ਜ਼ਿਲ੍ਹੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਸਦਕਾ ਮਿਲਿਆ ਸਨਮਾਨ -ਧਰੂਮਨ ਐਚ ਨਿੰਬਾਲੇ
ਅੰਮ੍ਰਿਤਸਰ, 24 ਜੂਨ (ਗਗਨ) – 100 ਦੇ ਕਰੀਬ ਕੌਮੀਂ ਅਤੇ ਰਾਜ ਪੱਧਰੀ ਐਥਲੇਟਿਕਸ ਖਿਡਾਰੀ ਪੈਦਾ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਆਪਣੇ ਖੇਡ ਕਾਰਜਾਂ ਨੂੰ ਅੱਗੇ ਵਧਾਓਦੇ ਹੋਏ ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਮੁੱਖੀ ਧਰੂਮਨ ਐਚ ਨਿੰਬਾਲੇ (ਆਈਪੀਐਸ) ਨੂੰ ਜ਼ਿਲ੍ਹੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਬਦਲੇ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਸ਼੍ਰੀ ਧਰੂਮਨ ਐਚ ਨਿੰਬਾਲੇ ਨੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਓਹਨਾਂ ਦੇ ਨਾਲ ਆਯੀ ਟੀਮ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਐਸਪੀ (ਹੈਡ ਕੁਆਟਰ) ਗੁਰਨਾਮ ਸਿੰਘ, ਏਐਸਆਈ ਬਲਜਿੰਦਰ ਸਿੰਘ ਅਤੇ ਏਐਸਆਈ ਹਰਜੀਤ ਸਿੰਘ (ਦੋਵੇਂ ਐਥਲੈਟਿਕਸ ਕੋਚ) ਦੇਖ-ਰੇਖ ਹੇਠ ਪੁਲਿਸ ਲਾਈਨ ਵਿਖ਼ੇ 400 ਮੀਟਰ ਦਾ ਐਥਲੈਟਿਕਸ ਟਰੈਕ,ਕ੍ਰਿਕਟ ਪਿੱਚ, ਬਾਸਕਿਟਬਾਲ ਕੋਰਟ, ਵਾਲੀਬਾਲ ਕੋਰਟ,ਬਾਕਸਿੰਗ ਰਿੰਗ,ਓਪਨ ਅਤੇ ਇੰਡੋਰ ਜਿੰਮ,ਸਕੇਟਿੰਗ ਗਰਾਉਂਡ ਤੋਂ ਇਲਾਵਾ ਵੱਡੀ ਸਟੇਜ ਤਿਆਰ ਹੋ ਕੇ ਅੰਤਿਮ ਛੂਹਾਂ ਵੱਲ ਹੈ l
ਓਹਨਾਂ ਅੱਗੇ ਕਿਹਾ ਕੇ ਇਹਨਾਂ ਸਾਰੇ ਖੇਡ ਮੈਦਾਨਾਂ ਵਿੱਚ ਰੋਜਾਨਾ ਸਵੇਰੇ ਸ਼ਾਮ ਨੌਜਵਾਨ ਪੁਲਿਸ ਭਰਤੀ ਅਤੇ ਸਰੀਰਿਕ ਫਿੱਟਨੈੱਸ ਦੇ ਅਭਿਆਸ ਲਈ ਤਿਆਰੀ ਪੂਰੇ ਜ਼ੋਰਾ ਤੇ ਕਰ ਰਹੇ ਹਨ l ਇਸ ਤੋਂ ਇਲਾਵਾ ਆਉਣ ਵਾਲੇ ਟਾਈਮ ਵਿੱਚ ਜ਼ਿਲ੍ਹੇ ਦੇ 2000 ਤੋਂ ਜ਼ਿਆਦਾ ਬੱਚੇ ਇਹਨਾਂ ਮੈਦਾਨਾਂ ਵਿੱਚ ਵੱਖ-ਵੱਖ ਖੇਡਾਂ ਦੀ ਤਿਆਰੀ ਕਰਨਗੇ l ਇਸ ਮੌਂਕੇ ਐਸਪੀ (ਹੈਡ ਕੁਆਟਰ) ਗੁਰਨਾਮ ਸਿੰਘ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਸਮਾਜ ਸੇਵਕ ਸਰਬਦੀਪ ਸਿੰਘ ਲਾਲੀ ਭਾਟੀਆ, ਜੁਗਰਾਜ ਸਿੰਘ ਢਿੱਲੋਂ, ਬਲਜਿੰਦਰ ਸਿੰਘ ਅਤੇ ਹਰਜੀਤ ਸਿੰਘ (ਦੋਵੇਂ ਐਥਲੈਟਿਕਸ ਕੋਚ) ਹਾਜ਼ਿਰ ਸਨ l