ਜਲੰਧਰ, 6 ਮਾਰਚ (ਬੁਲੰਦ ਅਵਾਜ਼ ਬਿਊਰੋ) – ਪੰਜਾਬ-ਯੂ.ਟੀ.ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ 09,10 ਤੇ 11 ਮਾਰਚ ਨੂੰ ਚੰਡੀਗੜ੍ਹ ਵਿਖੇ ਵਿਧਾਨ ਸਭਾ ਅਜਲਾਸ ਦੇ ਸਮਾਨੰਤਰ ਕੀਤੇ ਜਾ ਰਹੇ ਅਜਲਾਸ ਸਮਾਗਮ ਵਿੱਚ ਪ.ਸ.ਸ.ਫ.ਜਲੰਧਰ ਦੇ ਸਾਥੀ 11 ਮਾਰਚ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।ਪ.ਸ.ਸ.ਫ.ਜਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ,ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ,ਵਿੱਤ ਸਕੱਤਰ ਅਕਲ ਚੰਦ ਸਿੰਘ, ਪ੍ਰੈੱਸ ਸਕੱਤਰ ਪਰਨਾਮ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ,ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ, ਕਰਨੈਲ ਫਿਲੌਰ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਤੋਂ ਲਗਾਤਾਰ ਪਾਸਾ ਵੱਟਿਆ ਜਾ ਰਿਹਾ ਹੈ ਅਤੇ ਟਾਲਮਟੋਲ ਦੀ ਨੀਤੀ ਤਹਿਤ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਤੈਅਸ਼ੁਦਾ ਮੀਟਿੰਗਾਂ ਕਰਨ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ।ਇਸੇ ਨੀਤੀ ਦੇ ਤਹਿਤ ਹੀ ਮੁੱਖ ਮੰਤਰੀ ਪੰਜਾਬ ਵਲੋਂ 28 ਫਰਵਰੀ ਦੀ ਤੈਅਸ਼ੁਦਾ ਮੀਟਿੰਗ ਸਾਂਝੇ ਫਰੰਟ ਦੇ ਆਗੂਆਂ ਨਾਲ ਨਹੀਂ ਕੀਤੀ ਗਈ। ਜਿਸ ਕਾਰਨ ਪੰਜਾਬ ਦੇ ਸਮੁੱਚੇ ਵਿਭਾਗਾਂ ਦੇ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਦੇ ਵਤੀਰੇ ਪ੍ਰਤੀ ਅਥਾਹ ਗੁੱਸਾ ਭਰਿਆ ਪਿਆ ਹੈ।ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਚਿਰਾਂ ਤੋਂ ਲਟਕਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਸ਼ਾਂਝੇ ਫਰੰਟ ਦੇ ਆਗੂਆਂ ਨਾਲ ਮੁੱਖ ਮੰਤਰੀ ਪੰਜਾਬ ਤੁਰੰਤ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਦੇ ਸਿੱਧੇ ਰਸਤੇ ਤੁਰਨ ਅਤੇ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ।ਇਸ ਸਮੇਂ ਪ.ਸ.ਸ.ਫ.ਦੇ ਮਨੋਜ ਕੁਮਾਰ ਸਰੋਏ, ਅੰਗਰੇਜ਼ ਸਿੰਘ, ਕੁਲਵੰਤ ਰਾਮ ਰੁੜਕਾ, ਤਰਲੋਕ ਸਿੰਘ, ਗੁਰਿੰਦਰ ਸਿੰਘ, ਸੁਖਵਿੰਦਰ ਰਾਮ, ਬਲਜੀਤ ਸਿੰਘ ਨਕੋਦਰ, ਗਣੇਸ਼ ਭਗਤ, ਬਲਜੀਤ ਸਿੰਘ ਕੁਲਾਰ, ਰਾਜਿੰਦਰ ਮਹਿਤਪੁਰ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਮੱਕੜ, ਪਰੇਮ ਖਲਵਾੜਾ, ਬਲਵੀਰ ਸਿੰਘ ਗੁਰਾਇਆ, ਸੰਦੀਪ ਰਾਜੋਵਾਲ, ਹਰਮਨਜੋਤ ਸਿੰਘ ਆਹਲੂਵਾਲੀਆ, ਮੁਲਖ਼ ਰਾਜ, ਰਾਜਿੰਦਰ ਸਿੰਘ ਭੋਗਪੁਰ,ਸੂਰਤੀ ਲਾਲ, ਰਣਜੀਤ ਸਿੰਘ, ਸਤਵਿੰਦਰ ਸਿੰਘ ਜੀ ਫਿਲੌਰ,ਮਸਤ ਰਾਮ, ਗੋਪਾਲ ਸਿੰਘ, ਤਰਲੋਕ ਸਿੰਘ, ਸੰਤੋਖ ਸਿੰਘ, ਬਲਵੀਰ ਭਗਤ, ਰਗਜੀਤ ਸਿੰਘ, ਵਿਨੋਦ ਭੱਟੀ, ਅਨਿਲ ਕੁਮਾਰ, ਰਣਜੀਤ ਠਾਕਰ, ਸਰਬਜੀਤ ਸਿੰਘ ਢੇਸੀ, ਦਿਲਬਾਗ ਸਿੰਘ,ਵੇਦ ਰਾਜ, ਸੂਰਜ ਕੁਮਾਰ,ਨਸੀਬ ਚੰਦ, ਕੁਲਵੀਰ ਸਿੰਘ ਆਦਿ ਆਗੂ ਹਾਜਰ ਸਨ।
ਸਾਂਝਾ ਫਰੰਟ ਦੇ 09, 10 ਤੇ 11 ਮਾਰਚ ਨੂੰ ਵਿਧਾਨ ਸਭਾ ਅਜਲਾਸ ਦੇ ਸਮਾਨੰਤਰ ਸਮਾਗਮ ਚੰਡੀਗੜ੍ਹ ਵਿਖੇ ਪ.ਸ.ਸ.ਫ. ਭਰਵੀਂ ਸ਼ਮੂਲੀਅਤ ਕਰੇਗੀ
