ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਣੀ ਸਾਹਿਬ ਦੇ ਭੋਗ ਪਾਏ ਗਏ

11

ਤਰਨਤਾਰਨ, 15 ਜੂਨ (ਜੰਡ ਖਾਲੜਾ) – ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਰਾਤਨ ਸਥਾਨ
ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਪਹੂਵਿੰਡ ਸਾਹਿਬ ਵਿਖੇ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ । ਇਹ ਜਾਣਕਾਰੀ ਦੇਦਿਆ ਬੀਬੀ ਗਗਨਦੀਪ ਕੌਰ ਖਾਲਸਾ ਕੀਰਤਨੀਏ ਜੱਥੇ ਵੱਲੋਂ ਦੱਸਿਆ ਗਿਆ ਕਿ 25 ਮਈ ਤੋ ਸੁਖਮਨੀ ਸਾਹਿਬ ਲੜੀਆ ਦੇ ਪਾਠ ਜੋ ਆਰੰਭ ਕੀਤੇ ਗਏ ਸਨ , ਉਨ੍ਹਾਂ ਦੇ ਭੋਗ ਅੱਜ 14 ਜੂਨ ਨੂੰ ਪਾਏ ਗਏ ਹਨ । ਗੁਰੂ ਜੀ ਦੇ ਸ਼ਹੀਦੀ ਪੁਰਬ ਤੇ ਪਾਠ ਉਪਰੰਤ ਕੀਰਤਨ , ਇਤਿਹਾਸ ਦੀ ਕਥਾ ਉਪਰੰਤ ਸਮਾਪਤੀ ਤੇ ਬੀਬੀ ਗਗਨਦੀਪ ਕੌਰ ਖਾਲਸਾ
ਵੱਲੋਂ ਵੱਖ-ਵੱਖ ਸੇਵਾ ਨਿਭਾਉਣ ਵਾਲੀਆਂ ਸੰਗਤਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ । ਨਾਲ ਹੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਸੰਗਤਾਂ ਵਾਸਤੇ ਚਾਹ ਲੰਗਰਾਂ ਦੇ ਪ੍ਰਬੰਧ ਕੀਤੇ ਗਏ।
ਬੀਬੀ ਵੱਲੋਂ ਅੱਗੇ ਤੋਂ ਵੀ ਵੱਧ ਤੋਂ ਵੱਧ ਇਨਾ ਸਥਾਨਾ ਤੇ ਗੁਰੂ ਮਹਾਰਾਜ ਜੀ ਦੇ ਤਿਉਹਾਰ ਸਬੰਧ ਵਿੱਚ ਸੇਵਾਵਾਂ ਨਿਭਾਈਆਂ ਜਾਣਗੀਆਂ ।
ਨਾਲ ਉਨ੍ਹਾਂ ਨਗਰ ਦੀ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਬਹੁਤ ਲੋੜ ਹੈ ਕਿ ਗੁਰੂ ਮਹਾਰਾਜ ਦੀ ਗੁਰਬਾਣੀ ਬਾਰੇ ਜਾਣੂ ਕਰਵਾਇਆ ਜਾਵੇ । ਕਿਉਂਕਿ ਅਸੀ ਅੱਜ ਸਾਡੇ ਬੱਚੇ ਸਾਡੀ ਸਿੱਖੀ ਨਾਲ ਜੁੜੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਹਨ ,ਅਸੀ ਆਪਣੇ ਬੱਚਿਆਂ ਨੂੰ ਮੋਬਾਇਲ,ਗੇਮਾ ਆਦਿ ਚੀਜ਼ਾਂ ਨਾਲ ਬਹੁਤ ਜੋੜ ਰਹੇ ਆ । ਅਤੇ ਸੰਗਤਾਂ ਨੂੰ ਇਹ ਵੀ ਨਾਲ ਦੱਸਿਆ ਜਾਦਾ ਕਿ ਧੰਨ ਬਾਬਾ ਦੀਪ ਸਿੰਘ ਜੀ ਦਾ ਪਿੰਡ ਦੇ ਅੰਦਰ ਪੁਰਾਤਨ ਗੁਰਦੁਆਰਾ ਸਾਹਿਬ ਹੈ, ਜਿਥੇ ਬਾਬਾ ਜੀ ਦਾ ਅਸਲ ਜਨਮ ਸਥਾਨ ਹੈ ,ਜਿਸ ਬਾਰੇ ਸੰਗਤਾਂ ਬਹੁਤ ਘੱਟ ਜਾਣਦੀਆ ਹਨ । ਜੋ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਇਸ ਸਥਾਨ ਤੇ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਅਸੀਰਵਾਦ ਪ੍ਰਾਪਤ ਕਰਿਆ ਕਰੋ । ਇਸ ਮੌਕੇ ਤੇ ਰਾਗੀ ਜੱਥਾ ਭਾਈ ਪਰਮਿੰਦਰ ਸਿੰਘ, ਕਥਾ ਵਾਚਕ ਭਾਈ ਨਰਿੰਦਰਪਾਲ ਸਿੰਘ ,ਬੀਬੀ ਗਗਨਦੀਪ ਕੌਰ ਖਾਲਸਾ ਕੀਰਤਨੀ ਜੱਥਾ ਪਹੂਵਿੰਡ , ਸ੍ਰ ਧਰਮਵੀਰ ਸਿੰਘ,ਸ੍ਰ ਅਮਨਦੀਪ ਸਿੰਘ,ਸ੍ਰ ਦਲਵਿੰਦਰ ਸਿੰਘ, ਸ੍ਰ ਬਲਵੰਤ ਸਿੰਘ ਆਦਿ ਹਾਜਰ ਸਨ।

Italian Trulli