More

    ਸਾਮਰਾਜੀ ਜੰਗਾਂ ਦੇ ਉਜਾੜੇ ਕਰੋੜਾਂ ਲੋਕ

    ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਉੱਚ ਕਮਿਸ਼ਨਰ ਨੇ ਨਵੰਬਰ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਸੰਸਾਰ ਵਿਆਪੀ ਜਬਰਨ ਉਜਾੜੇ ਲੋਕਾਂ ਦੀ ਗਿਣਤੀ ਵਧ ਕੇ 8.4 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ, ਜੋ ਕਿ ਅਫਰੀਕਾ ਵਿੱਚ ਝਗੜਿਆਂ ਕਾਰਨ ਖਾਸ ਤੌਰ ’ਤੇ ਵਧਿਆ ਹੈ। ਇਸ ਕਮਿਸ਼ਨ ਨੇ ਕਿਹਾ ਕਿ ਇਸ ਦੇ ਅੰਕੜੇ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਇਸ ਦੇ ਆਪਣੇ ਦਫਤਰਾਂ ਤੋਂ ਆਏ ਹਨ ਅਤੇ ਗੈਰ-ਸਰਕਾਰੀ ਜਥੇਬੰਦੀਆਂ ਦੇ ਅੰਕੜਿਆਂ ਵੱਲ਼ੋਂ ਪੂਰੇ ਗਏ ਹਨ।

    ਸੰਯੁਕਤ ਰਾਸ਼ਟਰ ਦੇ ਸਰਨਾਰਥੀ ਉੱਚ ਕਮਿਸ਼ਨਰ ਨੇ ਕਿਹਾ ਕਿ ਆਪਣੇ ਖੇਤਰਾਂ ਜਾਂ ਮੁਲਕਾਂ ਤੋਂ ਉਜਾੜੇ ਹੋਏ ਲੋਕਾਂ ਦੀ ਗਿਣਤੀ – ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਦੇਸ਼ਾਂ ਦੇ ਅੰਦਰ ਹਨ – 2020 ਦੇ ਅੰਤ ਵਿੱਚ 8.24 ਕਰੋੜ ਤੋਂ ਵੱਧ ਸੀ ਜੋ 2021 ਦੀ ਪਹਿਲੀ ਛਿਮਾਹੀ ਵਿਚ 8.4 ਕਰੋੜ ਤੋਂ ਪਾਰ ਹੋ ਗਈ ਹੈ। ਸਾਲ 2021 ਦੀ ਪਹਿਲੀ ਛਿਮਾਹੀ ਵਿੱਚ ਲਗਭਗ 11 ਲੱਖ ਲੋਕ ਆਪਣੇ ਖੇਤਰਾਂ ਜਾਂ ਮੂਲ ਦੇਸ਼ਾਂ ਵਿੱਚ ਵਾਪਸ ਆ ਗਏ। ਪਰ ਜਨਵਰੀ ਤੋਂ ਜੂਨ 2021 ਦੇ ਵਿਚਕਾਰ 33 ਦੇਸ਼ਾਂ ਵਿੱਚ 43 ਲੱਖ ਤੋਂ ਵੱਧ ਨਵੇਂ ਅੰਦਰੂਨੀ ਉਜਾੜੇ ਦਰਜ ਕੀਤੇ ਗਏ ਸਨ। ਏਜੰਸੀ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਉਜਾੜਾ ਤੇਜੀ ਨਾਲ਼ ਵਧਿਆ ਸੀ ਅਤੇ ਕਾਂਗੋ, ਇਥੋਪੀਆ, ਅਫਗਾਨਿਸਤਾਨ, ਮੋਜੰਬੀਕ, ਮਿਆਂਮਾਰ, ਦੱਖਣੀ ਸੂਡਾਨ ਅਤੇ ਪੱਛਮੀ ਅਫਰੀਕਾ ਦੇ ਸਹੇਲ ਖੇਤਰ ਦੇ ਦੇਸ਼ਾਂ ਵਿੱਚ ਵੱਡਾ ਉਜਾੜਾ ਹੋਇਆ।
    ਇਸ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਪਣੇ ਮੁਲਕਾਂ ਤੋਂ ਉੱਜੜਕੇ ਆਏ ਸ਼ਰਨਾਰਥੀਆਂ ਵਜੋਂ ਦਰਜ ਲੋਕਾਂ ਦੀ ਗਿਣਤੀ ਸਾਲ 2021 ਦੇ ਅੱਧ ਵਿੱਚ 2.08 ਕਰੋੜ ਤੋਂ ਵੱਧ ਸੀ – ਜੋ ਪਿਛਲੇ ਸਾਲ ਦੇ ਅੰਤ ਨਾਲ਼ੋਂ 1,72,000 ਦਾ ਵਾਧਾ ਹੈ। ਪਰਦੇਸਾਂ ਵਿੱਚ ਪਨਾਹ ਮੰਗਣ ਵਾਲ਼ਿਆਂ ਦੀ ਗਿਣਤੀ 44 ਲੱਖ ਸੀ, ਜੋ ਕਿ ਸਾਲ 2020 ਨਾਲ਼ੋਂ 2,37,000 ਦਾ ਵਾਧਾ ਹੈ।

    ਕਰੋੜਾਂ ਲੋਕਾਂ ਦੇ ਕੀਤੇ ਜਾ ਰਹੇ ਜਬਰੀ ਉਜਾੜਿਆਂ ਦਾ ਦੋਸ਼ੀ ਕੌਣ ਹੈ? ਇਸਦਾ ਮੁੱਖ ਕਾਰਨ ਸਾਮਰਾਜੀ ਤਾਕਤਾਂ ਵੱਲ਼ੋਂ ਲੋਕਾਂ ਉੱਤੇ ਥੋਪੀਆਂ ਖੇਤਰੀ ਜੰਗਾਂ ਹਨ। ਇਰਾਕ, ਅਫ਼ਗ਼ਾਨਿਸਤਾਨ ਅਤੇ ਮੱਧ ਪੂਰਬ ਤੇ ਅਫ਼ਰੀਕਾ ਦੇ ਮੁਲਕਾਂ, ਵਿੱਚ ਵੱਡੇ ਪੱਧਰ ’ਤੇ ਸਾਮਰਾਜੀਆਂ ਨੇ ਤਬਾਹੀ ਮਚਾਈ, ਕਰੋੜਾਂ ਲੋਕਾਂ ਦੇ ਘਰ, ਸ਼ਹਿਰਾਂ ਦੇ ਸ਼ਹਿਰ ਤਬਾਹ ਕੀਤੇ ਗਏ ਅਤੇ ਇਹਨਾਂ ਨੂੰ ਆਪਣੇ ਹੀ ਮੁਲਕਾਂ ਵਿੱਚ ਸ਼ਰਨਾਰਥੀ ਬਣਾ ਦਿੱਤਾ ਗਿਆ। ਫੇਰ ਜਦੋਂ ਉਸ ਜੰਗੀ ਤੇ ਮਾਰੂ ਮਹੌਲ ਤੋਂ ਜਾਨ ਬਚਾਉਣ ਲਈ ਇਹ ਯੂਰਪ, ਅਮਰੀਕਾ ਤੋਂ ਪਨਾਹ ਮੰਗਦੇ ਹਨ ਤਾਂ ਉੱਥੇ ਵੀ ਇਹਨਾਂ ਨੂੰ ਸ਼ਰਨ ਨਹੀਂ ਮਿਲ਼ਦੀ। ਵਾੜਬੰਦੀ ਕਰਕੇ, ਸਰਹੱਦਾਂ ਸੀਲ ਕਰਕੇ, ਪੁਲਸ-ਫ਼ੌਜ ਲਾਕੇ ਇਹਨਾਂ ਲੋਕਾਂ ਨੂੰ ਰੋਕਿਆ ਜਾਂਦਾ ਹੈ। ਮਜ਼ਬੂਰਨ ਸਮੁੰਦਰਾਂ, ਸਰਹੱਦਾਂ ਨੂੰ ਪਾਰ ਕਰਦਿਆਂ ਹਜ਼ਾਰਾਂ ਲੋਕ ਜਾਨਾਂ ਗਵਾਉਂਦੇ ਹਨ।

    ਲਲਕਾਰ ਮੈਗਜ਼ੀਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img