Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਸਰਕਟ ਹਾਊਸ ਮੀਟਿੰਗ ਕਰਨ ਪੁੱਜੇ ਕਿਸਾਨਾਂ ਨੂੰ ਬੰਦ ਮਿਲੇ ਬੂਹੇ

ਪਟਿਆਲਾ, 5 ਮਈ (ਰਛਪਾਲ ਸਿੰਘ)  ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਘੱਟ ਕੀਮਤ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਸਵਾ ਮਹੀਨੇ ਤੋਂ ਇੱਥੇ ਵਾਈਪੀਐੱਸ ਚੌਕ ਵਿੱਚ ਧਰਨਾ ਲਾ ਕੇ ਬੈਠੇ ਕਿਸਾਨ ਅੱਜ ਸਰਕਾਰ ਦੀ ਕਮੇਟੀ ਨਾਲ ਮੀਟਿੰਗ ਮੁਲਤਵੀ ਹੋਣ ਤੋਂ ਭੜਕ ਗਏ। ਕਿਸਾਨਾਂ ਨੂੰ ਮੀਟਿੰਗ ਦੇ ਮੁਲਤਵੀ ਹੋਣ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਟਰੈਕਟਰਾਂ ’ਤੇ ਸਵਾਰ ਹੋ ਕੇ ਸਥਾਨਕ ਸਰਕਟ ਹਾਊਸ ਪੁੱਜੇ ਜਿਥੇ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਕਿਸਾਨਾਂ ਨੇ ਸਰਕਟ ਹਾਊਸ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਕਾਰਨ ਕਿਸਾਨ ਰੋਹ ਵਿਚ ਆ ਗਏ। ‘ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਅੱਜ ਸਾਰਾ ਦਿਨ ਪੁਲੀਸ ਨੂੰ ਵਖਤ ਪਾਈ ਰੱਖਿਆ। 

ਕਿਸਾਨ ਆਗੂ ਗੇਟ ਅੱਗੇ ਹੀ ਟਰੈਕਟਰਾਂ ’ਤੇ ਬੈਠੇ ਰਹੇ। ਦੋ ਘੰਟਿਆਂ ਮਗਰੋਂ ਵੀ ਮੀਟਿੰਗ ਮੁਲਤਵੀ ਹੋਣ ਦਾ ਕਾਰਨ ਨਾ ਪਤਾ ਲੱਗਣ ’ਤੇ ਡਿੱਕੀ ਜੇਜੀ ਸਰਕਟ ਹਾਊਸ ਅੰਦਰ ਜਾਣ ਦੀ ਜ਼ਿੱਦ ਕਰਨ ਲੱਗ ਪਏ। ਇਸ ਦੌਰਾਨ ਜਿਵੇਂ ਹੀ ਉਨ੍ਹਾਂ ਟਰਕੈਟਰ ਸਟਾਰਟ ਕੀਤਾ ਤਾਂ ਪੁਲੀਸ ਮੁਲਾਜ਼ਮ ਗੇਟ ਅੱਗੇ ਖੜ੍ਹੇ ਹੋ ਗਏ। 

ਡਿੱਕੀ ਜੇਜੀ ਨੇ ਕਿਹਾ ਕਿ 30 ਅਪਰੈਲ ਨੂੰ ਜਦੋਂ ਕਿਸਾਨਾ ਨੇ ਅੱਠ  ਘੰਟੇ ਨਿਊ ਮੋਤੀ ਬਾਗ ਪੈਲੇਸ ਘੇਰ ਕੇ ਰੱਖਿਆ, ਤਾਂ 4 ਮਈ ਨੂੰ ਮੀਟਿੰਗ ਮੁਕੱਰਰ ਕਰਵਾਈ ਗਈ ਸੀ ਪਰ ਅੱਜ ਕਿਸੇ ਅਧਿਕਾਰੀ ਦੇ ਨਾ ਪੁੱਜਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਪ੍ਰਸ਼ਾਸਨ ਨੇ ਮਹਿਲ ਦੁਆਲਿਓਂ ਧਰਨੇ ਚੁਕਵਾਉਣ ਲਈ ਹੀ ਇਹ ਅਡੰਬਰ ਰਚਿਆ ਸੀ। ਉਸ ਨੇ ਚੇਤਾਵਨੀ ਦਿੱਤੀ ਕਿ ਕਿਸਾਨਾਂ ਨਾਲ਼ ਅਜਿਹੀ ਚਤੁਰਾਈ ਨਹੀਂ ਚੱਲ ਸਕੇਗੀ। 

Read Previous

ਪੰਜਾਬੀ ਸਿਨੇਮਾ ਦੇ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ

Read Next

ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਕਾਂਗਰਸ ਤੇ ਕੱਢੀ ਭੜਾਸ, ਜਾਣੋ ਕੀ ਕਿਹਾ

Leave a Reply

Your email address will not be published. Required fields are marked *