ਤਰਨ ਤਾਰਨ, 21 ਜੂਨ (ਜੰਡ ਖਾਲੜਾ) – ਧੰਨ ਧੰਨ ਬਾਬਾ ਸੁਰਜਨ ਸਾਹਿਬ ਜੀ ਸਾਹਬਾਜਪੁਰਾ ਦੇ ਸਲਾਨਾ ਜੋੜ ਮੇਲੇ ਤੇ ਕਬੱਡੀ ਖਿਡਾਰੀ ਜੀਤ ਮੱਖੀ ਨੂੰ ਸ਼ਾਨਦਾਰ ਕੱਪ ਅਤੇ 11ਹਜਾਰ ਰੁਪਏ ਨਾਲ ਵਿਸ਼ੇਸ਼ ਸ਼ਨਮਾਨ ਕੀਤਾ ਗਿਆ । ਇਹ ਵਿਸ਼ੇਸ਼ ਸ਼ਨਮਾਨ ਲਵੀਂ ਗਿੱਲ ਬੂੜ ਚੰਦ, ਵਿੱਕੀ ਗਿੱਲ USA, ਅਤੇ ਮਨਬੀਰ ਸਿੰਘ ਗਿੱਲ ਵੱਲੋਂ ਆਪਣੇ ਸਤਿਕਾਰਯੋਗ ਪਿਤਾ ਜੀ ਸਵ: ਸ੍ਰ ਜਸਵੰਤ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੇ ਤਿੰਨੋ ਪੁਤਰਾਂ ਵੱਲੋਂ ਕੀਤਾ ਗਿਆ । ਕਬੱਡੀ ਖਿਡਾਰੀ ਜੀਤ ਮੱਖੀ ਨੇ ਕਿਹਾ ਕਿ ਇਹ ਸ਼ਨਮਾਨ ਪਾ ਕੇ ਮੈਨੂੰ ਕਾਫੀ ਮਾਨ ਮਹਿਸੂਸ ਹੋ ਰਿਹਾ ਹੈ ਇਹ ਸ਼ਨਮਾਨ ਕਰਨ ਲਈ ਮੈ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾ । ਇਸ ਮੌਕੇ ਐਕਸਸਰਵਸਮੈਨ ਗੁਰਪ੍ਰੀਤ ਸਿੰਘ ਬੂੜ ਚੰਦ ਨੇ ਕਿਹਾ ਕਿ ਇਹਨਾਂ ਵੀਰਾਂ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਨ੍ਹਾਂ ਨੇ ਆਪਣੇ ਬਜੁਰਗਾ ਨੂੰ ਯਾਦ ਰੱਖਿਆ ਅਤੇ ਆਪਣੇ ਬੇਟੇ ਹੋਣ ਦਾ ਸਹੀ ਫਰਜ ਨਿਭਾਇਆ । ਇਹੋ ਜਿਹੇ ਕਾਰਜ ਕਰਨ ਨਾਲ ਖਿਡਾਰੀਆਂ ਨੂੰ ਬਹੁਤ ਜਿਆਦਾ ਹੌਸਲਾ ਅਤੇ ਬਲ ਮਿਲਦਾ ਹੈ।ਸ੍ਰ ਜਸਵੰਤ ਸਿੰਘ ਜੀ ਗਿੱਲ ਦੋ ਮਹੀਨੇ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਮਾਤਮਾ ਦੀ ਹਜੂਰੀ ਵਿੱਚ ਜਾ ਬਿਰਾਜੇ ਉਹਨਾਂ ਦੀ ਮੋਤ ਦਾ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਹੋਇਆ ਹੈ ਕਿਉਕਿ ਉਹਨਾਂ ਦੀ ਸਿਹਤ ਬਹੁਤ ਵਧੀਆ ਸੀ ਅਚਾਨਕ ਮੋਤ ਆਈ ਬਹੁਤ ਜਿਆਦਾ ਦੁੱਖ ਹੋਇਆ । ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਰਿਸਤੇਦਾਰਾ ਅਤੇ ਪੂਰੇ ਨੰਬਰਦਾਰ ਪਰਿਵਾਰ ਨੂੰ ਉਹਨਾਂ ਦੀ ਕਮੀ ਸਦਾ ਹੀ ਰਹੇਗੀ। ਸਾਰੇ ਨੰਗਰ ਬੂੜ ਚੰਦ ਅਤੇ ਇਲਾਕਾ ਨਿਵਾਸੀਆ ਨੇ ਬਹੁਤ ਜਿਆਦਾ ਦੁੱਖ ਦਾ ਪ੍ਰਗਟਾਵਾ ਕੀਤਾ ਕਿਉ ਕਿ ਸਰਦਾਰ ਸਾਬ ਬਹੁਤ ਹੀ ਵਧੀਆ ਅਤੇ ਨੇਕ ਦਿਲ ਇਨਸਾਨ ਸਨ । ਪੰਜ ਬਾਣੀਆਂ ਦੇ ਨਿਤਨੇਮੀ ਸਨ ਵਾਹਿਗੁਰੂ ਜੀ ਮੇਹਰ ਕਰਨ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਪਰਿਵਾਰ ਨੂੰ ਹੋਰ ਤਰੱਕੀਆ, ਤੰਦਰੁਸਤੀਆ, ਪ੍ਰੇਮ ਪਿਆਰ ਅਤੇ ਖੁਸ਼ੀਆਂ ਬਖਸ਼ਣ ।
ਸਵ: ਸ੍ਰ ਜਸਵੰਤ ਸਿੰਘ ਜੀ ਬੂੜ ਚੰਦ ਦੀ ਯਾਦ ਵਿੱਚ ਪੁਤਰਾਂ ਨੇ ਕਬੱਡੀ ਖਿਡਾਰੀ ਨੂੰ ਸਨਮਾਨਿਤ ਕੀਤਾ
