ਸਬਜ਼ੀਆਂ ਵੇਚ ਸਰਜਰੀ ਲਈ ਇਕੱਠੇ ਕੀਤੇ 2 ਲੱਖ ਰੁਪਏ ਚੂਹਿਆਂ ਨੇ ਕੁਤਰ ਕੇ ਕੀਤਾ ਬੁਰਾ ਹਾਲ

452

ਹੈਦਰਾਬਾਦ, 23 ਜੁਲਾਈ (ਬੁਲੰਦ ਆਵਾਜ ਬਿਊਰੋ) – ਤੇਲੰਗਾਨਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਚੂਹਿਆਂ ਨੇ 2 ਲੱਖ ਰੁਪਏ ਕੁਤਰ ਦਿੱਤੇ। ਬਜ਼ੁਰਗ ਕਿਸਾਨ ਨੇ ਆਪਣੀ ਸਰਜਰੀ ਲਈ ਦੋ ਲੱਖ ਰੁਪਏ ਇਕੱਠੇ ਕੀਤੇ ਸਨ ਪਰ ਇਕ ਚੂਹਿਆਂ ਨੇ ਕਿਸਾਨ ਦੇ ਜਮ੍ਹਾਂ ਕੀਤੇ ਦੋ ਲੱਖ ਰੁਪਏ ਕੁਤਰ ਦਿੱਤੇ। ਸਬਜ਼ੀਆਂ ਵੇਚ ਕੇ ਪਰਿਵਾਰ ਦਾ ਢਿੱਢ ਭਰਨ ਵਾਲੇ ਰੇਡਿਆ ਨਾਈਕ, ਨੂੰ ਕੁਝ ਸਾਲ ਪਹਿਲਾਂ ਡਾਕਟਰੀ ਜਾਂਚ ਵਿਚ ਪਤਾ ਲੱਗਿਆ ਕਿ ਉਸ ਦੇ ਪੇਟ ਵਿਚ ਰਸੌਲੀ ਹੈ। ਉਦੋਂ ਤੋਂ ਉਹ ਆਪਣੇ ਇਲਾਜ ਲਈ ਪੈਸੇ ਇਕੱਠਾ ਕਰ ਰਿਹਾ ਸੀ। ਉਸਨੇ ਤਕਰੀਬਨ ਦੋ ਲੱਖ ਰੁਪਏ ਇਕੱਠੇ ਕੀਤੇ ਸਨ, ਪਰ ਚੂਹਿਆਂ ਨੇ ਉਸਦੀ ਮਿਹਨਤ ਦੀ ਕਮਾਈ ਨੂੰ ਕੁਤਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਹਬੂਬਾਬਾਦ ਜ਼ਿਲੇ ਦੇ ਇੰਦਰਾਨਗਰ ਕਬਾਇਲੀ ਖੇਤਰ ਵਿਚ ਰਹਿਣ ਵਾਲੇ ਰੇਡਿਆ ਨਾਇਕ ਨੇ ਆਪਣੇ ਇਲਾਜ ਲਈ ਕੁਝ ਪੈਸੇ ਦੀ ਬਚਤ ਕੀਤੀ ਸੀ ਅਤੇ ਕੁਝ ਰੁਪਏ ਉਸਨੇ ਉਧਾਰ ਲਏ ਸਨ।

Italian Trulli

ਇਸ ਤਰ੍ਹਾਂ ਉਸਨੇ ਬੈਗ ਵਿਚ ਕੁਲ ਦੋ ਲੱਖ ਰੁਪਏ ਪਾ ਕੇ ਅਲਮਾਰੀ ਵਿਚ ਰੱਖੇ ਸਨ। ਹਾਲ ਹੀ ਵਿੱਚ, ਜਦੋਂ ਉਸਨੇ ਅਲਮਾਰੀ ਨੂੰ ਖੋਲ੍ਹਿਆ, ਤਾਂ ਉਸਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਬੈਗ ਫਟਿਆ ਹੋਇਆ ਦੇਖਿਆ ਅਤੇ ਇਸ ਦੇ ਅੰਦਰ ਰੱਖੇ 500-500 ਦੇ ਨੋਟ ਕੁਤਰੇ ਹੋਏ ਵੇਖੇ। ਰੇਡਿਆ ਨਾਇਕ ਨੇ ਦੱਸਿਆ ਕਿ ਜਦੋਂ ਉਸਨੇ ਹਸਪਤਾਲ ਜਾਣ ਲਈ ਅਲਮਾਰੀ ਵਿੱਚੋਂ ਪੈਸੇ ਕੱਢਣ ਲੱਗਾ ਤਾਂ ਉਸ ਨੇ ਬੈਗ ਫਟਿਆ ਦੇਖਿਆ। ਇਸਤੋਂ ਬਾਅਦ ਉਸਨੂੰ ਇਕ ਦਮ ਝਟਕਾ ਲੱਗਾ ਕਿਉਂਕਿ ਉਸਦੀ ਮਿਹਨਤ ਦੀ ਕਮਾਈ ਚੂਹਿਆਂ ਨੇ ਕੁਤਰ ਕੇ ਰੱਖ ਦਿੱਤੀ। ਨਾਇਕ ਨੇ ਦੱਸਿਆ ਕਿ ਉਹ ਘਬਰਾ ਗਏ ਸਨ ਤੇ ਤੁਰੰਤ ਬੈਂਕ ਵਿੱਚ ਚਲੇ ਗਏ ਤਾਂ ਕਿ ਨੋਟਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ, ਪਰ ਬੈਂਕ ਨੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, ‘ਮੈਂ ਇਕ ਨਹੀਂ ਬਲਕਿ ਬਹੁਤ ਸਾਰੇ ਬੈਂਕਾਂ ਵਿਚ ਗਿਆ, ਪਰ ਸਾਰਿਆਂ ਨੇ ਨੋਟਾਂ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ’।

ਪ੍ਰੇਸ਼ਾਨ ਹੋਏ ਕਿਸਾਨ ਲਈ ਇਹ ਰਾਹਤ ਦੀ ਗੱਲ ਹੈ ਕਿ ਤੇਲੰਗਾਨਾ ਦੀ ਜਨਜਾਤੀ, ਮਹਿਲਾ ਅਤੇ ਬਾਲ ਭਲਾਈ ਮੰਤਰੀ ਸਤਿਆਵਤੀ ਰਾਠੌੜ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਮੰਤਰੀ ਨੇ ਰੇਡਿਆ ਨਾਇਕ ਨੂੰ ਇਲਾਜ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨਾਇਕ ਜਿਸ ਵੀ ਹਸਪਤਾਲ ਵਿੱਚ ਚਾਹੁੰਦੇ ਹਨ ਉਹ ਆਪਣੀ ਸਰਜਰੀ ਕਰਵਾ ਸਕਦਾ ਹੈ, ਉਸਦੇ ਇਲਾਜ ਦੇ ਖਰਚਿਆਂ ਦਾ ਪ੍ਰਬੰਧ ਕੀਤਾ ਜਾਵੇਗਾ।