More

  ਸਾਕਾ ਨੀਲਾ ਤਾਰਾ ਦੀ 37ਵੀਂ ਬਰਸੀ ‘ਤੇ ਸੁਰੱਖਿਆ ਦੇ ਸਬੰਧ ‘ਚ ਸੱਤ ਜ਼ਿਲ੍ਹਿਆਂ ਦੀ ਪੁਲਿਸ ਦੇ 7 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਸ਼ਹਿਰ ‘ਚ ਤਾਇਨਾਤ

  ਅੰਮ੍ਰਿਤਸਰ, 6 ਜੂਨ (ਰਛਪਾਲ ਸਿੰਘ) – ਸਾਕਾ ਨੀਲਾ ਤਾਰਾ ਦੀ 37ਵੀਂ ਬਰਸੀ ‘ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਸਿੱਝਣ ਲਈ ਪ੍ਰਸ਼ਾਸਨ ਨੇ ਸਖ਼ਤ ਬੰਦੋਬਸਤ ਕੀਤੇ ਹਨ। ਸੱਤ ਜ਼ਿਲ੍ਹਿਆਂ ਦੀ ਪੁਲਿਸ ਦੇ 7 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ, 1 ਆਈ.ਜੀ., 1 ਡੀ.ਸੀ.ਪੀ. , 25 ਐਸ.ਪੀ. ਤੇ 30 ਤੋਂ ਵੱਧ ਡੀ.ਐਸ.ਪੀ . ਰੈਂਕ ਦੇ ਅਧਿਕਾਰੀ ਬੀਤੇ ਦਿਨਾਂ ਤੋਂ ਇਸ ਸਮਾਗਮ ‘ਚ ਸੁਰੱਖਿਆ ਡਿਊਟੀ ‘ਤੇ ਲਗੇ ਹੋਏ ਹਨ, ਜਦੋ ਕਿ ਸਾਰੇ ਸਰੁੱਖਿਆ ਪ੍ਰਬੰਧਾਂ ਦੀ ਦੇਖ ਰੇਖ ਦੀ ਜੁਮੇਵਾਰੀ ਡੀ.ਸੀ.ਪੀ ਸ: ਪ੍ਰਮਿੰਦਰ ਸਿੰਘ ਭੰਡਾਲ ਨੂੰ ਸੌਪੀ ਗਈ ਹੈ।

  ਇਨ੍ਹਾਂ ਵਿੱਚੋਂ 300 ਤੋਂ ਵੱਧ ਸਿਵਲ ਵਰਦੀ ਵਿਚ ਹਨ, ਜੋ ਕਿ ਪਲ਼-ਪਲ਼ ਦੀ ਰਿਪੋਰਟ ਪੁਲਿਸ ਦੇ ਆਹਲਾ ਅਫ਼ਸਰਾਂ ਨੂੰ ਦੇਣਗੇ।ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਸ਼ੱਕੀ ਅਨਸਰਾਂ ਦੀ ਗਿ੍ਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਹੈ ਕਿ ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਸੂਰਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

  ਪੁਲਿਸ ਨੇ ਦਰਬਾਰ ਸਾਹਿਬ ਹੀ ਨਹੀਂ ਸਗੋਂ ਦੁਰਗਿਆਣਾ ਮੰਦਰ ਦੀ ਸੁਰੱਖਿਆ ਦੇ ਬੰਦੋਬਸਤ ਸਖ਼ਤ ਕਰ ਦਿੱਤੇ ਹਨ। ਹੋਰਨਾਂ ਜ਼ਿਲਿ੍ਆਂ ਤੋਂ ਆਉਣ ਵਾਲੇ ਰਸਤਿਆਂ ‘ਤੇ ਪੁਲਿਸ ਦਾ ਪਹਿਰਾ ਸਖ਼ਤ ਹੈ। ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਸਾਰੇ ਸ਼ਹਿਰ ਵਿਚ 90 ਨਾਕੇ ਲਾਏ ਗਏ ਹਨ। 100 ਤੋਂ ਵੱਧ ਪੀਸੀਆਰ ਟੀਮਾਂ ਪੰਜ ਮਿੰਟ ਦੇ ਅੰਦਰ ਘਟਨਾ ਵਾਲੀ ਥਾਂ ਤਾਈਂ ਪੁੱਜਣਗੀਆਂ। ਸਾਰੇ ਏਸੀਪੀ, ਥਾਣਾ ਇੰਚਾਰਜ ਤੇ ਚੌਕੀ ਇੰਚਾਰਜ ਨੂੰ ਹੁਕਮ ਕੀਤੇ ਗਏ ਹਨ ਕਿ ਉਹ ਇਲਾਕਾ ਛੱਡ ਕੇ ਨਾ ਜਾਣ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img