ਸਰਕਲ ਖਿਲਚੀਆਂ ਦੇ ‘ਅਕਾਲੀ ਆਗੂਆਂ ਵੱਲੋਂ ਹਲਕਾ ਬਾਬਾ ਬਕਾਲਾ ਤੋਂ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੂੰ ਟਿਕਟ ਦਿਤੇ ਜਾਣ ਦੀ ਕੀਤੀ ਗਈ ਮੰਗ

ਸਰਕਲ ਖਿਲਚੀਆਂ ਦੇ ‘ਅਕਾਲੀ ਆਗੂਆਂ ਵੱਲੋਂ ਹਲਕਾ ਬਾਬਾ ਬਕਾਲਾ ਤੋਂ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੂੰ ਟਿਕਟ ਦਿਤੇ ਜਾਣ ਦੀ ਕੀਤੀ ਗਈ ਮੰਗ

ਤਰਨ ਤਾਰਨ, 26 ਜੁਲਾਈ (ਬੁਲੰਦ ਆਵਾਜ ਬਿਊਰੋ) – ਸ੍ਰੋਮਣੀ ਅਕਾਲੀ ਦੱਲ ਸਰਕਲ ਖਿਲਚੀਆਂ ਦੀ ਮੀਟਿੰਗ ਗੁਰਦੁਆਰਾ ਚੋਲ੍ਹਾ ਸਾਹਿਬ ਕਾਲਕੇ ਵਿਖੇ ਸਰਕਲ ਪ੍ਰਧਾਨ ਨਿਰਮਲ ਸਿੰਘ ਬਿਲੂ ਦੀ ਪ੍ਰਧਾਨਗੀ ਹੇਠ ਹੋਈ । ਜਿਸ ‘ ਚ 28 ਪਿੰਡਾਂ ਦੇ ਲਗਭੱਗ ਪਰਟੀ ਦੇ ਅਹੁਦੇਦਾਰਾਂ ਅਤੇ ਚੋਣਵੇਂ ਵਰਕਰਾਂ ਨੇ ਭਾਗ ਲਿਆ। ਆਗੂਆਂ ਨੇ ਇਕ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਕਿਹਾ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਇਕ ਇਮਾਨਦਾਰ ਬੇਦਾਗ ਵਿਅਕਤੀ ਹਨ।

ਸ੍ਰੋਮਣੀ ਅਕਾਲੀ ਦੱਲ ਦੀ ਹਾਈ ਕਮਾਂਡ ਕੋਲੋਂ ਮੰਗ ਕੀਤੀ ਗਈ ਕਿ ਬਾਬਾ ਬਕਾਲਾ ਸਹਿਬ ਹਲਕੇ ਤੋਂ ਜਥੇਦਾਰ ਬਲਜੀਤ ਸਿੰਘ ਜਲਾਲਉਮਾਂ ਨੂੰ ਹੀ ਬਾਬਾ ਬਕਾਲਾ ਸਾਹਿਬ ਤੋਂ ਟਿਕਟ ਦਿਤੀ ਜਾਵੇ। ਸ੍ਰੋਮਣੀ ਅਕਾਲੀ ਦੱਲ ਦੇ ਵਰਕਰ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਹਨ , ਅਕਾਲੀ ਆਗੂਆ ਨੇ ਕਿਹਾ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾ ਕੇ ਇਹ ਸੀਟ ਪਾਰਟੀ ਹਾਈ ਕਮਾਂਡ ਦੀ ਝੋਲੀ ਵਿਚ ਪਾਵਾਂਗੇ। ਇਸ ਮੋਕੇ ਤੇ ਨਿਰਮਲ ਸਿੰਘ ਬਿਲੂ ਪ੍ਰਧਾਨ ਸਰਕਲ ਖਿਲਚੀਆਂ ,ਜਥੇਦਾਰ ਪੂਰਨ ਸਿੰਘ ਖਿਲਚੀਆਂ , ਅਜਮਿੰਦਰ ਸਿੰਘ ਸਾਹਬਾ, ਜਸਵਿੰਦਰ ਸਿੰਘ ਖਾਲਸਾ ਖਿਲਚੀਆਂ, ਰਜਿੰਦਰ ਸਿੰਘ ਲਿਧੜ , ਅਜੀਤ ਸਿੰਘ ਧਿਆਂਨਪੁਰ, ਮਾਸਟਰ ਕੁੰਨਣ ਸਿੰਘ, ਡਾਕਟਰ ਕੁਲਵਿੰਦਰ ਸਿੰਘ ਬਾਣੀਆਂ,ਬਿਲੂ ਸਰਲੀ , ਆਦਿ ਆਗੂਆਂ ਨੇ ਵੀ ਇਕਠ ਨੂੰ ਸੰਬੋਧਨ ਕੀਤਾ ।

Bulandh-Awaaz

Website: