More

  ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ

  25 ਜੂਨ (ਬੁਲੰਦ ਆਵਾਜ ਬਿਊਰੋ) – ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪੱਖੋਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ-ਬਸਪਾ ਗਠਜੋੜ ਨੂੰ ਉਸ ਵੇਲੇ ਹੋਰ ਭਾਰੀ ਬਲ ਮਿਲਿਆ ਜਦੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕੁਲਦੀਪ ਕੌਰ ਆਪਣੇ ਸਾਥੀਆਂ ਸਮੇਤ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ।ਇਸ ਤੋਂ ਇਲਾਵਾ ਰਣਜੀਤ ਸਿੰਘ ਕੰਗ,ਰਣਜੀਤ ਸਿੰਘ ਬੱਬੂ,ਮਾਸਟਰ ਹਰਜੀਤ ਸਿੰਘ ਸਾਬਕਾ ਮੈਂਬਰ, ਅਮਰੀਕ ਸਿੰਘ ਕੰਗ, ਜਸਵੰਤ ਸਿੰਘ ਕੰਗ, ਸਾਹਿਬ ਸਿੰਘ, ਸੁਖਰਾਜ ਸਿੰਘ ਕਾਲਾ, ਬਲਜੀਤ ਸਿੰਘ, ਮਲਕੀਅਤ ਸਿੰਘ ਕੰਗ, ਗੁਰਬਾਜ਼ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਸਵਰਨ ਸਿੰਘ ਫੌਜੀ ਸਾਬਕਾ ਮੈਂਬਰ ਪੰਚਾਇਤ,ਗੁਰਭੇਜ ਸਿੰਘ ਸਾਬਕਾ ਮੈਂਬਰ ਅਤੇ ਕੰਵਲ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਅਤੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

  ਪਾਰਟੀ ਵਿੱਚ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਨੇ ਕਿਹਾ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਤੰਗ ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਪੂਰੇ ਉਤਾਵਲੇ ਹਨ ਤਾਂ ਜ਼ੋ ਸੁੱਖ-ਸਹੂਲਤਾਂ ਦਾ ਅਨੰਦ ਮਾਣਿਆ ਜਾ ਸਕੇ।ਇਸ ਮੌਕੇ ਸੀਨੀਅਰ ਆਗੂ ਮਨਜੀਤ ਸਿਘ ਪੱਖੋਪੁਰ,ਚੈਚਲ ਸਿਘ ਚੋਹਲਾ ਸਾਹਿਬ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਗਟ ਸਿੰਘ ਰੱਤੋਕੇ ਮੈਨੇਜਰ,ਡਾ ਇੰਦਰਜੀਤ ਸਿੰਘ ਪ੍ਰੈਸ ਸਕੱਤਰ ਹਲਕਾ ਖਡੂਰ ਸਾਹਿਬ, ਦਇਆ ਸਿਘ ਚੋਹਲਾ ਖੁਰਦ,ਸਵਿੰਦਰ ਸਿਘ ਕਰਮੂਵਾਲਾ, ਸੁਖਚੈਨ ਸਿਘ ਕਰਮੂਵਾਲਾ,ਗੁਰਭੇਜ ਸਿਘ,ਕੈ ਅਮਰੀਕ ਸਿਘ, ਸਰਬਜੀਤ ਸਿਘ, ਨੰਬਰਦਾਰ ਪਾਲ ਸਿੰਘ, ਮਸਤਾਨ ਸਿੰਘ ਹਾਂਗਕਾਂਗ, ਹਰਪਾਲ ਸਿੰਘ, ਅਮ੍ਰਿਤ ਸਿੰਘ ,ਸੁਰਿੰਦਰ ਸਿੰਘ ਚੰਬੇ ਵਾਲੇ, ਸ਼ਮਸ਼ੇਰ ਸਿਘ, ਭਾਈ ਸਵਰਨ ਸਿਘ, ਜਗਦੇਵ ਸਿਘ ਤਲਵੰਡੀ, ਜਸਵਿੰਦਰ ਸਿੰਘ ਸਾਬਕਾ ਪੰਚ, ਗੁਰਪ੍ਰਤਾਪ ਸਿਘ ਸ਼ੈਰੀ, ਬੁੱਧ ਸਿੰਘ,ਅਵਤਾਰ ਸਿੰਘ ਬੱਬੂ, ਰਛਪਾਲ ਸਿੰਘ, ਮੁਖਤਿਆਰ ਸਿੰਘ ਸਾਬਕਾ ਪੰਚ, ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img