Home ਪੰਜਾਬ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਟਵੀਟ ਕਰ ਕੈਪਟਨ ਖਿਲਾਫ ਕੀਤੇ ਕਈ ਵੱਡੇ...

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਟਵੀਟ ਕਰ ਕੈਪਟਨ ਖਿਲਾਫ ਕੀਤੇ ਕਈ ਵੱਡੇ ਖੁਲਾਸੇ

0

ਚੰਡ੍ਹੀਗੜ੍ਹ 17 ਅਕਤੂਬਰ (ਬੁਲੰਦ ਆਵਾਜ ਬਿਊਰੋ) – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਦਰਮਿਆਨ ਲਗਾਤਾਰ ਵਿਰੋਧ ਦੀ ਭਾਵਨਾ ਬਣੀ ਹੋਈ ਹੈ।ਇਸ ਦੌਰਾਨ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਟਵੀਟ ਕਰਕੇ ਕੈਪਟਨ ਨੂੰ ਲੈ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਿੰਨੀ ਵਾਰ ਕਿਸ ਤੋਂ ਧਮਕੀਆਂ ਦਿਵਾਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ 19 ਮਾਰਚ, 2021 ਨੂੰ ਮੰਤਰੀ ਰਾਣਾ ਸੋਢੀ ਵਲੋਂ ਰਜ਼ੀਆ ਨੂੰ ਕਿਹਾ ਗਿਆ ”ਮੁਸਤਫਾ ਨੂੰ ਲਾਈਨ ‘ਚ ਲਗਾਓ, ਨਹੀਂ ਤਾਂ ਨਤੀਜੇ ਨਾਭੁੱਲਣਯੋਗ ਹੋਣਗੇ।

11 ਅਗਸਤ, 2021 ਜਿਸ ਦਿਨ ਮੈਂ ਇੱਕ ਇੰਟਰਵਿਊ ‘ਚ 2022 ਦੀਆਂ ਚੋਣਾਂ ‘ਚ ਸੀਐਮ ਦੀ ਕੁਰਸੀ ‘ਤੇ ਨਵਜੋਤ ਸਿੰਘ ਸਿੱਧੂ ਨੂੰ ਦੇਖਣ ਦੀ ਮੇਰੀ ਇੱਛਾ ਪ੍ਰਕਟ ਕੀਤੀ ਉਦੋਂ ਮੰਤਰੀ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਦੇ ਮਾਧਿਅਮ ਨਾਲ ਮੈਨੂੰ ਧਮਕੀ ਦਿਵਾਈ ਗਈ ਕਿ, ਜਾਓ ਅਤੇ ਉਸ ਨੂੰ ਦੱਸੋ, ਇਹ ਆਖਿਰੀ ਚਿਤਾਵਨੀ ਹੈ, ਜੇਕਰ ਉਹ ਫਿਰ ਕਦੇ ਨਵਜੋਤ ਸਿੰਘ ਸਿੱਧੂ ਦੇ ਪੱਖ ‘ਚ ਖੜ੍ਹਾ ਹੋਇਆ ਜਾਂ ਕੁਝ ਕਿਹਾ, ਤਾਂ ਮੈਂ ਉਸ ਨੂੰ ਉਲਟਾ ਲਟਕਾ ਦਿਆਂਗਾ।ਇਹ ਸਾਰੀਆਂ ਗਿੱਦੜ ਭਭਕੀਆਂ ਇੱਕ ”ਬਦਮਾਸ਼ ” ਤੋਂ ਮੌਖਿਕ ਰੂਪ ‘ਚ ਆਏ ਸਨ ਜਦੋਂ ਕਿ ਮੇਰੇ ਸ਼ਾਂਤ ਅਤੇ ਤਿਆਰ ਜਵਾਬ ਹਮੇਸਾਂ ਲਿਿਖਤ ਰੂਪ ‘ਚ ਹੀ ਮਿਲੇ।

Exit mobile version