ਨਵੀਂ ਦਿੱਲੀ : ਸਵਿੱਟਜ਼ਰਲੈਂਡ ਦੇ ਬੈਂਕਾਂ ‘ਚ ਅਣਐਲਾਨੇ ਖ਼ਾਤੇ ਰੱਖਣ ਵਾਲੇ ਭਾਰਤੀਆਂ ਖਿਲਾਫ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਸਵਿੱਟਜ਼ਰਲੈਂਡ ਦੇ ਅਫ਼ਸਰ ਇਸ ਸਿਲਸਿਲੇ ‘ਚ ਘੱਟੋ-ਘੱਟ 50 ਭਾਰਤੀ ਲੋਕਾਂ ਨੂੰ ਬੈਂਕ ਸਬੰਧੀ ਸੂਚਨਾਵਾਂ ਭਾਰਤੀ ਅਫ਼ਸਰਾਂ ਨੂੰ ਸੌਂਪਣ ਦੀ ਤਿਆਰੀ ‘ਚ ਲੱਗੇ ਹਨ।

ਜਾਣਕਾਰੀ ਮੁਤਾਬਕ ਅਜਿਹੇ ਲੋਕਾਂ ‘ਚ ਜ਼ਿਆਦਾਤਰ ਜ਼ਮੀਨ, ਜਾਇਦਾਦ, ਵਿੱਤੀ ਸੇਵਾ, ਵਪਾਰਕ, ਦੂਰਸੰਚਾਰ, ਪੇਂਟ, ਘਰੇਲੂ ਸਾਜੋ ਸਾਮਾਨ, ਕੱਪੜਾ, ਇੰਜੀਨੀਅਰਿੰਗ ਸਮਾਨ ਅਤੇ ਹੀਰੇ ਤੇ ਗਹਿਣੇ ਖੇਤਰ ਦੇ ਵਪਾਰੀਆਂ ਅਤੇ ਕੰਪਨੀਆਂ ਨਾਲ ਜੁੜੇ ਹਨ। ਇਨ੍ਹਾਂ ‘ਚ ਕੁਝ ਫ਼ਰਜ਼ੀ ਕੰਪਨੀਆਂ ਵੀ ਹੋ ਸਕਦੀਆਂ ਹਨ।
ਇਹ ਜਾਣਕਾਰੀ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਪ੍ਰਸ਼ਾਸਨਕ ਮਦਦ ਦੀ ਪ੍ਰਕਿਰਿਆ ‘ਚ ਸ਼ਾਮਲ ਅਫ਼ਸਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸਵਿੱਟਜ਼ਰਲੈਂਡ ਦੀ ਸਰਕਾਰ ਟੈਕਸ ਚੋਰਾਂ ਦੀ ਪਨਾਹਗਾਹ ਵਰਗੀ ਦਿੱਖ ਨੂੰ ਬਦਲਣ ਦੀ ਕੋਸ਼ਿਸ਼ਾਂ ‘ਚ ਤੇਜ਼ੀ ਲਿਆ ਰਹੀ ਹੈ। ਭਾਰਤ ‘ਚ ਕਾਲ਼ੇਧਨ ਦਾ ਮਾਮਲਾ ਸਿਆਸੀ ਤੌਰ ਤੇ ਸੰਵੇਦਨਸ਼ੀਲ ਹੈ।