22 C
Amritsar
Thursday, March 23, 2023

ਸਮਾਜਿਕ ਅਲਾਮਤਾਂ ਵਿਰੁੱਧ ਝੰਡਾਂ ਬਰਦਾਰ ਕਰਨ ਦਾ ਸਿਲਸਲਾ ਸ਼ੁਰੂ, ਟੀਮ ਪੁੱਜੀ ਮਾਨਾਵਾਲਾ

Must read

                                     ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਲਾਇਆ ਜਾਗ੍ਰਿਤੀ ਕੈਂਪ

ਅੰਮ੍ਰਿਤਸਰ , 1 ,ਮਾਰਚ (ਰਛਪਾਲ ਸਿੰਘ  ) ਸ਼ਮਾਜਿਕ ਅਲਾਮਤਾਂ ਵਿਰੁੱਧ ਝੰਡਾ ਬਰਦਾਰ ਕਰਨ ਲਈ ਸਰਗਰਮੀਂ ਨਾਲ ਵਿਚਰਦੀ ਆ ਰਹੀ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੀ ਟੀਮ ਨੇ ਬਸਤੀ ਨੌਂ ਵਿਖੇ ਪੁੱਜ ਕੇ ਲੋਕਾਂ ਨੂੰ ਲਾਮਬੰਦ ਕੀਤਾ।
ਇਸ ਮੌਕੇ ਸੰਸਥਾ ਦੇ ਸੁਪਰੀਮੋਂ ਸ੍ਰ ਸਤਨਾਮ ਸਿੰਘ ਗਿੱਲ, ਕੌਰ ਕਮੇਟੀ ਮੈਂਬਰ ਸ੍ਰ ਲਖਵਿੰਦਰ ਸਿੰਘ ਢਿਲ੍ਹੋਂ, ਚੇਅਰਮੈਂ ਸ੍ਰ ਅਵਤਾਰ ਸਿੰਘ ਘਰਿੰਡਾ, ਚੇਅਮੈਨ ਸ੍ਰ ਲਖਬੀਰ ਸਿੰਘ ਮਿਹੋਕਾ, ਸਰਪੰਚ ਸ੍ਰ ਲਖਬੀਰ ਸਿੰਘ, ਚੇਅਰਮੈਨ ਸ਼ਹਿਰੀ ਸ੍ਰ ਅਵਤਾਰ ਸਿੰਘ ਠੇਕੇਦਾਰ ਸ਼੍ਰੀ ਗੁਰੁ ਅਰਜਨ ਦੇਵ ਨਗਰ, ਜੈਮਲ ਮਸੀਹ, ਪਲਵਿੰਦਰ ਮਸੀਹ ਪ੍ਰਧਾਨ ਬਲਾਕ ਅਟਾਰੀ ਨੇ ਮਾਨਾਵਾਲਾ ਵਿਖੇ ਪਲਵਿੰਦਰ ਪਾਲ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ‘ਚ ਪਹੁੰਚ ਕੇ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੰਸਥਾ ਦੇ ਸੁਪਰੀਮੋਂ ਸ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸਮਾਜਿਕ ਹਲਕਿਆਂ ‘ਚ ਵਿਚਰਦੀਆਂ ਆ ਰਹੀਆਂ ਸੰਸਥਾਂਵਾਂ ਦੇ ਪ੍ਰਬੰਧਕਾਂ ਨਾਲ ਇੱਕ ਸਾਂਝੀਂ ਮਿਿਟੰਗ ਕਰਕੇ ਸਾਰਿਆਂ ਨੂੰ ਇਕ ਵਿਧਾਨ ਅਤੇ ਇਕੋਤਰੀ ਪ੍ਰੋਗਰਾਮ ਨੂੰ ਅਪਨਾਉਂਣ ਲਈ ਪ੍ਰੇੇਰਿਤ ਕਰਨ ਦਾ ਉਪਰਾਲਾ ਕਰਨ ਦਾ ਟੀਚਾ ਮਿਿਥਆ ਹੈ।
ਉਨਾਂ੍ਹ ਨੇ ਕਿਹਾ ਕਿ ਪੰਜਾਬ ਦੇ ਖਿੱਤੇ ਵਿੱਚ ਭਾਈਚਾਰਕ ਸਾਂਝ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਯਤਨ ਜਾਰੀ ਹਨ।ਜਾਤੀ ਵਖਰੇਵਿਆਂ ਦੀ ਧਾਰਨਾ ਨੂੰ ਰੂੜੀਵਾਦੀ ਧਾਰਨਾ ਵਜੋਂ ਦਰ ਕਿਨਾਰਾ ਕਰ ਜਾਤਾਂ ਤੋੜੋ ਸਮਾਜ ਜੋੜੋ ਦੇ ਹੋਕੇ ਨੂੰ ਪ੍ਰਭਾਵਸ਼ਾਲੀ ਬਣਾਇਆਂ ਜਾਵੇ ਇਹੋ ਹੀ ਕੌਰ ਕਮੇਟੀ ਦਾ ਨਿਸ਼ਾਨਾ ਹੈ।ਸੱਭਿਅਕ ਸਮਾਜ ਦੀ ਸਿਰਜਣਾ, ਖਰਚੀਲੇ ਅਤੇ ਬੇਲੋੜੇ ਖਰਚਿਆਂ ਨੂੰ ਸੰਕੋਚਦੇ ਹੋਏ ਪੁਰਾਤਨ ਰਹੁ ਰੀਤਾਂ ਅਨੁਸਾਰ ਪ੍ਰੋਗਰਾਮ ਕਰਨ ਲਈ ਸੂਬੇ ਦੀਆਂ ਪੰਚਾਇਤਾਂ ਨੂੰ ਮਤੇ ਪਾਉਂਣ ਲਈ ਪਿੰਡੋਂ ਪਿੰਡ ਪਹੁੰਚ ਕਰਕੇ ਚਿੱਠੀਆਂ ਪਾ ਕੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਜਾ ਰਹੀ ਹੈ।
ਉਨਾਂ੍ਹ ਨੇ ਇਕੱਠ ਨੂੰ ਸਬੰਧੋਨ ਕਰਦਿਆਂ ਕਿਹਾ ਕਿ ਸਾਡਾ ‘ਰੌਲ’ ਵੱਖ-ਵੱਖ ਕੇਂਦਰੀ ਕਮਿਸ਼ਨਾ ਅਤੇ ਸੁਬਾਈ ਕਮਿਸ਼ਨਾਂ ਦੇ ਦਖਲ ਦੀ ਸੰਭਾਵਨਾ ਪੈਦਾ ਕਰਕੇ ਲੋਕਾਂ ਨੂੰ ਕਲਿਆਣਕਾਰੀ ਯੋਜਨਾਂਵਾਂ ਦੇ ਲਾਭਪਾਤਰੀ ਬਣਾਉਂਣਾ ਹੈ।   ਇਸ ਮੌਕੇ ਮਾਨਾਵਾਲਾ ‘ਚ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਇਕਾਈਆਂ ਤਿਆਰ ਕਰਨ ਲਈ ਸਹਿਮਤੀ ਪ੍ਰਗਟਾਈ ਗਈ।

ਫੋਟੋ ਕੈਪਸ਼ਨ: ਕੋੰਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋਂ ਸ਼੍ਰ ਸਤਨਾਮ ਸਿੰਘ ਗਿੱਲ ਅਤੇ ਸਟੇਟ ਕਮੇਟੀ ਮੈਂਬਰ ਗੱਲਬਾਤ ਕਰਦੇ ਹੋਏ।

 

- Advertisement -spot_img

More articles

- Advertisement -spot_img

Latest article