਂ ਨੂੰ ਬੰਨ੍ਹਿਆ ਹੋਇਆ ਸੀ ਮੇਰੇ ਬਰਾਬਰ ਮੋਟਰਸਾਈਕਲ ਕਰਕੇ ਮੈਨੂੰ ਪਿੰਡ ਬਾਰੇ ਪੁੱਛਣ ਲੱਗੇ ਤਾਂ ਇਕ ਵਿਅਕਤੀ ਨੇ ਮੇਰੇ ਕੁੜਤੇ ਦੇ ਸਾਈਡ ਵਾਲੀ ਜੇਬ ਚ ਪਾਏ ਪਰਸ ਨੂੰ ਝਪਟਮਾਰੀ ਤਾਂ ਮੈਂ ਜੋਰ ਜੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾ ਉਕਤ ਵਿਅਕਤੀ ਜਲਦੀ ਜਲਦੀ ਆਪਣਾ ਮੋਟਰਸਾਈਕਲ ਪਿੰਡ ਸੁਰ ਸਿੰਘ ਵਾਲਾ ਨੂੰ ਭਜਾ ਕੇ ਲੈ ਗਏ।
ਮੈਂ ਆਪਣੀ ਮਸਾਂ ਜਾਨ ਬਚਾਕੇ ਪਿੰਡ ਫਰੀਦੇ ਵਾਲੇ ਵਿਖੇ ਪਹੁੰਚਿਆ ਤਾਂ ਇਹ ਸਾਰੀ ਘਟਨਾ ਪਿੰਡ ਵਾਸੀਆਂ ਨੂੰ ਦੱਸੀ। ਪਿੰਡ ਫਰੀਦੇਵਾਲਾ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਸੁਰ ਸਿੰਘ ਵਾਲਾ ਤੋਂ ਲੈਂ ਕੇ ਵੱਡੀ ਨਹਿਰ ਦੇ ਪੁਲ ਤੱਕ ਲੁੱਟਾਂ ਖੋਹਾਂ ਦੀਆਂ ਬਹੁਤ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਬੜੀ ਵਾਰ ਸੂਚਿਤ ਕੀਤਾ ਗਿਆ ਹੈ। ਪਰ ਪੁਲਿਸ ਵੱਲੋਂ ਕੋਈ ਵੀ ਇਨ੍ਹਾਂ ਚੋਰਾਂ ਵਿਰੁੱਧ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ। ਸੁਖਜੀਤ ਸਿੰਘ ਭੁੱਲਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਲੋਹਗੜ੍ਹ, ਸੁਰ ਸਿੰਘ ਵਾਲਾ, ਫਰੀਦੇਵਾਲਾ ਨੂੰ ਜਾਂਦੀ ਸੜਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਚੋਰਾਂ ਨੱਥ ਪਾਈ ਜਾਵੇ ਤਾਂ ਜੋ ਹਰ ਰੋਜ਼ ਲੋਕ ਇਨ੍ਹਾਂ ਚੋਰਾਂ ਦੀਆਂ ਲੁੱਟਾਂ ਦਾ ਸ਼ਿਕਾਰ ਨਾ ਹੋਣ।