ਅੰਮ੍ਰਿਤਸਰ, 6 ਫਰਵਰੀ (ਅਮ੍ਰਿਤਾ ਭਗਤ) – ਸਪੋਰਟਸ ਕਲੱਬ ਓਠੀਆਂ ਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਵੱਲੋਂ ਪਿੰਡ ਵਿੱਚ ਚਲਾਏ ਗਏ ਤਿੰਨ ਰੋਜ਼ਾ ਸਫ਼ਾਈ ਅਭਿਆਨ ਦੀ ਸਫਲਤਾ ਮੌਕੇ ਸਰਪੰਚ ਕਰਮਜੀਤ ਸਿੰਘ ਨੇ ਨੌਜਵਾਨਾਂ ਨੂੰ ਸਨਮਾਨਤ ਕੀਤਾ। ਸਰਪੰਚ ਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼ਰਮਦਾਨ ਕੈਂਪ ਦੌਰਾਨ ਨੌਜਵਾਨਾਂ ਵੱਲੋਂ ਪਿੰਡ ਦੀ ਪੀਣ ਵਾਲੇ ਪਾਣੀ ਦੀ ਵੱਡੀ ਸਰਕਾਰੀ ਟੈਕੀ ਦੀ ਸਫਾਈ ਕੀਤੀ ਗਈ। ਇਸ ਦੇ ਨਾਲ ਹੀ ਪਿੰਡ ਦੀਆਂ ਖਾਲੀ ਜਗ੍ਹਾ ਤੇ ਉੱਗੇ ਘਾਹ-ਫੂਸ ਤੇ ਝਾੜੀਆਂ ਨੂੰ ਸਾਫ਼ ਕੀਤਾ ਗਿਆ। ਇਸ ਤੋਂ ਪਹਿਲੋਂ ਪਿੰਡ ਦੇ ਘਰਾਂ ਦੇ ਉਪਰ ਪਾਣੀ ਵਾਲੀਆਂ ਟੈਂਕੀਆਂ ਨੂੰ ਸਫਾਈ ਕਰਕੇ ਉਨ੍ਹਾਂ ਨੂੰ ਪੀਣਯੋਗ ਪਾਣੀ ਦੇ ਕਾਬਲ ਬਣਾਇਆ ਗਿਆ। ਪਿੰਡ ਦੇ ਲੋਕਾਂ ਵੱਲੋਂ ਨੌਜਵਾਨਾਂ ਪ੍ਰਤੀ ਬਹੁਤ ਹੀ ਪਿਆਰ ਭਰਿਆ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਤੋ ਵੀ ਅਜੇਹੇ ਨੇਕ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।