More

  ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਨੇ ਚੀਰ ਫਾਰ ਇੰਡੀਆ ਮੁਹਿੰਮ ਸੂਰੁ ਕੀਤੀ

  ਟੋਕਿਉ ਉਲੰਪਿਕ ਪਉਚੀ ਭਾਰਤੀ ਟੀਮ ਲਈ ਖੇਡ ਪ੍ਰੇਮੀਆਂ ਸ਼ੁੱਭਕਾਮਨਾਵਾਂ ਭੇਜੀਆਂ : ਪ੍ਰਧਾਨ ਮੱਟੂ

  ਅੰਮ੍ਰਿਤਸਰ, 19 ਜੁਲਾਈ (ਗਗਨ) – ਪੰਜਾਬ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ 23 ਜੁਲਾਈ ਤੋਂ 8 ਅਗਸਤ ਤੱਕ ਹੋ ਰਹੀਆਂ ਹਨ ਟੋਕੀਓ ਓਲੰਪਿਕ ਖੇਡਾਂ-2021 ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਚੀਰ ਫਾਰ ਇੰਡੀਆ ਮੁਹਿੰਮ ਦੀ ਸੂਰੁਆਤ ਕੀਤੀ l ਜਿਸ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੋਂ ਇਲਾਵਾ ਗ੍ਰੇਟ ਇੰਡੀਆ ਪ੍ਰੈਜੀਡੇਂਸੀ ਸਕੂਲ ਦੇ ਤੇਜਪਾਲ ਸ਼ਰਮਾ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਨਿਧੀ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਜੰਡਿਆਲਾ ਗੁਰੂ) ਦੀ ਕੁਲਜੀਤ ਕੌਰ,ਐਮ.ਕੇ.ਡੀ, ਡੀ.ਏ.ਵੀ, ਪਬਲਿਕ ਸਕੂਲ ਨੇਸਟਾ ਅਟਾਰੀ ਦੇ ਹਰਕੀਰਤ ਸਿੰਘ ਵੱਲੋਂ ਹੱਥਾਂ ਵਿੱਚ ਚੀਰ ਫਾਰ ਇੰਡੀਆ ਦੇ ਪੋਸਟਰ ਫੜਕੇ ਪ੍ਰਦਸ਼ਨ ਕੀਤਾ l ਇਸ ਮੌਂਕੇ ਪ੍ਰਧਾਨ ਮੱਟੂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ 16 ਦੇ ਕਰੀਬ ਖਿਡਾਰੀ ਵੱਖ – ਵੱਖ ਖੇਡਾਂ ਲਈ ਚੁਣੇ ਗਏ ਹਨ l ਇਨਸਾਨੀਅਤ ਦੇ ਨਾਤੇ ਇਹ ਸਾਡੇ ਸਾਰਿਆਂ ਦਾ ਇਖ਼ਲਾਖੀ ਫਰਜ਼ ਬਣਦਾ ਕਿ ਅਸੀਂ ਸਾਰੇ ਭਾਰਤੀ ਓਲੰਪਿਕ ਟੀਮ ਦੇ ਖਿਡਾਰੀਆਂ ਦੀ ਹੌਸਲਾ ਹਫ਼ਜ਼ਾਈ ਕਰੀਏ ਤਾਂਕਿ ਓਲਿੰਪਿਕ ਖੇਡਾਂ ਦੇ ਮੁੱਖ ਉਦੇਸ਼ ‘ ਸਪੋਰਟਸ ਫਾਰ ਆਲ ਅਤੇ ਸਾਰੀ ਦੁਨੀਆਂ ਵਿੱਚ ਭਾਈਚਾਰਕ ਸਾਂਝੀ ਵਾਲਤਾ ਦੇ ਸੁਨੇਹੇ ਉੱਪਰ ਪਹਿਰਾ ਦਿੱਤਾ ਜਾ ਸਕੇ । ਚੀਅਰ ਫ਼ਾਰ ਇੰਡੀਆ ਐਂਡ ਚੀਅਰ ਫ਼ਾਰ ਓਲੰਪਿਕ ਟੀਮ ਦੇ ਨਾਅਰੇ ਨੂੰ ਅੱਗੇ ਤੋਰਿਏ l ਪ੍ਰਧਾਨ ਮੱਟੂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਉਲੰਪਿਕ ਖੇਡਾਂ ਜੋ ਕਿ ਸੰਸਾਰ ਦੀ ਪ੍ਰਾਚੀਨ ਸੱਭਿਅਤਾ ਦਾ ਇੱਕ ਅਭਿੰਨ ਅੰਗ ਹਨ ਤੇ ਆਧੁਨਿਕ ਸੰਸਾਰ ਵਿਚ ਇਹਨਾਂ ਖੇਡਾਂ ਵਿਚ ਭਾਗ ਲੈਣਾਂ ਤੇ ਤਗਮੇ ਜਿੱਤਣਾ ਕਿਸੇ ਵੀ ਦੇਸ਼ ਦੇ ਲਈ ਮਾਣ ਸਨਮਾਨ ਵਾਲੀ ਗੱਲ ਮੰਨੀ ਜਾਂਦੀ ਹੈ ।ਉਲੰਪਿਕ ਖੇਡਾਂ ਅੱਜ ਸੰਸਾਰ ਦੀਆਂ ਉਹ ਸਰਵੋਤਮ ਖੇਡਾਂ ਹਨ ਜਿਨ੍ਹਾਂ ਦਾ ਆਪਣਾ ਵੱਖਰਾ ਸੰਵਿਧਾਨ ਹੈ ਤੇ ਇਸ ਸੰਵਿਧਾਨ ਦੇ ਨਾਲ ਹੀ ਸੰਸਾਰ ਭਰ ਦੀਆਂ ਖੇਡ ਸੰਸਥਾਵਾਂ ਜੁੜੀਆਂ ਹੋਈਆਂ ਹਨ ਤੇ ਇਸਦੇ ਨਿਯਮਾਂ ਮੁਤਾਬਿਕ ਹੀ ਆਪਣੇ ਨਿਯਮ ਬਣਾਂਉਦੀਆ ਹਨl

  ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਖੇਡਾਂ ਭਾਵੇਂ ਪਿਛਲੇ ਸਾਲ ਕੋਰੋਨਾ ਕਰਕੇ ਜਾਪਾਨ ਦੇ ਟੋਕਿਉ ਸ਼ਹਿਰ ਵਿਚ ਨਹੀਂ ਹੋ ਪਾਈਆਂ ਸਨ ਤੇ ਇਹਨਾਂ ਖੇਡਾਂ ਨੂੰ ਇੱਕ ਸਾਲ ਲਈ ਟਾਲ ਦਿੱਤਾ ਗਿਆ ਸੀ ਇਸ ਸਾਲ 32 ਵੀਆਂ ਉਲੰਪਿਕ ਖੇਡਾਂ ਦਾ ਬਿਗਲ ਵੱਜ ਚੁੱਕੈ । ਉਲੰਪਿਕ ਮਸ਼ਾਲ ਟੋਕੀਓ ਦੇ ਨੈਸ਼ਨਲ ਸਟੇਡੀਅਮ ਵਿਚ ਜਗਣ ਵਾਲੀ ਹੈ । ਟੋਕਿਉ ਉਲੰਪਿਕ ਖੇਡਾਂ ਤੈਅ ਸਮੇਂ ਮੁਤਾਬਿਕ ਹੁਣ ਰਹੀਆਂ ਹਨ l ਕੁਲ ਦੁਨੀਆ ਦੀਆਂ ਨਜ਼ਰਾਂ ਟੋਕੀਓ ਤੇ ਟਿਕੀਆਂ ਹੋਣਗੀਆਂ । ਜਿਨ੍ਹਾਂ ਵਿੱਚ 206 ਦੇਸ਼ਾਂ ਦੇ ਤਕਰੀਬਨ 11091 ਖਿਡਾਰੀ ਭਾਗ ਲੈਣਗੇ ।ਇਹਨਾਂ ਖੇਡਾਂ ਵਿੱਚ ਭਾਰਤ ਦੇ ਵੀ ਤਕਰੀਬਨ ਸਵਾ ਸੌ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈਣਗੇ । ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਭਾਰਤ ਵਾਸੀ ਆਸ ਕਰ ਰਹੇ ਹਨ ਕਿ ਹਜ਼ਾਰ ਤੋਂ ਵੱਧ ਮੈਡਲਾਂ ਵਿਚੋਂ ਘੱਟੋ-ਘੱਟ ਦਸ-ਬਾਰਾਂ ਤੇ ਮੈਡਲ ਤਾਂ ਭਾਰਤੀ ਖਿਡਾਰੀ ਜ਼ਰੂਰ ਜਿੱਤਣਗੇ । ਭਾਰਤ ਦੇ ਖਿਡਾਰੀ ਭਾਵੇਂ 16 ਪ੍ਰਕਾਰ ਦੀਆਂ ਖੇਡਾਂ ਵਿਚ ਭਾਗ ਲੈ ਰਹੇ ਹਨ, ਪਰ ਮੈਡਲ ਜਿੱਤਣ ਦੀ ਵਧੇਰੇ ਆਸ ਹਾਕੀ , ਸ਼ੂਟਿੰਗ , ਕੁਸ਼ਤੀਆਂ , ਮੁੱਕੇਬਾਜ਼ੀ , ਬੈਡਮਿੰਟਨ , ਤੀਰਅੰਦਾਜ਼ੀ, ਸ਼ਾਟ-ਪੁੱਟ ਅਤੇ ਹੋਰ ਖੇਡਾਂ ਵਿਚੋਂ ਹੀ ਰੱਖੀ ਜਾ ਰਹੀ ਹੈ । ਅੱਜ ਦੇਸ਼ ਦੇ ਸਕੂਲਾਂ ਤੋਂ ਲੈ ਕੇ ਵੱਡੇ ਤੋਂ ਵੱਡੇ ਅਦਾਰੇ ਨੂੰ ਇਹਨਾਂ ਦੇਸ਼ ਦੇ ਅਸਲ ਨਾਇਕਾਂ ਦੇ ਹੱਕ ਵਿਚ ਖੜਣਾ ਚਾਹੀਦਾ ਹੈ ਤੇ ਦੇਸ਼ ਭਰ ਵਿਚ ਇਹੋ ਜਿਹੀ ਲਹਿਰ ਚਲਾ ਦੇਣੀ ਚਾਹੀਦੀ ਹੈ ਕਿ । ਉਲੰਪਿਕ ਖੇਡਾਂ ਵਿਚ ਭਾਗ ਲੈਣ – ਜਾ ਰਹੇ ਖਿਡਾਰੀਆਂ ਦਾ ਚਾਅ ਦਸ ਗੁਣਾ ਵਧ ਜਾਵੇ , ਆਉ ਆਪਣੇ ਦੇਸ਼ ਦੇ ਖੇਡ ਸਿਤਾਰਿਆਂ ਨੂੰ ਪਲਕਾਂ ਤੇ ਬਿਠਾਈਏ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img