18 C
Amritsar
Wednesday, March 22, 2023

ਸਰਕਾਰੀ ਹਸਪਤਾਲਾਂ ਵਿੱਚ ਏਡਸ ਦਾ ਇਲਾਜ ਮੁਫਤ ਤੇ ਪਾਜਿਟਿਵ ਮਰੀਜ ਦੀ ਜਾਂਚ ਨੂੰ ਗੁਪਤ ਰੱਖਿਆ ਜਾਂਦਾ ਹੈ : ਡਾਕਟਰ ਮਨਪ੍ਰੀਤ

Must read

ਧਰਮਕੋਟ 5 ਮਾਰਚ (ਅਮਰੀਕ ਸਿੰਘ ਛਾਬੜਾ) – ਸਰਕਾਰੀ ਹਸਪਤਾਲਾਂ ਵਿੱਚ ਏਡਸ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ਅਤੇ ਜਾਂਚ ਉਪਰੰਤ ਪਾਜਿਟਿਵ ਮਰੀਜ ਦੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਡਿਸਪੈਂਸਰੀ ਤਲਵੰਡੀ ਭੰਗੇਰੀਆਂ ਦੀ ਡਾਕਟਰ ਮਨਪ੍ਰੀਤ ਕੌਰ ਨੇ ਪੀ ਐਚ ਸੀ ਢੁੱਡੀਕੇ ਵੱਲੋਂ ਡਾਕਟਰ ਸੁਰਿੰਦਰ ਸਿੰਘ ਝਮੱਟ ਦੀਆਂ ਵਿਸ਼ੇਸ਼ ਹਦਾਇਤਾਂ ਤੇਪਿੰਡ ਪਿੰਡ ਜਾਕੇ ਏਡਸ ਅਤੇ ਹੋਰ ਭਿਆਨਕ ਬੀਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜੀ ਗਈ ਪ੍ਰਚਾਰ ਵੈਨ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਪਹੁੰਚਣ ਤੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਅੱਗੇ ਕਿਹਾ ਗਰਭਵਤੀ ਔਰਤਾਂ ਨੂੰ ਏਡਸ ਦਾ ਟੈਸਟ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਜਰੂਰ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿ ਸਕਣ ਉਨ੍ਹਾਂ ਅੱਗੇ ਕਿਹਾ ਕਿ ਅੱਜਕਲ ਹਰ ਇੱਕ ਬੀਮਾਰੀ ਦਾ ਇਲਾਜ ਹੈ ਭਾਂਵੇ ਏਡਸ ਤੇ ਭਾਂਵੇ ਟੀ ਬੀ ਕਿਉਂ ਨਾਂ ਹੋਵੇ ਬੱਸ ਲੋੜ ਹੈ ਸਾਨੂੰ ਜਾਗਰੂਕ ਤੇ ਭੈਅ ਮੁਕਤ ਹੋ ਕੇ ਸਮੇਂ ਸਿਰ ਟੈਸਟ ਕਰਵਾਉਣ ਦੀ ਇਹ ਸਾਰੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੇ ਜਾਂਦੇ ਹੱਨ। ਉਨ੍ਹਾਂ ਅੱਗੇ ਕਿਹਾ ਸਾਨੂੰ ਏਡਸ ਦਾ ਸ਼ਿਕਾਰ ਹੋਏ ਮਰੀਜਾਂ ਨਾਲ ਪਿਆਰ ਅਤੇ ਨਿਮਰਤਾ ਤੇ ਹਮਦਰਦੀ ਨਾਲ ਪੇਸ਼ ਆ ਕੇ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਨਾਂ ਕਿ ਉਨ੍ਹਾਂ ਨਾਲ ਨਫਰਤ ਕਰਕੇ ਏਡਸ ਮਰੀਜ ਦੇ ਨਾਲ ਰਹਿਣ ਸਹਿਣ ਨਾਲ ਇੱਕ ਦੂਸਰੇ ਤੱਕ ਨਹੀਂ ਫੈਲਦਾ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਏਡਸ ਦੇ ਮਰੀਜ ਨਾਲ ਭੈੜਾ ਵਿਵਹਾਰ ਕਰਦਾ ਹੈ ਤਾਂ ਮਰੀਜ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਕਿਉਂਕਿ ਮਨੁੱਖੀ ਹੱਕ ਹਕੂਕ ਹਰੇਕ ਨੂੰ ਬਰਾਬਰਤਾ ਦਾ ਜਿਓਣ ਦਾ ਅਧਿਕਾਰ ਦਿੰਦੇ ਹਨ।

- Advertisement -spot_img

More articles

- Advertisement -spot_img

Latest article