27.9 C
Amritsar
Monday, June 5, 2023

“ਸਰ ਯੇ ਗੇਮ ਹੈ। ਆਪ ਗੇਮ ਮੱਤ ਖ਼ਰਾਬ ਕਰੋ!”

Must read

ਸੁੱਖਦੀਪ ਸਿੱਧੂ

ਜੰਮੂ-ਕਸ਼ਮੀਰ ਪੁਲਿਸ ਵੱਲੋਂ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਆਪਣੀ ਗੱਡੀ ‘ਚ ਬਿਠਾਅ ਕੇ ਚੰਡੀਗੜ੍ਹ ਛੱਡਣ ਜਾ ਰਹੇ ਡੀ.ਅੈਸ.ਪੀ. ਦਵਿੰਦਰ ਸਿੰਘ ਰੈਨਾ ਨੂੰ ਜਦੋਂ ਖ਼ਾਸ ਇਤਲਾਹ ‘ਤੇ ਨਾਕੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਡੀ.ਆਈ.ਜੀ. ਅਤੁਲ ਗੋਇਲ ਨੂੰ ਕਿਹਾ ਕਿ ਗੱਡੀ ‘ਚ ਬੈਠੇ ਬੰਦੇ ਉਸ ਦੇ ਅੰਗ-ਰੱਖਿਅਕ ਹਨ।

ਸ਼ੱਕ ਪੈਣ ‘ਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਇੱਕ ਅਸਾਲਟ ਤੇ ਪੰਜ ਹੱਥਗੋਲ਼ੇ ਮਿਲੇ।

ਜਦੋੰ ਡੀ.ਆਈ.ਜੀ. ਨੇ ਦਵਿੰਦਰ ਰੈਨਾ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਗੱਡੀ ‘ਚ ਬਿਠਾਉਣ ਦਾ ਹੁਕਮ ਦਿੱਤਾ ਤਾਂ ਉਸਨੇ ਅੱਗਿਓੰ ਡੀ.ਆਈ.ਜੀ. ਅਤੁਲ ਗੋਇਲ ਨੂੰ ਕਿਹਾ,” ਸਰ ਯੇ ਗੇਮ ਹੈ। ਆਪ ਗੇਮ ਮੱਤ ਖ਼ਰਾਬ ਕਰੋ।” ਇਹ ਸੁਣਦਿਆਂ ਹੀ ਅਤੁਲ ਗੋਇਲ ਨੇ ਦਵਿੰਦਰ ਰੈਨਾ ਦੇ ਥੱਪੜ ਜੜ ਦਿੱਤਾ।

ਇਹੋ ਦਵਿੰਦਰ ਰੈਨਾ ਉਦੋਂ ਪੁਲਵਾਮਾ ਵਿਖੇ ਡੀ.ਅੈਸ.ਪੀ. ਵਜੋਂ ਤੈਨਾਤ ਸੀ ਜਦੋੰ ਪੁਲਵਾਮਾ ‘ਚ ਹਮਲੇ ਵਿੱਚ ਸੀ.ਆਰ.ਪੀ.ਅੈਫ. ਦੇ 42 ਜਵਾਨ ਮਾਰੇ ਗਏ ਸਨ। ਦਵਿੰਦਰ ਰੈਨਾ ਨੇ ਹੀ ਭਾਰਤੀ ਸੰਸਦ ‘ਤੇ ਹਮਲੇ ਦੇ ਮਾਮਲੇ ‘ਚ ਫਾਂਸੀ ਚਾੜ੍ਹੇ ਗਏ ਅਫ਼ਜ਼ਲ ਗੁਰੂ ਨੂੰ ਕਥਿਤ ਤੌਰ ‘ਤੇ ਮੁਹੰਮਦ ਨਾਮਕ ਇੱਕ ਅੱਤਵਾਦੀ ਨੂੰ ਦਿੱਲੀ ਪਹੁੰਚਾਉਣ, ਉਸਦੇ ਰਹਿਣ ਲਈ ਕਮਰੇ ਦੀ ਵਿਵਸਥਾ ਕਰਨ ਅਤੇ ਇੱਕ ਪੁਰਾਣੀ ਕਾਰ ਖ਼੍ਰੀਦ ਕੇ ਦੇਣ ਦਾ ਹੁਕਮ ਦਿੱਤਾ ਸੀ।

ਜਿਵੇਂ ਹੀ ਦਵਿੰਦਰ ਰੈਨਾ ਵੱਲੋਂ ਕੀਤੇ ਜਾ ਰਹੇ ਖ਼ੁਲਾਸੇ ਲੀਕ ਹੋਣੇ ਸ਼ੁਰੂ ਹੋਏ, ਕੌਮੀ ਜਾਂਚ ਏਜੰਸੀ NIA ਨੇ ਦਵਿੰਦਰ ਕੋਲੋਂ ਪੁੱਛ-ਪੜਤਾਲ ਕਰਨ ਦਾ ਜ਼ਿੰਮਾ ਖ਼ੁਦ ਸੰਭਾਲ ਲਿਆ ਹੈ ਤੇ NIA ਸਿੱਧੇ ਤੌਰ ‘ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਜਵਾਬਦੇਹ ਹੈ।

ਹਾਂ ਲਿਖ਼ਤ ਦੇ ਅੰਤ ‘ਚ ਮੁੜ ਜ਼ਿਕਰ ਕਰਨਾ ਚਾਹਾਂਗਾ ਕਿ “ਸਰ ਯੇ ਗੇਮ ਹੈ। ਆਪ ਗੇਮ ਮੱਤ ਖ਼ਰਾਬ ਕਰੋ!”

(ਖ਼ਬਰ BBC Hindi Service ਦੇ ਹਵਾਲੇ ਨਾਲ)

- Advertisement -spot_img

More articles

- Advertisement -spot_img

Latest article