More

  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਅਤੇ ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ‘ਆਪ’ ‘ਚ ਸ਼ਾਮਲ

   ਅੰਮਿ੍ਤਸਰ : ਆਮ ਆਦਮੀ ਪਾਰਟੀ ‘ਚ ਲਗਾਤਾਰ ਮਾਝੇ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਵੀਰਵਾਰ ਨੂੰ ਅੰਮਿ੍ਤਸਰ ਦੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਰਾ ਐੱਸਐੱਸ ਕੋਹਲੀ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਗੱਬਰ ਤੇ ਕੋਹਲੀ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜੈਕਿਸ਼ਨ ਸਿੰਘ ਰੋੜੀ ਤੇ ਮਨਜੀਤ ਸਿੰਘ ਬਿਲਾਸਪੁਰ ਦੀ ਹਾਜ਼ਰੀ ‘ਚ ਪਾਰਟੀ ‘ਚ ਸ਼ਾਮਲ ਹੋਏ।‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੰਮਿ੍ਤਸਰ ‘ਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਓਮ ਪ੍ਰਕਾਸ਼ ਗੱਬਰ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ।ਵੀਰਵਾਰ ਨੂੰ ਗੱਬਰ ਨਾਲ ਕਾਂਗਰਸ ਦੇ ਮਜ਼ਦੂਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਤੇ ਸਾਬਕਾ ਬੈਂਕ ਅਹੁਦੇਦਾਰ ਜੇਐੱਸ ਬਿੰਦਰਾ ਵੀ ‘ਆਪ’ ‘ਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਗੱਬਰ ਨਾਲ ਤਰਸੇਮ ਸਿੰਘ ਰਾਣੀਕੇ, ਮਨਜੀਤ ਸਿੰਘ, ਜੀਤ ਸਿੰਘ ਵਡਾਲੀ, ਬੂਟਾ ਸਿੰਘ ਸੰਗਤਪੁਰਾ, ਨਿਸ਼ਾਨ ਸਿੰਘ, ਰਾਜਕੁਮਾਰ, ਘਨ੍ਹੱਈਆ, ਧਰਮਪਾਲ ਆਦਿ ਆਗੂ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।

  ‘ਆਪ’ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ‘ਆਪ’ ਆਗੂਆਂ ਨੇ ਕਿਹਾ ਕਿ ਪਾਰਟੀ ‘ਚ ਲਗਾਤਾਰ ਵੱਡੇ ਚਿਹਰਿਆਂ ਦੇ ਜੁੜਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ‘ਆਪ’ ਨੂੰ ਉਮੀਦ ਦੀ ਕਿਰਨ ਵਜੋਂ ਦੇਖ ਰਹੇ ਹਨ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img