ਸਰਕਾਰ 1050 ਦੀ ਬਜਾਏ 3000 ਪਟਵਾਰੀਆਂ ਦੀ ਕਰੇ ਭਰਤੀ – ਢੀਂਡਸਾ, ਮੰਡੇਰ

ਸਰਕਾਰ 1050 ਦੀ ਬਜਾਏ 3000 ਪਟਵਾਰੀਆਂ ਦੀ ਕਰੇ ਭਰਤੀ – ਢੀਂਡਸਾ, ਮੰਡੇਰ

ਜਰਗ-ਪਾਇਲ 19 ਜੁਲਾਈ (ਲਖਵਿੰਦਰ ਸਿੰਘ ਲਾਲੀ) – ਅੱਜ ਸਮੁੱਚੇ ਪੰਜਾਬ ਵਿੱਚ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਸਘੰਰਸ਼ ਦੇ ਰਾਹ ਤੇ ਉਤਰੇ ਹੋਏ ਹਨ ਪਰ ਕੁੱਭਕਰਨੀ ਨੀਦ ਸੁੱਤੀ ਇਹ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਇਹਨਾ ਸਬਦਾ ਦਾ ਪ੍ਰਗਟਾਵਾ ਕਰਦਿਆਂ ਸੂਬਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ 2016 ਵਿੱਚ ਪਟਵਾਰ ਯੂਨੀਅਨ ਦੇ ਸਘੰਰਸ਼ ਤੋ ਬਾਅਦ ਅਕਾਲੀ ਸਰਕਾਰ ਵੱਲੋਂ ਜੋ ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ ਉਨਾਂ ਪਟਵਾਰੀਆਂ ਦਾ ਸਰਕਾਰ ਵੱਲੋਂ ਪਹਿਲਾ ਡੇਢ ਸਾਲ ਦੀ ਟ੍ਰੇਨਿੰਗ ਦੌਰਾਨ 5000 ਰੁਪਏ ਉਸਤੋਂ ਬਾਅਦ ਪਰਖ਼ ਕਾਲ ਦੇ ਨਾਮ ਤੇ ਤਿੰਨ ਸਾਲ 10166 ਰੁਪਏ ਤਨਖਾਹ ਦੈਕੇ ਅੱਜ ਤੱਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨਾ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਕਾਂਗਰਸ ਸਰਕਾਰ ਨੂੰ ਹੋਦ ਵਿੱਚ ਆਏ ਸਾਢੇ ਚਾਰ ਸਾਲ ਹੋ ਗਏ ਹਨ ਪਰ ਉਨ੍ਹਾਂ ਵੱਲੋਂ ਅਜੇ ਤੱਕ ਇੱਕ ਵੀ ਪਟਵਾਰੀ ਦੀ ਭਰਤੀ ਨਹੀ ਕੀਤੀ ਗਈ ਹੈ। ਅੱਜ ਪੰਜਾਬ ਦੇ ਮਾਲ ਮਹਿਕਮੇ ਵਿੱਚ ਇਹ ਹਾਲਾਤ ਹੋ ਗਏ ਹਨ ਕਿ 4800 ਪਟਵਾਰੀਆਂ ਦਾ ਕੰਮ ਸਿਰਫ 1900 ਪਟਵਾਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ।
ਸਰਕਾਰ ਵੱਲੋ 1050 ਪਟਵਾਰੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਲਗਪਗ ਪੋਣੇ ਤਿੰਨ ਲੱਖ ਬੱਚਿਆਂ ਤੋ ਫੀਸ ਭਰਾ ਲਈ ਹੈ ਜਿਸ ਸਬੰਧੀ ਹੁਣ ਸਰਕਾਰ ਪਟਵਾਰ ਯੂਨੀਅਨ ਪੰਜਾਬ ਦੇ ਦਬਾਅ ਥੱਲੇ ਆਕੇ 8 ਅਗੱਸਤ ਨੂੰ 1050 ਪਟਵਾਰੀਆਂ ਦਾ ਟੈਸਟ ਲੈਣ ਜਾ ਰਹੀ ਹੈ ਪਰ ਇਸ ਨਾਲ ਮਾਲ ਵਿਭਾਗ ਦਾ ਕੰਮ ਨਹੀ ਚੱਲੇਗਾ। ਇਸ ਲਈ ਪਟਵਾਰ ਯੂਨੀਅਨ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਮਾਲ ਮਹਿਕਮੇ ਦੇ ਮੌਜੂਦਾ ਹਾਲਾਤਾ ਨੂੰ ਦੇਖਦੇ ਹੋਏ ਸਰਕਾਰ 8 ਅਗੱਸਤ ਨੂੰ 1050 ਪਟਵਾਰੀਆਂ ਦੀ ਬਜਾਏ 3000 ਪਟਵਾਰੀਆਂ ਦੀ ਭਰਤੀ ਦਾ ਟੈਸਟ ਲਵੇ ਤਾਂ ਜੋ ਮਾਲ ਮਹਿਕਮੇ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਅਤੇ ਪਟਵਾਰੀ ਵੀ ਵਾਧੂ ਹਲਕਿਆਂ ਦੇ ਬੋਝ ਤੋ ਸੁਖਾਲੇ ਹੋ ਸਕਣ। ਹੋਰ ਜਾਣਕਾਰੀ ਦਿੰਦਿਆਂ ਵਧੀਕ ਸਕੱਤਰ ਮਲੇਰਕੋਟਲਾ ਹਰਦੀਪ ਸਿੰਘ ਰਾਜੂ ਮੰਡੇਰ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਮਹਿਕਮੇ ਵਿੱਚ ਵਿਭਾਗੀ ਟ੍ਰੇਨਿੰਗ ਸਰਵਿਸ ਤੋ ਬਾਹਰ ਨਹੀ ਹੈ ਇਹ ਟ੍ਰੇਨਿੰਗ ਸਰਵਿਸ ਦਾ ਹਿੱਸਾ ਹੁੰਦੀ ਹੈ, ਪਰ ਸਿਰਫ ਮਾਲ ਮਹਿਕਮੇ ਵਿੱਚ ਪਟਵਾਰੀਆਂ ਦੀ ਵਿਭਾਗੀ ਟ੍ਰੇਨਿੰਗ ਸਰਵਿਸ ਦਾ ਪਾਰਟ ਨਹੀ ਹੈ ਉਸਤੋ ਬਾਅਦ ਤਿੰਨ ਸਾਲ ਦਾ ਪਰਖ ਸਮਾਂ ਅਲੱਗ ਤੋ ਹੈ ਜਿਸਦੀ ਵਜਾਹ ਨਾਲ ਨਵੇ ਪਟਵਾਰੀਆਂ ਨੂੰ ਸਾਢੇ ਚਾਰ ਸਾਲ ਨਿਗੂਣੀ ਤਨਖਾਹ ਤੇ ਪੱਕੇ ਸਰਕਲ ਦੇ ਨਾਲ ਨਾਲ ਵਾਧੂ ਚਾਰਜ ਦਾ ਕੰਮ ਕਰਕੇ ਮਾਨਸਿਕ ਅਤੇ ਆਰਥਿਕ ਪੀੜਾ ਦਾ ਦਰਦ ਹਢਾਉਣਾ ਪੈਰਿਹਾ ਹੈ।

Bulandh-Awaaz

Website: