ਅੰਮ੍ਰਿਤਸਰ, 21 ਸਤੰਬਰ (ਗਗਨ) – ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਅਮ੍ਰਿੰਤਸਰ ਵੱਲੋ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸਰਧਾ ਪੂਰਵਕ ਅਤੇ ਉਤਸ਼ਾਹ ਨਾਲ ਜਿਲ੍ਹਾ ਪ੍ਰਧਾਨ ਤਰਸੇਮ ਭੋਲਾ ਅਤੇ ਸੁਰਜੀਤ ਸਿੰਘ ਅਬਦਾਲ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਅਤੇ ਵਿਸੇਸ਼ ਮਹਿਮਾਨ ਵਜੋਂ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਪਹੁੰਚੇ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਬੇਮਿਸਾਲ ਅਦੁੱਤੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚਾਂਦਨੀ ਚੌਕ ਵਿੱਚੋ ਸੀਸ ਲਿਆ ਕੇ ਜੋ ਉਨ੍ਹਾਂ ਨੇ ਸਿੱਖ ਪੰਥ ਵਿੱਚ ਦਲਿਤ ਸਮਾਜ ਦਾ ਨਾਮ ਉੱਚਾ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਰੰਘਰੇਟੇ ਗੁਰੂ ਕੇ ਬੇਟੇ ਹੋਣ ਦਾ ਖਿਤਾਬ ਹਾਸਲ ਕੀਤਾ ਉਹ ਕੌਮ ਲਈ ਬੜੇ ਫਖਰ ਵਾਲੀ ਗਲ ਹੈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਬਖਸ਼ ਸਿੰਘ, ਰੋਹਿਤ ਖੋਖਰ ਅਤੇ ਸਵਿੰਦਰ ਸਿੰਘ ਸਜਲਵਡੀ, ਸ੍ਰੋਮਣੀ ਅਕਾਲੀ ਦਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸ੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਪ੍ਰਧਾਨ ਦਿਲਬਾਗ ਸਿੰਘ,ਜੌਨ ਇੰਚਾਰਜ ਤਾਰਾ ਚੰਦ ਭਗਤ, ਗੁਰਬਕਸ਼ ਮਹਿ, ਪ੍ਰਿੰਸੀਪਲ ਨਰਿੰਦਰ ਸਿੰਘ, ਬਲਵੰਤ ਕਹਿਰਾ, ਇੰਜੀ: ਅਮਰੀਕ ਸਿੰਘ ਸਿੱਧੂ, ਜਿਲਾ ਜਰਨਲ ਸਕੱਤਰ ਮੁਕੇਸ਼ ਕੁਮਾਰ,ਜਿਲਾ ਇੰਚਾਰਜ ਸੁਰਜੀਤ ਸਿੰਘ ਭੈਲ ਜਿਲਾ ਇੰਚਾਰਜ ਰਣਬੀਰ ਸਿੰਘ ਰਾਣਾ ਅਤੇ ਤੇਜਵਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਜਗਦੀਸ਼ ਦੁੱਗਲ, ਜਿਲਾ ਸੈਕਟਰੀ ਰਤਨ ਸਿੰਘ, ਪਰਮਜੀਤ ਸੰਕਰ, ਹਲਕਾ ਉੱਤਰੀ ਦੇ ਪ੍ਰਧਾਨ ਹਰਜੀਤ ਸਿੰਘ ਅਬਦਾਲ, ਬਲਵਿੰਦਰ ਸਿੰਘ ਨਁਥੂ ਪੁਰ, ਵਰਿਆਮ ਸਿੰਘ ਝੰਜੋਟੀ, ਸਰਦੂਲ ਸਿੰਘ ਅਦਲੀਵਾਲ, ਬੀਬੀ ਸੁਖਵੰਤ ਜੀਤ ਕੌਰ ਅਟਾਰੀ, ਅਵਤਾਰ ਸਿੰਘ ਟਰੱਕਾਵਾਲਾ, ਕੌਸ਼ਲਰ ਬੀਬੀ ਭੋਲੀ, ਸਾਬਕਾ ਕੌਸ਼ਲਰ ਬੀਬੀ ਦਲਵੀਰ ਕੌਰ,ਸਾਬਕਾ ਕੌਸ਼ਲਰ ਜਗਚਾਨਣ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ ਕੰਡਾ, ਹਰਦੇਵ ਸਿੰਘ ਕੋਟਲੀ, ਕੁਲਵਿੰਦਰ ਸਿੰਘ ਸਹੋਤਾ, ਰਣਜੀਤ ਸਿੰਘ ਉਬੋਕੇ, ਸੁਰਜੀਤ ਸਿੰਘ ਡਿਆਲ ਭੰਡੰਗ, ਸੀਤਲ ਸਿੰਘ ਚਾਚੋਵਾਲੀ,ਬਲਦੇਵ ਸਿੰਘ,ਸਵਰਨ ਸਿੰਘ ਛੀਨਾ, ਮੁਖਤਿਆਰ ਸਿੰਘ, ਤਰਸੇਮ ਸਿੰਘ ਕਾਲੇਕੇ, ਕੁਲਵੰਤ ਸਿੰਘ ਮੱਲੀਆ, ਰੋਬਿਟ ਪੱਛੀਆ, ਹਰਜੀਤ ਸਿੰਘ ਅਜਨਾਲਾ, ਰਘਬੀਰ ਸਿੰਘ ਸੋਨੂੰ, ਗਰੀਬ ਸਿੰਘ, ਬਲਿਹਾਰ ਸਿੰਘ, ਸੁਖਦੇਵ ਕੁਮਾਰ, ਵੱਸਣ ਸਿੰਘ ਕਾਲਾ, ਅਸਵਨੀ ਸਿਰੰਜਨ ਆਦਿ ਹਾਜ਼ਰ ਸਨ।