More

  ਸਾਵਧਾਨੀਆਂ ਨਾਲ ਕਰੋਨਾ ਨੂੰ ਹਰਾਂਵਾਂਗੇ ਪੰਜਾਬ ਨੂੰ ਫਤਿਹ ਕਰਾਵਾਂਗੇ -ਸਿਵਲ ਸਰਜਨ

  ਅੰਮ੍ਰਿਤਸਰ, 3 ਜੁਲਾਈ- (ਰਛਪਾਲ ਸਿੰਘ) ਜ਼ਿਲੇ ‘ਚ ਮਿਸ਼ਨ ਫ਼ਤਿਹ ਤਹਿਤ ਲੋਕ ਜਾਗਰੂਕਤਾ ਤਹਿਤ 1570 ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੋਵਿਡ ਦੇ ਮਰੀਜਾਂ ਦੀ ਜਲਦ ਪਹਿਚਾਣ ਕਰਨ ਦੇ ਲੱਛਣਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਇਨਾਂ ਆਸ਼ਾ ਵਰਕਰਾਂ ਵੱਲੋਂ ਜ਼ਿਲੇ ਵਿੱਚ ਘਰ ਘਰ ਜਾ ਕੇ ਸਰਵੇਖਣ ਤਹਿਤ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਨਾਂ ਨੂੰ ਮਿਸ਼ਨ ਫ਼ਤਿਹ ਤਹਿਤ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੂੰਹ ‘ਤੇ ਮਾਸਕ ਪਾਉਣ, ਬਾਹਰ ਜਾ ਕੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 715 ਸੈਂਪਲ ਲਏ ਗਏ ਅਤੇ ਸਕਰੀਨਿੰਗ ਟੀਮਾਂ ਦੁਆਰਾ ਲੋਕਾਂ ਦੇ ਘਰ ਘਰ ਜਾ ਕੇ ਜਾਂਚ ਵੀ ਕੀਤੀ ਗਈ। ਉਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਮਿਸ਼ਨ ਫਤਿਹ ਹੋ ਸਕਦਾ ਹੈ ਅਤੇ ਅਸੀਂ ਸਾਰੇ ਮਿਲ ਕੇ ਕਰੋਨਾ ਨੂੰ ਹਰਾਂਵਾਂਗੇ ਅਤੇ ਪੰਜਾਬ ਦੀ ਫਤਿਹ ਕਰਾਂਵਾਂਗੇ।
  ਉਨਾਂ ਦੱਸਿਆ ਕਿ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਉਕਤ ਤਿੰਨੋਂ ਚੀਜ਼ਾਂ ਲਾਜ਼ਮੀ ਤੌਰ ‘ਤੇ ਯਾਦ ਕਰਵਾਉਣ ਲਈ ਉਨਾਂ ਦੇ ਘਰਾਂ ਦੇ ਬਾਹਰ ਇੱਕ-ਇੱਕ ਸਟਿੱਕਰ ਵੀ ਲਾਇਆ ਜਾ ਰਿਹਾ ਹੈ, ਜਿਸ ‘ਤੇ ਕੋਵਿਡ ਲੱਛਣ ਆਉਣ ‘ਤੇ ਜ਼ਿਲੇ ਦੇ ਕੋਵਿਡ ਕੰਟਰੋਲ ਰੂਮ ਨੰਬਰ 0183-2535322 ਅਤੇ 2535323 ‘ਤੇ ਸੰਪਰਕ ਕਰਨ ਬਾਰੇ ਵੀ ਦੱਸਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜਿਲੇ ਵਿੱਚ 39 ਮੈਡੀਕਲ ਟੀਮਾਂ ਜਾਂਚ ਲਈ ਲਗਾਈਆਂ ਗਈਆਂ ਹਨ ਜਿੰਨਾਂ ਵਿੱਚੋਂ 22 ਟੀਮਾਂ ਸ਼ਹਿਰਾਂ ਵਿੱਚ ਅਤੇ 17 ਟੀਮਾਂ ਪੇਂਡੂ ਖੇਤਰਾਂ ਵਿੱਚ ਘਰ ਘਰ ਜਾ ਕੇ ਲੋਕਾਂ ਦੀ ਜਾਂਚ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰੋਜਾਨਾ 3000 ਦੇ ਕਰੀਬ ਕਰੋਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 803309 ਲੋਕਾਂ ਦੀ ਘਰ ਘਰ ਜਾ ਕੇ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸੈਂਪਲਿੰਗ ਟੀਮਾਂ ਵੱਲੋਂ ਘਰ ਘਰ ਜਿੰਨਾਂ ਵਿਅਕਤੀਆਂ ਨੂੰ ਇਸ ਦੇ ਲੱਛਣ ਨਜ਼ਰ ਆਉਂਦੇ ਹਨ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ।
  ਡਾ: ਨਵਦੀਪ ਸਿੰਘ ਅਨੁਸਾਰ ਇਸ ਤੋਂ ਇਲਾਵਾ ਮਿਸ਼ਨ ਫ਼ਤਿਹ ਨਾਲ ਜੁੜਨ ਲਈ ਲੋਕਾਂ ਨੂੰ ਆਪਣੇ ਫ਼ੋਨ ‘ਤੇ ੋਵਾ ਐਪ ਡਾਊਨਲੋਡ ਕਰਨ ਅਤੇ ਉਸ ‘ਤੇ ਆਪਣੀ ਮਾਸਕ ਵਾਲੀ ਫ਼ੋਟੋ ਅਪਲੋਡ ਕਰਨ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜੇਕਰ ਮਿਸ਼ਨ ਫ਼ਤਿਹ ਜੁਆਇਨ ਕਰਨ ਵਾਲਾ ਆਪਣੇ ਰੈਫ਼ਰਲ ਕੋਡ ‘ਤੇ ਅੱਗੇ ਹੋਰਨਾਂ ਨੂੰ ਮਿਸ਼ਨ ਫ਼ਤਿਹ ਜੁਆਇਨ ਕਰਵਾਉਂਦਾ ਹੈ ਤਾਂ ਸਰਕਾਰ ਵੱਲੋਂ ਉਸ ਦੇ ਖਾਤੇ ‘ਚ ਅੰਕ ਜੋੜੇ ਜਾਂਦੇ ਹਨ, ਜਿਸ ਦੇ ਆਧਾਰ ‘ਤੇ ਮੁੱਖ ਮੰਤਰੀ ਪੰਜਾਬ ਦੇ ਦਸਤਖ਼ਤ ਵਾਲੇ ਮਿਸ਼ਨ ਫ਼ਤਿਹ ਵਾਰੀਅਰ ਗੋਲਡ, ਸਿਲਵਰ ਜਾਂ ਬਰੋਂਜ਼ ਸਰਟੀਫ਼ਿਕੇਟ ਮਿਲਣਗੇ।
  ਉਨਾਂ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲੇ ‘ਚ ਕੋਵਿਡ ਮਹਾਂਮਾਰੀ ਦੇ ਸਥਾਨਕ ਪੱਧਰ ‘ਤੇ ਫੈਲਾਅ ਨੂੰ ਰੋਕੀ ਰੱਖਣ ‘ਚ ਸਾਵਧਾਨੀਆਂ ਦਾ ਪੂਰਾ ਪਾਲਣ ਕਰਕੇ ਸਹਿਯੋਗ ਦੇਣ ਅਤੇ ਜੇਕਰ ਉਨਾਂ ‘ਚ ਕੋਵਿਡ ਸਬੰਧੀ ਲੱਛਣ ਜਿਵੇਂ ਤੇਜ਼ ਬੁਖਾਰ, ਜ਼ੁਕਾਮ ਜਾਂ ਗਲਾ ਦਰਦ ਆਦਿ ਹੈ ਤਾਂ ਤੁਰੰਤ ਨੇੜਲੇ ਫ਼ਲੂ ਕਾਰਨਰ (ਸਰਕਾਰੀ ਹਸਪਤਾਲ) ‘ਤੇ ਜਾ ਕੇ ਆਪਣੀ ਜਾਂਚ ਕਰਵਾਉਣ।
  ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਅਮਰਜੀਤ ਸਿੰਘ, ਜਿਲਾ ਸਿਹਤ ਅਫਸਰ ਡਾ: ਅਮਨਦੀਪ ਸਿੰਘ, ਜਿਲਾ ਟੀਕਾਕਰਨ ਅਫਸਰ ਡਾ: ਰਮੇਸ਼ਪਾਲ ਸਿੰਘ, ਡਾ: ਸੰਜੈ ਕਪੂਰ, ਡਾ: ਮਦਨ ਮੋਹਨ, ਡਾ: ਮਨਦੀਪ, ਡਾ: ਕਰਨ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਵੀ ਹਾਜ਼ਰ ਸਨ।ਸਾਵਧਾਨੀਆਂ ਨਾਲ ਕਰੋਨਾ ਨੂੰ ਹਰਾਂਵਾਂਗੇ ਪੰਜਾਬ ਨੂੰ ਫਤਿਹ ਕਰਵਾਂਗੇ-ਸਿਵਲ ਸਰਜਨ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img