More

  ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਏਸੀਪੀ ਵੈਸਟ ਦੇਵ ਦੱਤ ਸ਼ਰਮਾ ਸਨਮਾਨਿਤ

  ਅੰਮ੍ਰਿਤਸਰ, 25 ਨਵੰਬਰ (ਗਗਨ) – ਪਿੱਛਲੇ 18 ਸਾਲ ਤੋਂ ਜ਼ਿਲ੍ਹੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਕੇ 100 ਦੇ ਕਰੀਬ ਕੌਮੀਂ,ਰਾਜ ਅਤੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਖਿਡਾਰੀ ਪੈਦਾ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰਵੱਲੋਂ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਂਰੋਹ ਦੌਰਾਨ ਪੱਛਮੀ ਹਲਕੇ ਵਿੱਚ ਬੇਹਤਰੀਨ ਸੇਵਾਂਵਾਂ ਨਿਭਾਉਣ ਵਾਲੇ ਸ਼੍ਰੀ ਦੇਵ ਦੱਤ ਸ਼ਰਮਾ (ਏਸੀਪੀ.ਵੈਸਟ) ਨੂੰ ਯਾਦਗਾਰੀ ਚਿੰਨ ਦੇ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ l ਇਸ ਉਪਰੰਤ ਸ਼੍ਰੀ ਦੱਤ ਨੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਓਹਨਾਂ ਦੀ ਟੀਮ ਦਾ ਧੰਨਵਾਦ ਕੀਤਾ l ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਸੀਨੀ.ਕਾਂਗਰਸੀਂ ਆਗੂ ਸੰਜੀਵ ਅਰੋੜਾ, ਬਲਜਿੰਦਰ ਸਿੰਘ ਮੱਟੂ, ਰੀਡਰ ਰਾਜੇਸ਼ ਮਹਿਤਾ (ਏਐਸਆਈ) ਅਤੇ ਸ਼ਿਵ ਸ਼ੁਕਲਾ ਹਾਜ਼ਿਰ ਸੀ l

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img