ਸਰਮਾਏਦਾਰਾਂ ਦੇ ਯੁੱਗ ਵਿੱਚ ਆਮ ਵਰਗ ਦੀ ਜਿੰਦਗੀ ਗੁਲਾਮ ਵਾਂਗ ਬਣ ਕੇ ਰਹਿ ਗਈ – ਰਵਿੰਦਰ ਸਿੰਘ ਬ੍ਰਹਮਪੁਰਾ

ਸਰਮਾਏਦਾਰਾਂ ਦੇ ਯੁੱਗ ਵਿੱਚ ਆਮ ਵਰਗ ਦੀ ਜਿੰਦਗੀ ਗੁਲਾਮ ਵਾਂਗ ਬਣ ਕੇ ਰਹਿ ਗਈ – ਰਵਿੰਦਰ ਸਿੰਘ ਬ੍ਰਹਮਪੁਰਾ

ਤਰਨਤਾਰਨ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਸਰਮਾਏਦਾਰਾਂ,ਵੱਡੇ ਘਰਾਣਿਆਂ ,ਪ੍ਰਫੁਲਿਤ ਘਰਾਣਿਆਂ ਦੀ ਪਕੜ ਅਰਥਚਾਰੇ ਤੇ ਬਹੁਤਾਤ ਵਿੱਚ ਹੋਣ ਕਾਰਨ ਅੱਜ ਗਰੀਬ,ਮਿਹਨਤਕਸ਼,ਕਿਸਾਨ,ਦਿਹਾੜੀਦਾਰ ਮਤਲਬ ਉਹ ਬੰਦਾ ਜੋ ਦਸਾਂ ਨਹੁੰਾਂ ਦੀ ਕਿਰਤ ਕਮਾਈ ਚ ਵਿਸ਼ਵਾਸ਼ ਰੱਖਣ ਵਾਲਾ ਇਨਾ ਵੱਡੇ ਘਰਾਣਿਆਂ ਨੇ ਰੋਲ ਦਿੱਤਾ ਹੈ । ਜੀਵਨ ਦੇ ਮਾਪ-ਦੰਡ ਬਦਲ ਗਏ ਹਨ,ਕੁੁਝ ਸਿਆਤਦਾਨਾਂ ਨੇ ਰਾਜਨੀਤੀ ਨੂੰ ਪੇਸ਼ਾ ਬਣਾ ਲਿਆ ਹੈ , ਸਿਧਾਂਤਕ ਕਦਰਾਂ ਕੀਮਤਾਂ ਦੀ ਕਮੀ ਆ ਗਈ ਤੇ ਦੇਸ਼ ਤਰੱਕੀ ਦੇ ਰਾਹ ਵੱਲ ਜਾਣ ਦੀ ਬਿਜਾਏ ਨਿਘਾਰ ਵੱਲ ਧੱਕਿਆ ਜਾ ਰਿਹਾ ਹੈ । ਸਰਕਾਰਾਂ ਲੋਕਾਂ ਦੀਆਂ ਹੁੰਦੀਆਂ ਹਨ।

ਰਾਜਨੀਤੀਵਾਨਾਂ ਨੂੰ ਚਾਹੀਦਾ ਤਾਂ ਸੀ ਕਿ ਉਹ ਕਿਰਤ ਕਮਾਈ ਚ ਵਿਸ਼ਵਾਸ਼ ਰੱਖਣ ਵਾਲੇ ਤੇ ਹੱਥੀ ਹੁਨਰਾਂ ਨੂੰ ਬੜਾਵਾ ਦੇਣ ਪਰ ਅਜਿਹਾ ਨਹੀ ਕੀਤਾ ਗਿਆ ,ਜਿਸ ਦਾ ਸਿੱਟਾ ਪੰਜਾਬ ਦੇ ਦੇਸ਼ ਭੁਗਤ ਰਿਹਾ ਹੈ । ਉਕਤ ਗੱਲਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੀਨੀਅਰ ਆਗੂ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਫਤਿਹਾਬਾਦ ਵਿਖੇ ਸ ਕਸ਼ਮੀਰ ਸਿੰਘ ਦੇ ਗ੍ਰਹਿ ਪਹੁੰਚੇ ਅਹੁਦੇਦਾਰਾਂ,ਵਰਕਰਾਂ ਨਾਲ ਮੀਟਿੰਗ ਉਪਰੰਤ ਕੀਤਾ । ਉਨਾ ਕਿਹਾ ਕਿ ਸਰਮਾਏਦਾਰਾਂ ਦੇ ਯੁੱਗ ਵਿੱਚ ਆਮ ਵਰਗ ਦੀ ਜਿੰਦਗੀ ਗੁਲਾਮ ਵਾਂਗ ਬਣ ਕੇ ਰਹਿ ਗਈ ਹੈ । ਹਰ ਉਹ ਵਿਅਕਤੀ ਜੋ ਸਾਰਾ ਦਿਨ ਮਿਹਨਤ ਕਰਕੇ ਘਰ ਜਾਂਦਾ ਹੈ ਉਸ ਨੂੰ 200,300 ਰੁਪਏ ਦਿਹਾੜੀ ਦੇ ਕੇ ਤੋਰ ਦਿੱਤਾ ਜਾਂਦਾ ਹੈ ਇਹ ਡੰਗ ਟਪਾਉ ਨੀਤੀ ਹੈ ਜੋ ਵੱਡੇ ਵੱਡੇ ਮੁਲਕਾਂ ਨੂੰ ਅਸਫਲ ਕਰ ਦਿੰਦੀ ਹੈ।

ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਖਾਤਰ ਚੋਣ ਮੈਨੀਫੈਸਟੋ ਚ ਵਾਅਦਿਆਂ ਦੇ ਅੰਬਾਰ ਲਾ ਦਿੱਤੇ। ਇਵੇ ਦੇ ਵਾਅਦੇ ਕੀਤੇ ਗਏ ਕਿ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਹੁਣ ਸਾਨੂੰ ਬਾਦਲਾਂ ਤੋ ਬਚਾਉਣਗੇ ਪਰ ਬਹੁਤ ਹੀ ਨਿਰਾਸ਼ਾ ਨਾਲ ਕਹਿਣਾ ਪੈ ਰਿਹਾ ਹੈ ਕਿ ਕੈਪਟਨ ਤਾਂ ਬਾਦਲਾਂ ਤੋ ਵੀ ਵੱਡਾ ਗਦਾਰ ਨਿਕਲਿਆ ,ਜਿਸ ਨੇ ਚੰਦ ਵੋਟਾਂ ਖਾਤਰ ਗੁਟਕਾ ਸਾਹਿਬ ਤੇ ਸਹੁੰ ਖਾਧੀ ਸੀ ਕਿ ਮੈ ਨਸ਼ਿਆ ਦਾ ਕੋਹੜ ਖਤਮ ਕਰੂਗਾ । ਨੌਕਰੀਆਂ ਲਈ ਨੌਜੁਆਨਾਂ ਨੂੰ ਕਿਨਾ ਅਤਿਆਚਰ ਸਹਿਣਾ ਪੈ ਰਿਹਾ ਹੈ । ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਮੁੱਕ ਨਹੀ ਰਿਹਾ । ਉਨਾ ਕਿਹਾ ਕਿ ਜੇਕਰ ਹੁਣ ਵੀ ਸਾਨੂੰ ਹੋਸ਼ ਨਾ ਆਈ ਤਾਂ ਉਹ ਵਕਤ ਦੂਰ ਨਹੀ ਜਦ ਪੰਜਾਬ ਨੂੰ ਇਨਾ ਲੋਟੂ ਹੁਕਮਰਾਨਾਂ ਤੋ ਬਚਾਉਣਾ ਔਖਾ ਹੋ ਜਾਵੇਗਾ । ਇਸ ਲਈ ਸਾਨੂੰ ਸਭ ਨੂੰ ਇਕਜੁਟਤਾ ਦਿਖਾ ਕੇ ਚੋਥੇ ਫਰੰਟ ਨੂੰ ਤਿਆਰ ਕਰਨਾ ਚਾਹੀਦਾ ਹੈ।

ਸ. ਬ੍ਰਹਮਪੁਰਾ ਨੇ ਮੋਦੀ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਉਹ ਇਕ ਕਿਸਾਨ,ਮਜਦੂਰ ਨਾਲ ਕੰਮ ਕਰ ਕੇ ਦਿਖਾਉਣ ਫਿਰ ਉਨਾ ਨੂੰ ਅਹਿਸਾਸ ਹੋਵੇਗਾ ਕਿ ਸਾਰਾ ਦਿਨ ਹੱਡ ਤੋੜਵੀ ਮਿਹਨਤ ਕਰ ਕੇ ਜਦੋ ਬੰਦਾ ਘਰ ਜਾਂਦਾ ਹੈ ਤਾਂ ਰਸੋਈ ਖਾਲੀ ਹੁੰਦੀ ਹੈ । ਉਨਾ ਕਿਹਾ ਕਿ ਸਾਨੂੰ ਨਹੀ ਚਾਹੀਦਾ ( ਡਿਜੀਟਲ ਭਾਰਤ ) ਸਾਡੇ ਲਈ ਬਸ ਮਹਿੰਗਾਈ ਘੱਟ ਕਰ ਦੋ ਨਹੀ ਤਾਂ ਲੋੋਕਾਂ ਦੇ ਰੋਹ ਚ ਬਹੁਤ ਤਾਕਤ ਹੁੰਦੀ ਹੈ ਤੇ ਉਹ ਤੁਹਾਨੂੰ ਸਤਾ ਤੋ ਸਤਾਹੀਣ ਵੀ ਕਰ ਸਕਦੇ ਹਨ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਫਤਿਹਾਬਾਦ ਬਲਵਿੰਦਰ ਸਿੰਘ ਵੇਈਂਪੂਈਂ ਮੈਂਬਰ ਐਸਜੀਪੀਸੀ , ਤਜਿੰਦਰ ਸਿੰਘ ਪਿ੍ਰੰਸ ਭਰੋਵਾਲ ਬਲਾਕ ਸੰਮਤੀ ਮੈਬਰ, ਜਗਜੀਤ ਸਿੰਘ ਮੈਬਰ ਪੰਚਇਤ, ਗੁਰਭੇਜ ਸਿੰਘ ਚੱਕੀ ਵਾਲੇ, ਅੰਗਰੇਜ ਸਿੰਘ ਮਾਹੀਵਾਲ ,ਹਰੀਸ਼ ਕੁਮਾਰ ਗੁਜਰ,ਚਰਨਜੀਤ ਸਿੰਘ , ਰਜਿੰਦਰ ਸਿੰਘ ਤੇ ਰਣਜੀਤ ਸਿੰਘ ਧਰਮਿੰਦਰ ਸਿੰਘ ਫਤਿਆਬਾਦ ਆਦਿ ਹਾਜਰ ਸਨ।

Bulandh-Awaaz

Website:

Exit mobile version