ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਨੇ ਵਰੇਗੰਢ ਮੌਂਕੇ ਐਵਾਰਡ ਸਮਾਗਮ ਕਰਵਾਇਆ

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਨੇ ਵਰੇਗੰਢ ਮੌਂਕੇ ਐਵਾਰਡ ਸਮਾਗਮ ਕਰਵਾਇਆ

ਪਿੱਛਲੇ 18 ਸਾਲ ਤੋਂ ਹਰੇਕ ਗਤੀਵਿਧੀ ਚ’ ਹਿੱਸਾ ਲੈਣ ਤੇ ਡਾਇਰੈਕਟਰ ਅੰਜਨਾ ਸੇਠ ਸਨਮਾਨਿਤ

ਅੰਮ੍ਰਿਤਸਰ, 5 ਜੁਲਾਈ (ਗਗਨ) – ਕਾਮਯਾਬੀ ਤੇ ਸਭ ਦਾ ਹੱਕ ਹੈ । ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ । ਜੇ ਕੋਈ ਮਿਹਨਤ ਕਰੇਗਾ ਤਾਂ ਹੀ ਕਾਮਯਾਬ ਹੋਵੇਗਾ ਅਤੇ ਅੱਗੇ ਵਧੇਗਾ । ਹਰ ਮਨੁੱਖ ਜਿਹੜਾ ਮਰਜ਼ੀ ਖੇਤਰ ਚੁਣ ਕੇ ਕਾਮਯਾਬ ਹੋ ਸਕਦਾ ਹੈ । ਇਸੇ ਤਰਾਂ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਖੇਡ ਖੇਤਰ ਨੂੰ ਚੁਣ ਕੇ 100 ਦੇ ਕਰੀਬ ਕੌਮੀਂ,ਰਾਜ ਅਤੇ ਜ਼ਿਲ੍ਹਾ ਪੱਧਰੀ ਖਿਡਾਰੀ ਪੈਦਾ ਕਰਕੇ ਇੰਡੀਆ ਬੁੱਕ ਰਿਕਾਰਡ ਵਿੱਚ ਕੌਮੀਂ ਪੱਧਰ ਤੇ ਆਪਣਾ ਨਾਂਅ ਰੋਸ਼ਨ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ 18 ਸਾਲ ਸਫ਼ਲਤਾਪੂਰਵਕ ਪੂਰੇ ਕਰਨ ਅਤੇ 19ਵੀਂ ਵਰੇਗੰਢ ਮੌਂਕੇ ਸਾਦ੍ਹਾ ਅਤੇ ਪ੍ਰਭਾਵਸ਼ਾਲੀ ਐਵਾਰਡ ਸਮਾਗਮ ਕਰਵਾਇਆ ਗਿਆ l ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਪਿੱਛਲੇ 18 ਸਾਲ ਤੋਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਕਰਵਾਈ ਗਈ ਹਰੇਕ ਗਤੀਵਿਧੀ ਚ’ ਹਿੱਸਾ ਲੈਣ ਵਾਲੇ ਹੋਲੀ ਹਾਰਟ ਪ੍ਰੇਜੀਡੈਂਸੀ ਸਕੂਲ ਲੋਹਾਰਕਾਂ ਰੋਡ ਦੇ ਡਾਇਰੈਕਟਰ ਸ਼੍ਰੀਮਤੀ ਅੰਜਨਾ ਵਿਜੈ ਸੇਠ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਸ਼੍ਰੀਮਤੀ ਸੇਠ ਨੇ ਕਲੱਬ ਦੇ ਸਮੂਹ ਮੇਂਬਰਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਪਿੱਛਲੇ 18 ਸਾਲ ਤੋਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਬੈਨਰ ਹੇਠ ਨੌਜਵਾਨ ਲੜਕੇ-ਲੜਕੀਆਂ ਨੂੰ ਅਜੋਕੇ ਸਮੇਂ ਦਾ ਹਾਣੀ ਬਣਨ ਲਈ ਅਥਲੇਟਿਕ੍ਸ, ਕਬੱਡੀ, ਕ੍ਰਿਕਟ,ਵਾਲੀਬਾਲ ਅਤੇ ਬਾਕਸਿੰਗ ਦੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨl

ਇਸ ਤੋਂ ਇਲਾਵਾਂ ਮੱਟੂ ਜੀ ਨੇ 148 ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਦੇ ਇੱਕ ਲੱਖ ਤਿੰਨ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਹਾਸਤਾਖ਼ਰ ਮੁਹਿੰਮ ਰਾਹੀਂ ਭਰੂਣ ਹੱਤਿਆ ਖਿਲਾਫ “ਬੇਟੀ ਬਚਾਓ,ਬੇਟੀ ਪੜ੍ਹਾਓ” ਮੁਹਿੰਮ ਨਾਲ ਜ਼ੋੜ ਕੇ ਇੰਡੀਆ ਬੁੱਕ ਰਿਕਾਰਡ ਵਿੱਚ ਨਾਂ ਦਰਜ਼ ਕਰਵਾਇਆ ਅਤੇ ਭਾਰਤ ਤੇ 100 ਟਾਪ ਭਾਰਤੀਆਂ ਵਿੱਚ ਨਾਂਅ ਲਿਖਵਾਇਆ ਹੈl ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਖੇਡਾਂ ਇੱਕ ਅਜਿਹਾ ਖੇਤਰ ਹੈ ਜਿੱਥੋ ਆਦਮੀ ਬਹੁਤ ਕੁੱਝ ਸਿੱਖਦਾ ਹੈ। ਖੇਡਾਂ ਰਾਹੀਂ ਜਿੱਤਾ – ਹਾਰਾਂ ਪ੍ਰਾਪਤ ਕਰਕੇ ਆਦਮੀ ਜਿੰਦਗੀ ਦੀਆਂ ਜਿੱਤਾਂ – ਹਾਰਾਂ ਨੂੰ ਹੰਢਾਉਣ ਜੋਗਾ ਹੋ ਜਾਂਦਾ ਹੈ । ਖੇਡ ਮੈਦਾਨ ਕੇਵਲ ਖਿਡਾਰੀਆਂ ਲਈ ਹੀ ਨਹੀਂ ਸਗੋਂ ਆਮ ਆਦਮੀਆਂ ਲਈ ਵੀ ਬਣੇ ਹਨ । ਨੌਜਵਾਨ ਪੀੜੀ ਜੋ ਕਿ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਰਹੀ ਹੈ ਖੇਡਾਂ ਕਰਕੇ ਆਪਣੇ ਸਰੀਰ ਨੂੰ ਸਹੀ ਸੇਧ ਦੇ ਸਕਦੀ ਹੈ । ਜ਼ਿੰਦਗੀ ਦੀਆਂ ਸਮੱਸਿਆਵਾਂ ਤੋਂ ਭੱਜ ਕੇ ਖੁਦਕੁਸ਼ੀਆਂ ਕਰਨ ਵਾਲੇ ਮਨੁੱਖਾਂ ਲਈ ਖੇਡਾਂ ਬਹੁਤ ਵੱਡਾ ਸਬਕ ਹਨ । ਖੇਡਾਂ ਵਿੱਚ ਖਿਡਾਰੀ ‘ ਸਪੋਰਟਸ ਮੈਨ ਸਪਰਿਟ ’ ਦਾ ਪ੍ਰਗਟਾਵਾ ਕਰਦਾ ਹੋਇਆ ਹਾਰ ਨੂੰ ਵੀ ਬਰਦਾਸ਼ਤ ਕਰਦਾ ਹੈ । ਇਸ ਲਈ ਹਰ ਆਦਮੀ ਨੂੰ ਖੇਡ ਮੈਦਾਨ ਵਿੱਚ ਜਾਣਾ ਚਾਹੀਦਾ ਹੈ । ਇਸ ਮੌਂਕੇ ਡਾਇਰੈਕਟਰ ਅੰਜਨਾ ਵਿਜੈ ਸੇਠ,ਪ੍ਰਿੰਸੀਪਲ ਵਿਕਰਮ ਸੇਠ, ਪ੍ਰਿੰਸੀਪਲ ਸ਼ਿਲਪਾ ਸੇਠ, ਬਲਜਿੰਦਰ ਸਿੰਘ ਮੱਟੂ,ਅੰਜੂ ਬਾਲਾ,ਸੁਨੀਤਾ ਸੋਨੀ,ਅਨੀਤਾ,ਮਨਮੋਹਨ ਕੁਮਾਰੀ,ਨੀਸ਼ੀ ਕੁਮਾਰੀ,ਬਿੰਦੀਆ,ਰੀਟਾ,ਸਵਿਤਾ ਜੈਨ, ਪ੍ਰਿਆ,ਸੁਮਨ ਦੇਵਗਨ,ਨੰਦਿਤਾ,ਨਿਧਾ, ਕੁਲਵੰਤ,ਨਵੇਤਾਐੱਸ.ਸ਼ਾਲਿਨੀ,ਕ੍ਰਿਤਕਾਂ ਵਿਸ਼ਾਵਜਯੋਤਿ ਅਤੇ,ਅਮਨਦੀਪ ਸਿੰਘ ਅਤੇ ਮੌਜੂਦ ਸੀ l

Bulandh-Awaaz

Website: