More

  ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਿਰਫ ਬਾਦਲ ਪਰਿਵਾਰ ਦੀ ਖੁਸ਼ੀ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਾਨਾ-ਮੱਤੇ ਇਤਿਹਾਸ ਨੂੰ ਗੰਧਲਾ ਕਰ ਰਹੇ ਹਨ

   ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਾਇਬ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ “ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਬਿਨਾਂ ਸੋਚੇ ਸਮਝੇ ਝੂਠ ਬੋਲ ਦਿੱਤਾ ਕਿ ਗਾਇਬ ਹੋਏ 267 ਪਾਵਨ ਸਰੂਪਾਂ ਨੂੰ ਨਾਗਪੁਰ ਪਹੁੰਚਾ ਦਿੱਤਾ ਗਿਆ ਹੈ। ਇਹ ਕਿੰਨੀ ਹਾਸੋਹੀਣੀ ਗੱਲ ਹੈ”। ਹਾਲਾਂਕਿ ਸਿੰਘ ਸਾਹਿਬ ਨੇ ਸਿੱਧੇ ਰੂਪ ਵਿੱਚ ਕਿਸੇ ਦਾ ਨਾਮ ਨਹੀਂ ਲਿਆ। ਪਰ ਪਿਛਲੇ ਦਿਨੀਂ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਪ੍ਰਬੰਧਕ ਕਮੇਟੀ ਸਿੱਖ ਸੰਗਤ ਨੂੰ ਧੋਖਾ ਦੇ ਕੇ ਨਵੇਂ ਸਰੂਪਾਂ ਦੀ ਛਪਾਈ ਕਰਵਾਕੇ ਗਾਇਬ ਹੋਏ ਪਾਵਨ ਸਰੂਪਾਂ ਦੀ ਗਿਣਤੀ ਨੂੰ ਪੂਰਾ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਆਖਿਆ ਜਾਵੇਗਾ ਕਿ ਸਰੂਪ ਗਾਇਬ ਨਹੀਂ ਹੋਏ ਬਲਕਿ ਰਿਕਾਰਡ ਵਿੱਚ ਗਲਤੀ ਸੀ”।

  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਰਣਜੀਤ ਸਿੰਘ ਦੇ ਕਹੇ ਹੋਏ ਬੋਲ ਕਿ “ਸਰੂਪ ਗਾਇਬ ਨਹੀਂ ਹੋਏ ਬਲਕਿ ਰਿਕਾਰਡ ਵਿੱਚ ਗਲਤੀ ਸੀ” ਉੱਪਰ ਮੋਹਰ ਲਗਾ ਦਿੱਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ “ਇਹ ਸਰੂਪ ਗਾਇਬ ਨਹੀਂ ਹੋਏ ਹਨ, ਬਲਕਿ ਰਿਕਾਰਡ ਵਿੱਚ ਹੇਰਾਫੇਰੀ ਕੀਤੀ ਗਈ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਅੰਤਿਮ ਰਿਪੋਰਟ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਇਸ ਵਿੱਚ ਕੌਣ-ਕੌਣ ਦੋਸ਼ੀ ਹਨ”।

  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 267 ਪਾਵਨ ਸਰੂਪਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਨੇ ਬਿਆਨ ਦਿੱਤਾ ਕਿ “ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਨਾਲ ਧੋਖਾ ਕਰਕੇ ਗਾਇਬ ਹੋਏ ਪਾਵਨ ਸਰੂਪਾਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਨਵੇਂ ਸਰੂਪ ਛਾਪੇ ਗਏ ਹਨ। ਉਹਨਾਂ ਕਿਹਾ ਕਿ 267 ਪਾਵਨ ਸਰੂਪਾਂ ਵਾਲੇ ਮਾਮਲੇ ਦੀ ਜਾਂਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਨਿੱਜੀ ਦੋਸਤ ਡਾ. ਈਸ਼ਰ ਸਿੰਘ ਨੂੰ ਸੌਂਪ ਦਿੱਤੀ ਹੈ, ਜਿਹੜਾ ਕਿ ਆਪ ਡੇਰਿਆਂ ਵਾਲੇ ਝਗੜੇ ਵਿੱਚ ਫਸਿਆ ਹੋਇਆ ਹੈ”।
  ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ “ਗਿਆਨੀ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਨੂੰ ਬਚਾਉਣ ਲਈ ਅਜਿਹਾ ਕਰ ਰਹੇ ਹਨ, ਕਿਉਂਕਿ ਇਸ ਮਾਮਲੇ ਵਿੱਚ ਅਸਲ ਦੋਸ਼ੀ ਬਾਦਲ ਪਰਿਵਾਰ ਹੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਿਰਫ ਬਾਦਲ ਪਰਿਵਾਰ ਦੀ ਖੁਸ਼ੀ ਖਾਤਰ ਜਾਂਚ ਸ਼ਬਦ ਨਾਲ ਮਜਾਕ ਕਰ ਰਹੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਾਨਾ-ਮੱਤੇ ਇਤਿਹਾਸ ਨੂੰ ਗੰਧਲਾ ਕਰ ਰਹੇ ਹਨ”।

  ਦ ਖ਼ਾਲਸ ਬਿਊਰੋ ਤੋਂ ਧਨਵਾਦ ਸਹਿਤ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img