ਅੰਮ੍ਰਿਤਸਰ, 22 ਮਈ (ਰਛਪਾਲ ਸਿੰਘ) -ਸ੍ਰੀ ਸਰਤਾਜਬੀਰ ਸਿੰਘ ਗੋਰਾਇਆ ਪ੍ਰਧਾਨ ਮਨਿਸਟੀਰਿਅਲ ਯੂਨੀਅਨ ਅੰਮ੍ਰਿਤਸਰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ ਆਪਣੇ ਪਿਛੇ ਪਤਨੀ ਸੋਨੀਆ, 13 ਸਾਲ ਦਾ ਲੜਕਾ ਅਤੇ 11 ਸਾਲ ਦੀ ਲੜਕੀ ਨੂੰ ਛੱਡ ਗਏ ਸਨ। ਸ੍ਰੀ ਸਰਤਾਜਬੀਰ ਸਿੰਘ ਮਨਿਸਟਰੀਅਲ ਯੂਨੀਅਨ ਸਿਖਿਆ ਵਿਭਾਗ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਵੀ ਰਹੇ ਹਨ ਅਤੇ ਮੌਜੂਦਾ ਸਮੇਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਿੱਚ ਜੂਨੀਅਰ ਸਹਾਇਕ ਵਜੋਂ ਸੇਵਾ ਨਿਭਾ ਰਹੇ ਸਨ। ਪੱਤਰਾਕਰਾਂ ਨਾਲ ਗੱਲਬਾਤ ਕਰਦਿਆਂ ਮੌਜੂਦਾ ਪ੍ਰਧਾਨ ਬਿਕਰਮਜੀਤ ਸਿਘ ਕਲੇਰ ਨੇ ਦੱਸਿਆ ਕਿ ਇਸ ਦੀ ਮੌਤ ਨਾਲ ਪਰਿਵਾਰ ਦੇ ਜਥੇਬੰਦੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਸ ਕਾਰਨ ਸਮੂਹ ਯੂਨੀਅਨ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਸ੍ਰੀ ਸਰਤਾਜਬੀਰ ਸਿੰਘ ਗੋਰਾਇਆ ਨੇ ਸਮੂਹ ਕਲੈਰੀਕਲ ਸਟਾਫ ਦਾ ਟਾਈਪ ਟੈਸਟ ਮੁਆਫ ਕਰਨ ਦੀ ਪਹਿਲ ਕਦਮੀ ਦੇ ਨਾਲ ਨਾਲ ਗਰੇਡ ਮਾਸਟਰ ਕਾਡਰ ਦੇ ਬਰਾਬਰ ਕਰਵਾਇਆ ਅਤੇ ਹੋਰ ਬਹੁੱਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਅੱਜ ਉਹਨਾਂ ਦਾ ਸਦੀਵੀ ਵਿਛੋੜਾ ਪੈ ਜਾਣ ਕਾਰਣ ਸਮੂਹ ਕਲੈਰੀਕਲ ਯੂਨੀਅਨ ਨੂੰ ਬਹੁੱਤ ਘਾਟਾ ਪਿਆ ਹੈ ।ਇਹਨਾਂ ਨੇ ਪੰਜਾਬ ਦੀ ਜਥੇਬੰਦੀ ਵਿੱਚ ਬਤੌਰ ਜਨਰਲ ਸਕੱਤਰ ਯੂਨੀਅਨ ਵਿੱਚ ਬਹੁੱਤ ਮਿਹਨਤ ਨਾਲ ਕੰਮ ਕੀਤਾ ਜਿਸ ਤਹਿਤ ਯੂਨੀਅਨ ਉਨ੍ਹਾਂ ਦੀ ਹਮੇਸ਼ਾਂ ਰਿਣੀ ਰਹੇਗੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ 26 ਮਈ, 2021 ਨੂੰ ਉਹਨਾਂ ਦੇ ਜੱਦੀ ਪਿੰਡ ਰਣਸੀਕੇ ਤਲਾ , ਨੇੜੇ ਡੇਰਾ ਬਾਬਾ ਨਾਨਕ ,ਬਟਾਲਾ ਰੋਡ ਵਿਖੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਪਵੇਗਾ । ਸਮੂਹ ਸੱਜਣਾ ਮਿੱਤਰਾਂ ਨੂੰ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਸਾਥੀ ਗੁਰਬਿੰਦਰ ਸਿੰਘ , ਗੁਰਸੇਵਕ ਸਿੰਘ ਸੁਖਦੇਵ ਸਿੰਘ, ਗੁਰਜੋਤ ਸਿੰਘ ਤੇ ਕੰਵਲਜੀਤ ਸਿੰਘ ਨੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ ਸਤਿਗੁਰੂ ਵਿਛੜੀ ਰੂਹ ਨੂੰ ਅਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਭਾਣਾ ਮੰਨਣ ਦਾ ਬਲ ਬਖਸ਼ੇ। ਫਾਇਲ ਫੋਟੋ ਸ੍ਰੀ ਸਰਤਾਜਬੀਰ ਸਿੰਘ ਗੋਰਾਇਆ ਪ੍ਰਧਾਨ ਮਨਿਸਟੀਰਿਅਲ ਯੂਨੀਅਨ ਅੰਮ੍ਰਿਤਸਰ
ਸਰਤਾਜਬੀਰ ਸਿੰਘ ਗੋਰਾਇਆ ਮਾਲਕ ਵੱਲੋਂ ਦਿੱਤੀ ਸਵਾਸਾਂ ਪੂੰਜੀ ਭੋਗਣ ਉਪਰੰਤ ਗੁਰੂ ਚਰਨਾਂ ਵਿੱਚ ਜਾ ਬਿਰਾਜੇ
