ਸਮਾਜਵਾਦੀ ਸੋਵੀਅਤ ਯੂਨੀਅਨ ਨੇ ਔਰਤਾਂ ਨੂੰ 1917 ਵਿੱਚ ਹੀ ਉਸ ਵੇਲ਼ੇ ਵੋਟ ਦਾ ਹੱਕ ਦੇ ਦਿੱਤਾ ਸੀ ਜਦੋਂ ਇਟਲੀ, ਫ਼ਰਾਂਸ, ਇੰਗਲੈਂਡ, ਬੈਲਜੀਅਮ ਜਿਹੇ ਪੱਛਮ ਦੇ ਬਹੁਤ ਸਾਰੇ ਮੁਲਕਾਂ ਵਿੱਚ ਇਹ ਇੱਕ ਸੁਪਨਾ ਹੀ ਸੀ
1922 ਵਿੱਚ ਸੋਵੀਅਤ ਯੂਨੀਅਨ ਨੇ ਵਿਆਹੁਤਾ ਬਲਾਤਕਾਰ ਨੂੰ ਜੁਰਮ ਐਲਾਨਿਆ ਜਦਕਿ ਭਾਰਤ ਵਿੱਚ ਬਲਾਤਕਾਰ ਦਾ ਇਹ ਘਿਣਾਉਣਾ ਰੂਪ ਅੱਜ ਵੀ ਆਮ ਹੈ ਸਗੋਂ ਸਮਾਜ ਦੇ ਪਿਛਾਖੜੀ ਹਿੱਸਿਆਂ ਵਿੱਚ ਪ੍ਰਵਾਨਿਤ ਹੈ ।
1920 ਵਿੱਚ ਔਰਤਾਂ ਲਈ ਅਣਚਾਹੇ ਗਰਭ ਤੋਂ ਛੁਟਕਾਰੇ ਖ਼ਾਤਰ ਗਰਭਪਾਤ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਤੇ ਤਨਖ਼ਾਹ ਸਮੇਤ ਜਣੇਪਾ ਛੁੱਟੀ ਲਾਜ਼ਮੀ ਕੀਤੀ ਗਈ ਤੇ ਕੌਮੀ ਪੱਧਰ ‘ਤੇ ਬੱਚਿਆਂ ਦੀ ਦੇਖਭਾਲ ਲਈ ਕੇਂਦਰ ਬਣਾਏ ਗਏ । ਜਦਕਿ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ 1970 ਤੱਕ ਇਕੱਲੀ ਔਰਤ ਉਦੋਂ ਤੱਕ ਮਕਾਨ ਕਿਰਾਏ ‘ਤੇ ਨਹੀਂ ਸੀ ਲੈ ਸਕਦੀ ਜਦੋਂ ਤੱਕ ਇੱਕ ਮਰਦ ਦੀ ਗਵਾਹੀ ਨਾ ਪਵੇ ਤੇ ਅਮਰੀਕਾ ਵਿੱਚ ਗਰਭਪਾਤ ਦਾ ਹੱਕ 1973 ਵਿੱਚ ਜਾ ਕੇ ਮਿਲਿਆ ।