ਸਰਕਾਰੀ ਸਕੀਮਾਂ ਦਾ ਲਾਭ ਲੈਣਾ ਆਮ ਆਦਮੀ ਲਈ ਖਾਲਾ ਜੀ ਦਾ ਵਾੜਾ ਨਹੀਂ
ਪੰਜਾਬ ਸਰਕਾਰ ਵਲੋਂ ਜਿੱਥੇ ਬਿਨਾ ਭੇਦ ਭਾਵ ਦੇ ਸਰਕਾਰੀ ਸਕੀਮਾਂ ਦੇ ਲਾਭ ਦਿੱਤੇ ਜਾਣ ਦੇ ਵਾਅਦੇ ਕੀਤੇ ਜਾ ਰਹੇ ਉਹ ਫੋਕੇ ਜਿਹੇ ਸਾਬਤ ਹੁੰਦੇ ਜਾਪਦੇ ਹਨ ਕਿਉਂਕਿ ਕਸਬਾ ਬੰਡਾਲਾ ਦੇ ਕਿਸਾਨ ਅੰਗੇਰਜ ਸਿੰਘ ਸਪੁੱਤਰ ਗੁਰਦੀਪ ਸਿੰਘ ਨੇ ਆਪਣਾ ਦੁਖੜਾ ਪ੍ਰੈਸ ਨੂੰ ਸੁਣਾਏ ਹੋਏ ਦੱਸਿਆ ਕਿ ਮੈਂ ਮਨਰੇਗਾ ਤਹਿਤ ਪਸ਼ੂਆਂ ਦੇ ਸ਼ੈੱਡ ਵਾਸਤੇ ਸਰਕਾਰ ਵਲੋਂ ਚਲਾਈ ਗਈ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਬਲਾਕ ਜੰਡਿਆਲਾ ਗੁਰੂ ਵਿਖੇ ਦਿੱਤੀ ਹੋਈ ਸੀ । ਉਨ੍ਹਾਂ ਦੱਸਿਆ ਕਿ ਖੇਤਰ ਦੀਆਂ ਕਈ ਪੰਚਾਇਤਾਂ ਵਿਚ ਅਧੀਨ ਆਉਂਦੇ ਘਰਾਂ ਵਿਚ ਸ਼ੈੱਡ ਬਣ ਚੁੱਕੇ ਹਨ ਪਰ ਬਾਬਾ ਜੱਸ ਹਵੇਲੀਆਂ ਦੀ ਗ੍ਰਾਮ ਪੰਚਾਇਤ ਵਿਚ ਕੋਈ ਵੀ ਸ਼ੈੱਡ ਨਹੀ ਤਿਆਰ ਕਰਵਾਇਆ ।

ਅੰਗਰੇਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਨਰੇਗਾ ਦਾ ਸੈਕਟਰੀ ਵੀ ਡੰਗ ਟਪਾਊ ਨੀਤੀ ਕਰਦਿਆਂ ਲਾਰੇ ਤੇ ਲਾਰਾ ਲਗਾਈ ਜਾ ਰਿਹਾ ਹੈ ਕਿ ਇਹ ਜਲਦੀ ਸ਼ੁਰੂ ਕਰਵਾਇਆ ਜਾਵੇ ਪਰ ਉਸ ਨੇ ਅਨੇਕਾਂ ਚਕੱੱਰ ਬਲਾਕ ਵਿਚ ਮਾਰੇ ਤੇ ਸਬੰਧਿਤ ਅਧਿਕਾਰੀਆਂ ਨੇ ਕੋਈ ਪੱਲਾ ਉਸ ਨੂੰ ਨਹੀਂ ਫੜਾਇਆ । ਇਸ ਸਬੰਧੀ ਬਲਾਕ ਦੇ ਏ.ਪੀ.ਓ. ਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਪ੍ਰਵਾਨਗੀ ਦੇਖ ਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ । ਅੰਗਰੇਜ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ. ਮੈਡਮ ਨੂੰ ਦੋ ਵਾਰ ਮਿਲਿਆ ਹਾ , ਤੇ ਉਨ੍ਹਾਂ ਕਿਹਾ ਕਿ ਤੁਹਾਡੀ ਪ੍ਰਵਾਨਗੀ ਅੱਜੇ ਨਹੀਂ ਆਈ ਤੇ ਆਉਣ ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹੋਰ ਵੀ ਗ੍ਰਾਮ ਪੰਚਾਇਤਾਂ ਵਿਚ ਸ਼ੈੱਡ ਬਣਾਏ ਗਏ ਹਨ ਉਹ ਜ਼ਿਆਦਾਤਰ ਅਸਰ ਰਸੂਖ਼ ਵਾਲੇ ਵਿਅਕਤੀਆ ਦੇ ਹਨ । ਜਦੋਂ ਕਿ ਸਰਕਾਰ ਵਲੋਂ ਸੁਰੂ ਕੀਤੀਆ ਸਕੀਮਾਂ ਦੇ ਯੋਗ ਲਾਭਪਾਤਰੀ ਲਾਭ ਲੈਣ ਦੇ ਹੱਕਦਾਰ ਹੁੰਦੇ ਹਨ , ਪਰ ਅਧਿਕਾਰੀਆ ਨੂੰ ਇਨਾ ਸਕੀਮਾ ਨੂੰ ਮੰਦੇਨਜਰ ਰੱਖਦੇ ਹੋਏ ਹਰੇਕ ਯੋਗ ਲਾਭਪਾਤਰੀਆ ( ਵਿਅਕਤੀਆ ) ਦੀਆ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਤਰਜੀਹ ਦੇਣੀ ਉਨਾ ਦਾ ਵੀ ਨੈਤਿਕ ਫਰਜ ਬਣਦਾ ਹੈ । ਤਾਂ ਜੋ ਲੋਕ ਸਰਕਾਰ ਵੱਲੋ ਚਲਾਈਆਂ ਜਾ ਰਹੀਆ ਸਕੀਮਾ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ ।