ਸਾਰੇ ਆਪਣੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਰੱਖੋ : ਸਮਾਜ ਸੇਵਕ ਮੱਟੂ

69

ਅੰਮ੍ਰਿਤਸਰ, 11 ਜੁਲਾਈ (ਗਗਨ) – ਜ਼ਿਲ੍ਹੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਪੈ ਰਹੀ ਅੱਤ ਦੀ ਗਰਮੀ ਵਿੱਚ ਸੜਕ ਤੇ ਡਿੱਗੀ ਚਿੱੜੀ ਨੂੰ ਪਾਣੀ ਪਿਲਾਉਂਦੇ ਹੋਏ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀਆਂ ਛੱਤਾਂ ਤੇ ਦਾਣਾ ਅਤੇ ਪਾਣੀ ਜਰੂਰ ਰੱਖੋ ਤਾਂ ਜੋ ਕਿ ਪੰਛੀ ਵਿਚਾਰੇ ਪਾਣੀ ਤੌ ਬਿਨਾਂ ਨਾ ਮਰਨ ਆਖ਼ਿਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ ਕਿ ਜਖਮੀ ਜਾਂ ਪਿਆਸ ਨਾਲ ਡਿੱਗੇ ਪੰਛੀਆਂ ਨੂੰ ਚੁੱਕ ਪਾਣੀ ਨਾ ਪਿਲਾਉ ਜਦੋਂ ਕਿ ਕਈ ਲੋਕ ਚੁੰਝ ਨਾਲ ਪਾਣੀ ਲਗਾ ਦਿੰਦੇ ਹਨ ਤਾਂ ਉਸ ਤੋਂ ਬਾਅਦ ਪਾਣੀ ਨਾਲ ਹੀ ਨੱਕ ਵਿਚ ਚਲਾ ਜਾਂਦਾ ਹੈ ਤੇ ਕਈ ਪੰਛੀ ਮਰ ਜਾਂਦੇ ਹਨ l ਪੰਛੀ ਨੂੰ ਪਾਣੀ ਡਾਕਟਰੀ ਬਿਨਾਂ ਸੂਈ ਦੀ ਸਰੇਂਜ ਨਾਲ ਪਿਲਾਓਣਾ ਚਾਹੀਦਾ ਹੈ । ਜਿਵੇੰ ਫੋਟੋ ਵਿੱਚ ਪਿਲਾਇਆ ਜਾ ਰਿਹਾ ਹੈ lਇਸ ਮੌਂਕੇ ਪੰਛੀ ਦੀ ਜਾਨ ਬਚਾਉਣ ਲਯੀ ਮੱਦਦ ਕਰਨ ਮੌਂਕੇ ਸਮਾਜ ਸੇਵਕ ਮੱਟੂ ਦਾ ਬੇਟਾ ਲਵਪ੍ਰੀਤ ਸਿੰਘ ਮੱਟੂ ਵੀ ਹਾਜਿਰ ਸੀ l

Italian Trulli