More

  ਸਾਬਕਾ ਸਰਪੰਚ ਦੇ ਘਰ ਪਿੰਡ ਦੇ ਕੁੱਝ ਲੜਕਿਆ ਵੱਲੋ ਬੁਰੀ ਤਰ੍ਹਾਂ ਕੀਤੀ ਗਈ ਭੰਨ ਤੋੜ

  ਖਾਲੜਾ, 23 ਜੁਲਾਈ (ਜੰਡ ਖਾਲੜਾ) – ਤਰਨ ਤਾਰਨ ਦੇ ਪੇਂਦੇ ਪਿੰਡ ਮੁਗ਼ਲ ਚੱਕ ਵਿਖੇ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਦੇ ਘਰ ਵਿਚ ਦਾਖ਼ਲ ਹੋ ਕੇ ਪਿੰਡ ਦੇ ਕੁੱਝ ਲੜਕਿਆਂ ਵੱਲੋਂ ਬੂਰੀ ਤਰਾਂ ਭੰਨ ਤੋੜ ਕੀਤੀ ਗਈ ਜਾਣਕਾਰੀ ਦੇਂਦਿਆਂ ਪਰਿਵਾਰ ਦੇ ਮੁਖੀ ਬਖਸ਼ੀਸ਼ ਸਿੰਘ ਨੇ ਕਿਹਾ ਕਿ ਬਹੁਤ ਪੁਰਾਣੀ ਕਿਸੇ ਗੱਲ ਤੋਂ ਰੰਜਸ਼ ਚਲ ਰਹੀ ਸੀ ਉਸ ਟਾਈਮ ਵੀ ਸਾਡੇ ਵੱਲੋਂ ਥਾਣਾ ਖਾਲੜਾ ਵਿਖੇ ਦਰਖ਼ਾਸਤ ਵੀ ਦਿੱਤੀ ਗਈ ਸੀ। ਅੱਜ ਫਿਰ ਉਸੇ ਰੰਜਸ਼ ਨੂੰ ਲੇ ਕਿ ਸਾਡੇ ਘਰ ਦੁਪਹਿਰ ਦਾ ਸਮਾ ਸੀ ਜਦੋਂ ਗੁਰਪ੍ਰੀਤ ਸਿੰਘ ਗੋਪੀ, ਨਿਰਵੈਰ ਸਿੰਘ, ਪੁੱਤਰ ਪ੍ਰਤਾਪ ਸਿੰਘ, ਤਾਰ ਸਿੰਘ, ਹਰਪਾਲ ਸਿੰਘ, ਗੁਰਲਾਲ ਸਿੰਘ, ਮੁਖਤਾਰ ਸਿੰਘ, ਲਵ, ਨਾਮ ਦੇ ਵਿਅਕਤੀ ਸਾਡੇ ਘਰ ਵਿਚ ਦਾਖਲ ਕਿ ਪਹਿਲਾਂ ਤਾਂ ਬਾਹਰ ਦਾ ਮੈਨ ਦਰਵਾਜ਼ਾ ਤੋੜਿਆ ਫਿਰ ਬਾਥਰੂਮ ਦੀਆਂ ਪਾਣੀ ਟੂਟੀਆਂ ਵਾਸਵੇਸਣ, ਕਮਰਿਆਂ ਵਿਚ ਪਹੁੰਚ ਕੇ ਫਰਿਜ਼, ਮੋਬਾਇਲ, ਅਨਵੈਟਰ, ਕੱਪੜਿਆਂ ਵਾਲੀ ਅਲਮਾਰੀ ਭੰਨ ਤੋੜ ਕੀਤੀ। ਕੱਪੜਿਆਂ ਵਾਲੀ ਅਲਮਾਰੀ ਵਿਚ ਪੈਸਿਆਂ ਵਾਲਾ ਪਰਸ ਪਿਆ ਸੀ ਜਿਸ ਵਿਚ 10000 ਰੁਪਿਆ ਨਕ਼ਦੀ ਪਿਆ ਸੀ ਉਹ ਵੀ ਲੈ ਗਏ। ਜਿਸ ਸਮੇਂ ਇਹ ਹਾਦਸਾ ਹੋਇਆ ਘਰ ਵਿਚ ਮੇਰੀ ਨੋਹ ਤੇ ਇਕ ਸਾਲ ਦਾ ਪੋਤਰਾ ਹੀ ਇਕੱਲੇ ਸਨ। ਬਾਕੀ ਅਸੀ ਪਰਿਵਾਰਕ ਮੈਂਬਰ ਬਾਹਰ ਸੀ । ਜਿਸ ਤੋ ਬਾਅਦ ਅਸੀ ਤਰੁੰਤ ਥਾਣਾ ਖਾਲੜਾ ਵਿਖੇ ਪਹੁੰਚ ਕੇ ਦਰਖ਼ਾਸਤ ਦਿੱਤੀ ਗਈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤ ਪਰਿਵਾਰ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਦੂਜੇ ਪਾਸੇ ਥਾਣਾ ਖਾਲੜਾ ਵਿਖੇ ਦੇ ਏ.ਐਸ਼.ਆਈ ਪ੍ਰਤਾਪ ਸਿੰਘ ਨਾਲ ਗੱਲ ਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਪੂਰੀ ਜਾਂਚ ਪੜਤਾਲ ਕਰਕੇ ਕਰ ਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img