More

    ਸਮਰਾਲਾ ‘ਚ ਵਾਪਰਿਆ ਦਰਦਨਾਕ ਹਾਦਸਾ, 19 ਸਾਲਾ ਲੜਕੀ ਦੀ ਹੋਈ ਮੌਤ

    ਪੰਜਾਬ, 10 ਨਵੰਬਰ (ਬੁਲੰਦ ਆਵਾਜ ਬਿਊਰੋ) – ਲੁਧਿਆਣਾ ਦੇ ਸਮਰਾਲਾ ‘ਚ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕ 19 ਸਾਲਾ ਕੁੜੀ ਦੀ ਮੌਕੇ ’ਤੇ ਹੀ ਮੋਤ ਹੋ ਗਈ, ਜਦੋਂ ਕਿ ਦੂਜੀ ਕੁੜੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਪੰਜਾਬ ਰੋਡਵੇਜ਼ ਦੀ ਬੱਸ ਅਤੇ ਐਕਟਿਵਾ ਵਿਚਕਾਰ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਨਵਦੀਪ ਕੌਰ ਪਿੰਡ ਮਾਦਪੁਰ ਦੀ ਰਹਿਣ ਵਾਲੀ ਸੀ ਅਤੇ ਕੁਝ ਦਿਨਾਂ ਮਗਰੋਂ ਹੀ ਉਸ ਨੇ ਕੈਨੇਡਾ ਜਾਣਾ ਸੀ।

    ਜਾਣਕਾਰੀ ਮੁਤਾਬਕ, ਸਮਰਾਲਾ ਤੋਂ ਲੁਧਿਆਣਾ ਜਾ ਰਹੀ ਬੱਸ ਅਤੇ ਐਕਟਿਵਾ ਦੀ ਟੱਕਰ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਉੱਥੇ ਹੀ, ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ ਦੂਜੀ ਕੁੜੀ ਦੀ ਪਛਾਣ ਪਿੰਡ ਹੈੱਡੋਂ ਦੀ ਨਿਵਾਸੀ ਦੇ ਰੂਪ ਵਿੱਚ ਹੋਈ ਹੈ। ਇਹ ਦੋਵੇਂ ਸਹੇਲੀਆਂ ਬਿਊਟੀਸ਼ਨ ਦੀ ਕਲਾਸ ਲਾਉਣ ਲਈ ਜਾ ਰਹੀਆਂ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img