More

  ਸਾਬਕਾ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਡਾ.ਜਸਬੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ

  ਅੰਮ੍ਰਿਤਸਰ, 17 ਜੁਲਾਈ (ਗਗਨ) – ਆਮ ਆਦਮੀ ਪਾਰਟੀ ਵਿੱਚ ਉਸ ਵੇਲੇ ਭਾਰੀ ਹੁੰਗਾਰਾ ਮਿਲਿਆ ਜਦੋਂ ਸਾਬਕਾ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਸਾਬਕਾ IG ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਨੇ ਡਾ. ਜਸਬੀਰ ਸਿੰਘ ਦਾ ਆਮ ਆਦਮੀ ਪਾਰਟੀ ਵਿਚ ਸਵਾਗਤ ਕੀਤਾ ਇਸ ਮੌਕੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ,ਜਿਲ੍ਹਾ ਸਕੱਤਰ ਇਕ਼ਬਾਲ ਸਿੰਘ ਭੁੱਲਰ, ਜਿਲ੍ਹਾ ਦਫਤਰ ਇੰਚਾਰਜ ਸੋਹਣ ਸਿੰਘ ਨਾਗੀ, ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਪਾਰ ਸਿੰਘ ਰੰਧਾਵਾ,ਮਸ਼ਹੂਰ ਐਂਕਰ ਅਰਵਿੰਦਰ ਭੱਟੀ, adc ਰਾਕੇਸ਼ ਕੁਮਾਰ,ਬਾਬਾ ਬਲਜੀਤ ਸਿੰਘ, ਰਾਜਿੰਦਰ ਪਲਾਹ,ਮੌਜੂਦ ਸਨ।

  ਇਸ ਮੌਕੇ ਸਾਬਕਾ ਕੁੰਵਰ ਵਿਜੈ ਪ੍ਰਤਾਪ ਸਿੰਘ,ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ, ਪਰਮਿੰਦਰ ਸੇਠੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੀ ਗਿਣਤੀ ‘ਚ ਲੋਕ ਆਪ ਵਿੱਚ ਸ਼ਾਮਿਲ ਹੋ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵਪੱਧਰੀ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਚੰਗਾ ਕਰਕੇ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ। ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ। ਓਹਨਾਂ ਦਾਵਾ ਕੀਤਾ ਕਿ 2022 ਵਿੱਚ ਆਪ’ਦੀ ਸਰਕਾਰ ਆਉਣ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਅਤੇ ਆਕਸਫੋਰਡ ਯੂਨੀਵਰਸਿਟੀ ਵਾਂਗੂ ਪੜ੍ਹਾਇਆ ਜਾਵੇਗਾ ਅਤੇ ਨੌਕਰੀ ਵੀ ਦਿੱਤੀ ਜਾਵੇਗੀ। ਲੁੱਟ ਖਸੁੱਟ ਕਰਕੇ ਗੰਦੀ ਰਾਜਨੀਤੀ ਦਾ ਨਾਮ ਨਾ ਨਾਲ ਲੈ ਕੇ ਕੇਵਲ ਚੁੱਪ ਚਾਪ ਝਾੜੂ ਨਾਲ ਗੰਦਗੀ ਸਾਫ਼ ਕਰਨ ਦੀ ਆਪ ਵਲੰਟੀਅਰਾਂ ਨੂੰ ਅਪੀਲ ਕਰਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਰਿਵਾਇਤੀ ਪਾਰਟੀਆਂ ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਕਿਹਾ ਕਿ ਉਹ ਵਚਨ ਨਹੀਂ ਦਾਅਵਾ ਕਰਦੇ ਹੈ ਕਿ ‘ਆਪ’ ਸਰਕਾਰ ਆਉਣ ’ਤੇ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ’ਚ ਆਕਸਫੋਰਡ ਪੱਧਰ ਦੀ ਸਿੱਖਿਆ ਦੇ ਬਾਅਦ ਨੌਕਰੀ ਮਿਲੇਗੀ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਂਆਂ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img