ਸ਼ਹੀਦ ਸਿੰਘਾਂ, ਗੁਰੂ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਦਾ ਅਪਮਾਨ ਨਹੀਂ ਕਰਾਂਗੇ ਬਰਦਾਸ਼ਤ – ਅਮਰਬੀਰ ਸਿੰਘ ਢੋਟ

43

ਅੰਮ੍ਰਿਤਸਰ, 7 ਜੁਲਾਈ (ਗਗਨ) – ਸ੍ਰੀ ਦਰਬਾਰ ਸਾਹਿਬ,ਸ੍ਰੀ ਅਕਾਲ ਤਖਤ ਸਾਹਿਬ,ਸ਼ਹੀਦ ਸਿੰਘਾਂ,ਗੁਰੂ ਸਾਹਿਬਾਨ,ਕਿਸਾਨ ਜਥੇਬੰਦੀਆਂ ਅਤੇ ਸਮੂੰਹ ਸਿੱਖ ਜਗਤ ਦੇ ਖਿਲਾਫ ਬਹੁਤ ਮਾੜੀ ਅਸਹਿਣਯੋਗ ਗੰਦੀ ਸ਼ਬਦਾਵਲੀ ਵਰਤਣ ਵਾਲੇ ਲੋਕ ਮਾਫ਼ੀ ਦੇ ਕਾਬਿਲ ਨਹੀਂ ਹਨ। ਅਜਿਹੇ ਲੋਕਾਂ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅਗਰ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਪ੍ਰਕਾਰ ਦੀ ਢਿੱਲ ਮੱਠ ਕੀਤੀ ਗਈ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਜਿਹੇ ਸ਼ਰਾਰਤੀ ਅਨਸਰਾਂ ਨੂੰ ਖੁਦ ਸੋਧਾ ਲਗਾਵੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਿਕ ਸੁਧੀਰ ਸੂਰੀ ਦੇ ਸਾਥੀ ਅਰੁਣ ਕੁਮਾਰ ਪੋਪਾ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਜੋ ਬਕਵਾਸਬਾਜ਼ੀ ਕੀਤੀ ਹੈ। ਉਹਨਾਂ ਨਾਲ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇਸਦੇ ਵਰਗੇ ਗੰਦੇ ਬੰਦਿਆਂ ਵੱਲੋਂ ਪਹਿਲਾਂ ਵੀ ਹਿੰਦੂ-ਸਿੱਖ ਵਿੱਚ ਪਾੜ ਪਾਉਣ ਦੀ ਲਾਲਸਾ ਦੇ ਨਾਲ ਗਲਤ ਤਰੀਕੇ ਨਾਲ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਜਿਸ ਉਪਰੰਤ ਅਜਿਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪਰ ਦੇਸ਼-ਵਿਦੇਸ਼ਾਂ ਤੋਂ ਮਿਲਣ ਵਾਲੀ ਫੰਡਿੰਗ ਦੇ ਲਾਲਚ ਵਿੱਚ ਆ ਕੇ ਅਜਿਹੇ ਲੋਕ ਮਾੜੀ ਬਿਆਨਬਾਜ਼ੀ ਨੂੰ ਲੈ ਕੇ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਹਨ। ਇਹਨਾਂ ਦੀਆਂ ਮਾੜੀਆਂ ਹਰਕਤਾਂ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਕਿਉਂਕਿ ਇਨ੍ਹਾਂ ਵੱਲੋਂ ਸਾਲ 1984 ਦੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਚ ਮੌਜੂਦ ਸ਼ਹੀਦ ਸਿੰਘਾਂ ਨੂੰ ਲੈ ਕੇ ਬਹੁਤ ਮਾੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

Italian Trulli

ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਅਰੁਣ ਕੁਮਾਰ ਪੋਪਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਡੀ.ਸੀ.ਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੂੰ ਲਿਖਤ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ। ਢੋਟ ਨੇ ਕਿਹਾ ਕੇ ਦੇਸ਼ ਵਿਦੇਸ਼ਾਂ ਵਿੱਚ ਹਿੰਦੂ ਸਿੱਖ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਸਿੱਖ ਧਰਮ ਕਿਸੇ ਵੀ ਦੂਸਰੇ ਧਰਮ ਦੀ ਨਿੰਦਾ ਨਹੀਂ ਕਰਦਾ,ਧਰਮਾਂ ਦਾ ਸਨਮਾਨ ਕਰਦਾ ਹੈ,ਪਰ ਅਗਰ ਕੋਈ ਵੀ ਸਿੱਖ ਧਰਮ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਬਾਜ ਨਾ ਆਇਆ ਤਾਂ ਫੈਡਰੇਸ਼ਨ ਉਸ ਨੂੰ ਸੋਧਾ ਲਗਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੇਗੀ। ਸੂਬੇ ਦਾ ਮਾਹੌਲ ਖਰਾਬ ਕਰਨ ਲਈ ਭੜਕਾਊ ਭਾਸ਼ਣ ਦੇਣ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਸਬੰਧੀ ਫੈਡਰੇਸ਼ਨ ਆਗੂ ਅਤੇ ਵਰਕਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨਾਲ ਵੀ ਬੈਠਕਾਂ ਕਰਨਗੇ। ਢੋਟ ਨੇ ਕਿਹਾ ਪੈਸੇ ਦੇ ਲਾਲਚ ਵਿੱਚ ਆ ਕੇ ਫ਼ੋਕੀ ਸ਼ੋਹਰਤ ਬਟੋਰਨ,ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਲਤ ਅਤੇ ਸਿੱਖ ਵਿਰੋਧੀ ਬਿਆਨਬਾਜ਼ੀ ਕਰਨ ਵਾਲੇ ਮਾੜੇ ਅਨਸਰਾਂ ਦੀਆਂ ਗੰਦੀਆਂ ਹਰਕਤਾਂ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫੈਡਰੇਸ਼ਨ ਆਪੇ ਤੋਂ ਬਾਹਰ ਹੋਵੇ ਪ੍ਰਸ਼ਾਸਨ ਨੂੰ ਅਰੁਣ ਕੁਮਾਰ ਪੋਪਾ ਦੇ ਖਿਲਾਫ ਕਨੂੰਨੀ ਕਾਰਵਾਈ ਕਰਦਿਆਂ ਸਬਕ ਸਿਖਾਉਣਾ ਚਾਹੀਦਾ ਹੈ। ਇਸ ਮੌਕੇ ਤੇ ਗਗਨਦੀਪ ਸਿੰਘ,ਲਖਬੀਰ ਸਿੰਘ ਸੇਖੋਂ,ਯੁਵਰਾਜ ਸਿੰਘ ਚੋਹਾਨ ,ਗੁਰਦੀਪ ਸਿੰਘ ਸੁਰਸਿੰਘ,ਜਗਜੀਤ ਸਿੰਘ ਖਾਲਸਾ,ਬਲਵਿੰਦਰ ਸਿੰਘ ਰਾਜੋਕੇ,ਮਨਜੀਤ ਸਿੰਘ ਜੌੜਾ ਫਾਟਕ,ਸਤਿੰਦਰਪਾਲ ਸਿੰਘ ਜੋਨੀ,ਜਗਪ੍ਰੀਤ ਸਿੰਘ, ਸਰਬਜੀਤ ਸਿੰਘ ਸ਼ੱਬਾ, ਸਤਨਾਮ ਸਿੰਘ ਭਾਟੀਆ, ਕਰਨਦੀਪ ਸਿੰਘ ਸੰਧੂ ਵੀ ਮੌਜੂਦ ਸਨ।